ਨਵੀਂ ਦਿੱਲੀ— ਹੁਣ ਦੇਸ਼ 'ਚ ਜਲਦ ਹੀ ਸਿਰਫ 3ਜੀ ਜਾਂ 4ਜੀ ਸਪੀਡ ਹੀ ਨਹੀਂ 5ਜੀ ਸਪੀਡ ਵੀ ਮਿਲਣ ਵਾਲੀ ਹੈ। ਇਸ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਅਜਿਹੇ 'ਚ ਜਿਸ ਕੋਲ 5ਜੀ ਫੋਨ ਹੋਵੇਗਾ ਉਸ ਨੂੰ ਤੇਜ਼ ਰਫਤਾਰ ਇੰਟਰਨੈੱਟ ਦਾ ਮਜ਼ਾ ਲੈਣ ਦਾ ਮੌਕਾ ਆਸਾਨੀ ਨਾਲ ਮਿਲੇਗਾ। ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਅਗਲੇ ਦੌਰ ਦੀ ਸਪੈਕਟ੍ਰਮ ਨਿਲਾਮੀ ਲਈ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ 'ਚ ਪਹਿਲੀ ਵਾਰ 275 ਮੈਗਾ ਹਰਟਜ਼ ਦੇ ਦੋ ਨਵੇਂ ਬੈਂਡ ਸ਼ਾਮਲ ਹਨ, ਜੋ ਕਿ 5ਜੀ ਮੋਬਾਇਲ ਸੇਵਾਵਾਂ ਲਈ ਹਨ। ਦੂਰੰਸਾਚਰ ਵਿਭਾਗ ਨੇ 2017 'ਚ ਸਪੈਕਟ੍ਰਮ ਨਿਲਾਮੀ ਦਾ ਪ੍ਰਸਤਾਵ ਰੱਖਿਆ ਹੈ। ਹਾਲਾਂਕਿ ਟਰਾਈ ਨੇ ਇਸ ਬਾਰੇ ਸਲਾਹ ਮੰਗੀ ਹੈ ਕਿ ਅਗਲੀ ਦੌਰ ਦੀ ਨਿਲਾਮੀ ਕਦੋਂ ਰੱਖੀ ਜਾਵੇ ਅਤੇ ਕੀ ਇਹ ਪੜਾਅਵਾਰ ਤਰੀਕੇ ਨਾਲ ਹੋਣੀ ਚਾਹੀਦੀ ਹੈ।
ਸਰਕਾਰ 700 , 800, 900, 1800, 21,00, 2300, 25,000, 3300-3400 ਅਤੇ 3400-3600 ਮੈਗਾ ਹਰਟਜ ਬੈਂਡਜ਼ ਦੀ ਨਿਲਾਮੀ ਕਰਨ ਦੀ ਯੋਜਨਾ ਬਣਾ ਰਹੀ ਹੈ। ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ ਅਥਾਰਟੀ ਕੋਲੋਂ ਰਾਖਵੇਂ ਮੁੱਲ, ਨਿਲਾਮੀ ਲਈ ਸਪੈਕਟ੍ਰਮ ਦੀ ਮਾਤਰਾ ਅਤੇ ਸਪੈਕਟ੍ਰਮ ਨਾਲ ਸੰਬੰਧਤ ਸ਼ਰਤਾਂ ਬਾਰੇ ਸਿਫਾਰਸ਼ਾਂ ਦੀ ਮੰਗ ਕੀਤੀ ਹੈ।
ਪਿਛਲੀ ਨਿਲਾਮੀ 'ਚ ਸਰਕਾਰ ਨੇ 'ਏਅਰਵੇਵਜ਼' ਦਾ ਮੁੱਲ 5.66 ਲੱਖ ਕਰੋੜ ਰੁਪਏ ਰੱਖਿਆ ਸੀ। 5 ਦਿਨਾਂ ਦੀ ਨਿਲਾਮੀ 'ਚ 7 ਕੰਪਨੀਆਂ ਨੇ 65,789 ਕਰੋੜ ਰੁਪਏ ਦੇ ਵੱਖ-ਵੱਖ ਤੀਬਰਤਾ ਵਾਲੇ 964.80 ਮੈਗਾ ਹਰਟਜ਼ ਸਪੈਕਟ੍ਰਮ ਖਰੀਦੇ ਸਨ। ਨਿਲਾਮੀ ਦੇ ਅਖੀਰ 'ਤੇ ਲਗਭਗ 60 ਫੀਸਦੀ ਸਪੈਕ੍ਰਟਮ ਬਚਿਆ ਰਹਿ ਗਿਆ ਸੀ, ਜਿਸ ਨੂੰ ਹੁਣ ਅਗਲੀ ਨਿਲਾਮੀ 'ਚ ਰੱਖਿਆ ਜਾਵੇਗਾ। ਉੱਥੇ ਹੀ 700 ਮੈਗਾ ਹਰਟਜ਼ ਬੈਂਡ ਨੂੰ ਖਰੀਦਣ ਲਈ ਕੋਈ ਅੱਗੇ ਨਹੀਂ ਆਇਆ ਸੀ, ਕਿਉਂਕਿ ਇਸ ਦਾ ਸਪੈਕਟ੍ਰਮ ਮੁੱਲ 4 ਲੱਖ ਕਰੋੜ ਰੁਪਏ ਰੱਖਿਆ ਗਿਆ ਸੀ।
ਹੁਣ ਕਰਮਚਾਰੀਆਂ ਨੂੰ ਇਨ੍ਹਾਂ ਭਾਸ਼ਾਵਾਂ 'ਚ ਮਿਲੇਗਾ ਈਮੇਲ ਕਰਨ ਦਾ ਮੌਕਾ
NEXT STORY