ਨਵੀਂ ਦਿੱਲੀ (ਭਾਸ਼ਾ) - ਏਅਰਲਾਈਨ ਸਪਾਈਸਜੈੱਟ ਨੂੰ ਨਵੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਆਇਰਲੈਂਡ ਦੇ 3 ਜਹਾਜ਼ ਪੱਟੇਦਾਰਾਂ ਅਤੇ ਇਕ ਸਾਬਕਾ ਪਾਇਲਟ ਨੇ ਉਸ ਦੇ ਖਿਲਾਫ ਐੱਨ. ਸੀ. ਐੱਲ. ਟੀ. ’ਚ ਦੀਵਾਲੀਆਪਨ ਪਟੀਸ਼ਨ ਦਾਖ਼ਲ ਕੀਤੀ ਹੈ, ਜਿਸ ’ਚ ਕੁਤਾਹੀ ਦਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਇਕ ਹਫਤੇ 'ਚ 1,000 ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਸੋਨਾ, ਚਾਂਦੀ 'ਚ ਵੀ ਭਾਰੀ ਉਛਾਲ
ਤਿੰਨ ਜਹਾਜ਼ ਪੱਟਾ ਕੰਪਨੀਆਂ- ਐੱਨ. ਜੀ. ਐੱਫ. ਅਲਫਾ, ਐੱਨ. ਜੀ. ਐੱਫ. ਜੈਨੇਸਿਸ ਅਤੇ ਐੱਨ. ਜੀ. ਐੱਫ. ਚਾਰਲੀ ਨੇ ਆਈ. ਬੀ. ਸੀ. ਦੀ ਧਾਰਾ 9 ਦੇ ਤਹਿਤ ਪਟੀਸ਼ਨ ਦਾਖ਼ਲ ਕੀਤੀ ਹੈ, ਜਿਸ ’ਚ ਸਪਾਈਸਜੈੱਟ ਦੇ ਖਿਲਾਫ ਦੀਵਾਲੀਆ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ’ਚ ਕੁੱਲ 1.26 ਕਰੋਡ਼ ਡਾਲਰ (ਲੱਗਭਗ 110 ਕਰੋਡ਼ ਰੁਪਏ) ਦਾ ਬਕਾਇਆ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ
ਸਪਾਈਸਜੈੱਟ ਨੇ ਇਸ ਹਫ਼ਤੇ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਕਾਰਵਾਈ ਦੌਰਾਨ ਮਾਮਲੇ ਨੂੰ ਸੁਲਝਾਉਣ ਲਈ ਕੁਝ ਸਮਾਂ ਮੰਗਿਆ ਸੀ, ਕਿਉਂਕਿ ਨਿਪਟਾਰੇ ਲਈ ਗੱਲਬਾਤ ਚੱਲ ਰਹੀ ਸੀ। ਐੱਨ. ਸੀ. ਐੱਲ. ਟੀ. ਨੇ ਇਕ ਹੁਕਮ ’ਚ ਕਿਹਾ, “ਸੰਚਾਲਨ ਕਰਜ਼ਾਦਾਤਾ (ਸਪਾਈਸਜੈੱਟ) ਵੱਲੋਂ ਵਕੀਲ ਮੌਜੂਦ ਹਨ ਅਤੇ ਮਾਮਲੇ ’ਚ ਭਵਿੱਖ ’ਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਹੁਕਮ ਪ੍ਰਾਪਤ ਕਰਨ ਲਈ ਸਮਾਂ ਮੰਗਿਆ ਹੈ।”
ਇਹ ਵੀ ਪੜ੍ਹੋ : 'ਰੂਸ ਕੋਲੋਂ ਹਥਿਆਰ ਖ਼ਰੀਦਣਾ ਬੰਦ ਕਰੇ ਭਾਰਤ; US 'ਚ ਕਰੇ ਸੈਮੀਕੰਡਕਟਰ ਤੇ ਫਾਰਮਾਸਿਊਟੀਕਲ ਦਾ ਨਿਰਮਾਣ'
ਅਗਲੀ ਸੁਣਵਾਈ 7 ਅਪ੍ਰੈਲ ਨੂੰ
ਟ੍ਰਿਬਿਊਨਲ ਨੇ ਤਿੰਨਾਂ ਪਟੀਸ਼ਨਾਂ ਨੂੰ ਅਗਲੀ ਸੁਣਵਾਈ ਲਈ 7 ਅਪ੍ਰੈਲ, 2025 ਨੂੰ ਸੂਚੀਬੱਧ ਕਰਨ ਦਾ ਹੁਕਮ ਦਿੱਤਾ। ਪੱਟੇਦਾਰਾਂ ਨੇ ਪਹਿਲਾਂ ਸਪਾਈਸਜੈੱਟ ਨੂੰ 5 ਬੋਇੰਗ 737 ਪੱਟੇ ’ਤੇ ਦਿੱਤੇ ਸਨ। ਉਨ੍ਹਾਂ ਸਪਾਈਸਜੈੱਟ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ, ਜਿਸ ’ਚ ਉਨ੍ਹਾਂ ਨੇ ਇੰਜਣ ਸਮੇਤ ਜਹਾਜ਼ ਦੇ ਕੁਝ ਹਿੱਸਿਆਂ ਦੀ ਚੋਰੀ ਅਤੇ ਉਨ੍ਹਾਂ ਨੂੰ ਦੂਜੇ ਜਹਾਜ਼ਾਂ ’ਚ ਵਰਤੋਂ ਕਰਨ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ : PM Kisan Yojana: ਅਜੇ ਖਾਤੇ 'ਚ ਨਹੀਂ ਆਏ 2 ਹਜ਼ਾਰ, ਤਾਂ ਜਲਦੀ ਤੋਂ ਜਲਦੀ ਕਰੋ ਇਹ ਕੰਮ
ਇਸ ਤੋਂ ਇਲਾਵਾ, ਪਾਇਲਟ ਵੱਲੋਂ ਦਾਖ਼ਲ ਪਟੀਸ਼ਨ ਦੇ ਸਬੰਧ ’ਚ 2 ਮੈਂਬਰੀ ਐੱਨ. ਸੀ. ਐੱਲ. ਟੀ. ਬੈਂਚ ਨੇ ਪੁੱਛਿਆ ਕਿ ਕੀ ਦਿਵਾਲੀਆ ਅਤੇ ਦੀਵਾਲੀਆਪਨ ਕੋਡ (ਆਈ. ਬੀ. ਸੀ.) ਦੀ ਧਾਰਾ 10ਏ ਦੇ ਤਹਿਤ ਪਾਇਲਟ ਦੇ ਦਾਅਵਿਆਂ ’ਤੇ ਰੋਕ ਹੈ।
ਐੱਨ. ਸੀ. ਐੱਲ. ਟੀ. ਨੇ ਕਿਹਾ, “ਸੰਚਾਲਨ ਕਰਜ਼ਾਦਾਤਾ ਵੱਲੋਂ ਵਕੀਲ ਮੌਜੂਦ ਹਨ ਅਤੇ ਉਨ੍ਹਾਂ ਵਿਸ਼ੇਸ਼ ਤੌਰ ’ਤੇ ਕੁੱਝ ਦਾਅਵਾ ਰਾਸ਼ੀ ਦੇ ਸਬੰਧ ’ਚ ਧਾਰਾ 10ਏ ਦੀ ਲਾਗੂ ਹੋਣ ਅਤੇ ਹੱਦ ਦੇ ਮੁੱਦੇ ਦੇ ਸਬੰਧ ’ਚ ਜਾਂਚ ਕਰਨ ਲਈ ਸਮਾਂ ਮੰਗਿਆ ਹੈ। ਇਸ ਨੂੰ ਵੇਖਦੇ ਹੋਏ ਮਾਮਲੇ ਨੂੰ 15 ਅਪ੍ਰੈਲ, 2025 ਨੂੰ ਸੂਚੀਬੱਧ ਕੀਤਾ ਜਾਵੇ।”
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਭਾਰਤ ਨੂੰ ਵੀ ਚੀਨ-ਕੈਨੇਡਾ ਵਾਂਗ ਦੇਣਾ ਹੋਵੇਗਾ ਟੈਰਿਫ ਦਾ ਜਵਾਬ'
NEXT STORY