ਵੈੱਬ ਡੈਸਕ- ਪਫ ਸਲੀਵਜ਼ ਫ੍ਰਾਕ ਅੱਜਕੱਲ ਫ਼ੈਸ਼ਨ ’ਚ ਬਹੁਤ ਲੋਕਪ੍ਰਿਯ ਹੈ। ਇਹ ਨਾ ਸਿਰਫ ਆਕਰਸ਼ਕ ਤੇ ਸਟਾਈਲਿਸ਼ ਦਿਸਦੀ ਹੈ, ਸਗੋਂ ਕਿਸੇ ਵੀ ਮੌਕੇ ’ਤੇ ਮੁਟਿਆਰਾਂ ਦੀ ਲੁਕ ਨੂੰ ਬੇਹੱਦ ਖਾਸ ਬਣਾਉਂਦੀ ਹੈ। ਪਫ ਸਲੀਵਜ਼ ਦਾ ਟ੍ਰੈਂਡ ਇਤਿਹਾਸਕ ਯੁੱਗਾਂ ਜਿਵੇਂ ਵਿਕਟੋਰੀਅਨ ਯੁੱਗ ਤੋਂ ਪ੍ਰੇਰਿਤ ਹੈ। ਜੋ ਹੁਣ ਆਧੁਨਿਕ ਫ਼ੈਸ਼ਨ ’ਚ ਵਾਪਸੀ ਕਰ ਚੁੱਕਿਆ ਹੈ। ਇਹ ਫ੍ਰਾਕ ਵੱਖ-ਵੱਖ ਤਰ੍ਹਾਂ ਦੀਆਂ ਪਫ ਸਲੀਵਜ਼ ਜਿਵੇਂ ਬੈਲੂਨ, ਜੂਲੀਅਟ, ਰਫਲ ਆਦਿ ਡਿਜ਼ਾਈਨ ਦੇ ਨਾਲ ਆਉਂਦੀਆਂ ਹਨ। ਇਨ੍ਹਾਂ ਸਲੀਵਜ਼ ਦੀ ਲੰਬਾਈ ਫੁੱਲ, ਹਾਫ ਜਾਂ ਥੋੜ੍ਹੀ ਛੋਟੀ ਹੁੰਦੀ ਹੈ। ਪਫ ਸਲੀਵਜ਼ ਫ੍ਰਾਕ ’ਚ ਸਲੀਵਜ਼ ਨੂੰ ਉੱਪਰੋ ਤੇ ਹੇਠਾਂ ਤੋਂ ਇਕੱਠਾ ਕੀਤਾ ਜਾਂਦਾ ਹੈ। ਜਿਸ ਨਾਲ ਇਸ ਨੂੰ ਇਕ ਗੋਲਾਕਾਰ ਲੁਕ ਮਿਲਦਾ ਹੈ। ਇਹ ਫ੍ਰਾਕ ’ਚ ਡਰਾਮੈਟਿਕ ਅਤੇ ਪਲੇਅਫੁਲ ਟੱਚ ਨੂੰ ਜੋੜਦਾ ਹੈ।
ਪਫ ਸਲੀਵਜ਼ ਫ੍ਰਾਕ ਖ਼ਾਸ ਕਰ ਕੇ ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਇਹ ਉਨ੍ਹਾਂ ਨੂੰ ਬਹੁਤ ਕੂਲ ਵਿਖਾਉਣ ਦੇ ਨਾਲ-ਨਾਲ ਖੂਬਸੂਰਤ ਲੁਕ ਦਿੰਦਾ ਹੈ। ਇਸ ਮੌਸਮ ’ਚ ਮੁਟਿਆਰਾਂ ਨੂੰ ਜ਼ਿਆਦਾਤਰ ਫਲਾਵਰ ਪ੍ਰਿੰਟਿਡ ਜਾਂ ਡਾਟ ਪ੍ਰਿੰਟੱਡ ਪਫ ਸਲੀਵਜ਼ ਫ਼ਰਾਕ ’ਚ ਵੇਖਿਆ ਜਾ ਸਕਦਾ ਹੈ। ਇਹ ਸਲੀਵਜ਼ ਆਮ ਤੌਰ ’ਤੇ ਹਲਕੇ ਅਤੇ ਹਵਾਦਾਰ ਕੱਪੜੇ ਜਿਵੇਂ ਕਾਟਨ, ਸ਼ਿਫਾਨ, ਜਾਂ ਜਾਰਜੇਟ ਨਾਲ ਬਣਾਈਆਂ ਜਾਂਦੀਆਂ ਹਨ, ਜੋ ਫ੍ਰਾਕ ਨੂੰ ਇਕ ਸਾਫਟ ਅਤੇ ਰੋਮਾਂਟਿਕ ਲੁਕ ਦਿੰਦੀਆਂ ਹਨ।
ਪਫ ਸਲੀਵਜ਼ ਦਾ ਡਿਜ਼ਾਈਨ ਰੈਟਰੋ ਅਤੇ ਮਾਡਰਨ ਫ਼ੈਸ਼ਨ ਦਾ ਇਕ ਸੁੰਦਰ ਮਿਸ਼ਰਣ ਹੈ, ਜੋ ਇਸ ਨੂੰ ਕਲਾਸਿਕ ਅਤੇ ਟ੍ਰੈਂਡੀ ਬਣਾਉਂਦਾ ਹੈ। ਇਹ ਫ੍ਰਾਕ ਵੱਖ-ਵੱਖ ਲੰਮਾਈ ’ਚ ਉਪਲੱਬਧ ਹੁੰਦੀ ਹੈ, ਜਿਵੇਂ ਮਿਨੀ, ਮਿਡੀ ਅਤੇ ਮੈਕਸੀ, ਜੋ ਇਸ ਨੂੰ ਹਰ ਮੌਸਮ ਅਤੇ ਮੌਕੇ ਲਈ ਢੁੱਕਵੀਂ ਬਣਾਉਂਦੀ ਹੈ। ਪਫ ਸਲੀਵਜ਼ ਫ੍ਰਾਕ ਦੀ ਮੁੱਖ ਖਿੱਚ ਇਸ ਦੀਆਂ ਫੁੱਲੀਆਂ ਹੋਈਆਂ ਸਲੀਵਜ਼ ਹਨ, ਜੋ ਡ੍ਰੈੱਸ ਨੂੰ ਇਕ ਡਰਾਮੈਟਿਕ ਅਤੇ ਸਟਾਈਲਿਸ਼ ਲੁਕ ਦਿੰਦੀਆਂ ਹਨ।
ਇਹ ਡਿਜਾਇਨ ਮੋਢਿਆਂ ਨੂੰ ਹਾਈਲਾਈਟ ਕਰਦਾ ਹੈ ਅਤੇ ਸਿਲਹੁਟ ਨੂੰ ਬੈਲੇਂਸ ਕਰਦਾ ਹੈ। ਇਹ ਫ੍ਰਾਕ ਕੈਜ਼ੂਅਲ ਤੋਂ ਲੈ ਕੇ ਫਾਰਮਲ ਮੌਕਿਆਂ ਤੱਕ ਲਈ ਢੁੱਕਵੀਂ ਹੈ। ਇਸ ਨੂੰ ਜੀਨਸ, ਸਲੈਕਸ, ਲੈਗਿੰਗ ਜਾਂ ਟਰਾਊਜ਼ਰ ਦੇ ਨਾਲ ਵੀ ਵੀਅਰ ਕੀਤਾ ਜਾ ਸਕਦਾ ਹੈ। ਆਮ ਤੌਰ ’ਤੇ ਇਹ ਫ੍ਰਾਕਸ ਹਲਕੇ ਅਤੇ ਸਾਹ ਲੈਣ ਵਾਲੇ ਕੱਪੜਿਆਂ ਤੋਂ ਬਣਾਈਆਂ ਜਾਂਦੀਆਂ ਹਨ, ਜੋ ਗਰਮੀਆਂ ਲਈ ਆਦਰਸ਼ ਹਨ।
ਇਨ੍ਹਾਂ ਦੇ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਸਨਗਲਾਸਿਜ਼, ਬੈਲਟ, ਕੈਪ ਤੇ ਸਕਾਰਫ ਅਤੇ ਝੁਮਕੇ ਆਦਿ ਕੈਰੀ ਕਰਨਾ ਪਸੰਦ ਕਰਦੀਆਂ ਹਨ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਹਾਈ ਹੀਲਜ਼, ਸੈਂਡਲ, ਸ਼ੂਜ ਤੇ ਬੈਲੀ ਪਹਿਨਣਾ ਪਸੰਦ ਕਰਦੀਆਂ ਹਨ। ਹੇਅਰਸਟਾਈਲ ’ਚ ਮੁਟਿਆਰਾਂ ਨੂੰ ਇਨ੍ਹਾਂ ਦੇ ਨਾਲ ਜ਼ਿਆਦਾਤਰ ਓਪਨ ਹੇਅਰ, ਮੈਸੀ ਬੰਨ ਜਾਂ ਹਾਈ ਪੋਨੀ ਕੀਤੇ ਵੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਵੀ ਸੁੰਦਰ ਬਣਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਰਸਾਤ ਦੇ ਮੌਸਮ 'ਚ 'ਦਹੀਂ' ਖਾਣਾ ਚਾਹੀਦੈ ਹੈ ਜਾਂ ਨਹੀਂ, ਜਾਣੋ ਕੀ ਕਹਿੰਦੇ ਹਨ ਮਾਹਿਰ
NEXT STORY