ਮੁੰਬਈ - ਇਸ ਸਾਲ ਜੂਨ ’ਚ 42 ਲੱਖ ਤੋਂ ਜ਼ਿਆਦਾ ਨਵੇਂ ਡੀਮੈਟ ਅਕਾਊਂਟ ਖੁੱਲ੍ਹੇ। ਭਾਰਤੀ ਬਾਜ਼ਾਰ ’ਚ ਤੇਜ਼ੀ ਦੇ ਦਰਮਿਆਨ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਖਰੀਦਦਾਰੀ ਇਸ ਦੇ ਪਿੱਛੇ ਮੁੱਖ ਵਜ੍ਹਾ ਰਹੀ। ਸੈਂਟਰਲ ਡਿਪਾਜ਼ਿਟਰੀ ਸਰਵਿਸ ਅਤੇ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਿਟਰੀ ਦੇ ਅੰਕੜੀਆਂ ਅਨੁਸਾਰ ਜੂਨ ’ਚ ਖੋਲ੍ਹੇ ਗਏ ਡੀਮੈਟ ਖਾਤਿਆਂ ਦੀ ਗਿਣਤੀ 42.4 ਲੱਖ ਤੋਂ ਜ਼ਿਆਦਾ ਰਹੀ। ਇਹ ਫਰਵਰੀ 2024 ਤੋਂ ਬਾਅਦ ਡੀਮੈਟ ਅਕਾਊਂਟ ਖੋਲ੍ਹਣ ਦੀ ਸਭ ਤੋਂ ਉੱਚੀ ਦਰ ਹੈ।
ਇਹ ਚੌਥਾ ਮੌਕਾ ਹੈ, ਜਦੋਂ ਨਵੇਂ ਡੀਮੈਟ ਖਾਤਿਆਂ ਦੀ ਗਿਣਤੀ 40 ਲੱਖ ਤੋਂ ਪਾਰ ਗਈ ਹੈ। ਇਸ ਤੋਂ ਪਹਿਲਾਂ ਦਸੰਬਰ 2023, ਜਨਵਰੀ ਅਤੇ ਫਰਵਰੀ 2024 ’ਚ ਇਸੇ ਤਰ੍ਹਾਂ ਦੇ ਮੀਲ ਦੇ ਪੱਥਰ ਹਾਸਲ ਕੀਤੇ ਗਏ ਸਨ। ਹੁਣ ਕੁਲ ਡੀਮੈਟ ਖਾਤਿਆਂ ਦੀ ਗਿਣਤੀ 16.2 ਕਰੋਡ਼ ਤੋਂ ਵੱਧ ਹੋ ਗਈ ਹੈ। ਇਹ ਪਿਛਲੇ ਮਹੀਨੇ ਦੇ ਮੁਕਾਬਲੇ 4.24 ਫ਼ੀਸਦੀ ਅਤੇ ਪਿਛਲੇ ਸਾਲ ਦੇ ਮੁਕਾਬਲੇ 34.66 ਫ਼ੀਸਦੀ ਦੇ ਵਾਧੇ ਨੂੰ ਦਰਸਾਉਦਾ ਹੈ।
15,000 ਤੋਂ ਵੱਧ ਕੰਪਨੀਆਂ ਨੇ ਭਾਰਤ ’ਚ ਆਪ੍ਰੇਸ਼ਨ ਸ਼ੁਰੂ ਕਰਨ ਲਈ ਕਰਵਾਈ ਰਜਿਸਟ੍ਰੇਸ਼ਨ
NEXT STORY