ਨਵੀਂ ਦਿੱਲੀ—ਕੇਂਦਰ ਸਰਕਾਰ ਆਪਣੇ 50 ਲੱਖ ਕਰਮਚਾਰੀਆਂ ਲਈ ਈਮੇਲ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਅੰਗਰੇਜ਼ੀ ਅਤੇ ਹਿੰਦੀ 'ਚ ਇਹ ਸੇਵਾ ਈਮੇਲ ਨਿਤੀ ਦੇ ਤਹਿਤ ਸੁਰੱਖਿਆ ਕਾਰਨਾਂ ਕਾਰਨ ਸਰਕਾਰੀ ਕਰਮਚਾਰੀ ਪ੍ਰਾਈਵੇਟ ਈਮੇਲ ਦੀ ਵਰਤੋਂ ਨਹੀਂ ਕਰ ਸਕਦੇ ਹਨ।
ਇਲੈਕਟ੍ਰੋਨਿਕ ਅਤੇ ਸੂਚਨਾ ਪ੍ਰੌਯੋਗਿਕੀ ਮੰਤਰਾਲੇ ਨੇ ਜਾਰੀ ਬਿਆਨ 'ਚ ਕਿਹਾ ਕਿ ਡਿਜ਼ੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਸਰਕਾਰ ਆਪਣੇ ਸਾਰੇ ਕਰਮਚਾਰੀਆਂ ਨੂੰ ਸੁਰੱਖਿਅਤ ਈਮੇਲ ਸੇਵਾ ਮੁਹੱਈਆ ਕਰਵਾਏਗੀ। ਇਹ ਸੇਵਾ ਸੁਰੱਖਿਅਤ ਸੰਪਰਕ ਲਈ ਮੁਹੱਈਆ ਕਰਵਾਈ ਜਾਵੇਗੀ। ਹੁਣ 50 ਲੱਖ ਲੋਕਾਂ ਨੂੰ ਇਹ ਸੇਵਾ ਪ੍ਰਦਾਨ ਕੀਤੀ ਜਾਵੇਗੀ। ਵਰਤਮਾਨ 'ਚ 16 ਲੱਖ ਲੋਕਾਂ ਨੂੰ ਈਮੇਲ ਸੇਵਾ ਉਪਲੱਬਧ ਹੈ।
ਅੰਗਰੇਜ਼ੀ ਈਮੇਲ ਆਈ. ਡੀ ਲਈ ਪ੍ਰਾਈਮਰੀ ਡੋਮੈਨ (ਐਟ) ਜੀ.ਓ.ਵੀ. (ਡਾਟ) ਇਨ ਅਤੇ ਹਿੰਦੀ ਈਮੇਲ ਆਈ. ਡੀ. ਲਈ ਸਰਕਾਰ (ਡਾਟ) ਭਾਰਤ ਇਨ ਰਹੇਗਾ। ਕੇਂਦਰੀ ਮੰਤਰਾਲੇ ਦੀ ਸੋਮਵਾਰ ਦੇ ਐਲਾਨ ਨਾਲ 10 ਦਿਨ ਪਹਿਲਾਂ ਰਾਜਸਥਾਨ ਸਰਕਾਰ ਨੇ ਰਾਜ ਦੇ ਨਿਵਾਸੀਆਂ ਲਈ ਆਪਣੀ ਪਹਿਲੀ ਈਮੇਲ ਸੇਵਾ ਸ਼ੁਰੂ ਕੀਤੀ ਸੀ। ਇਹ ਈਮੇਲ ਜੈਪੁਰ ਸਥਿਤ ਡਾਟਾ ਇੰਫੋਸਿਸ ਨੇ ਵਿਕਸਿਤ ਕੀਤਾ ਹੈ। ਸੁਰੱਖਿਆ ਕਾਰਨਾਂ ਕਾਰਨ ਸੂਬਾ ਸਰਕਾਰ ਪੂਰੇ ਪ੍ਰਾਜੈਕਟ ਦਾ ਸੰਚਾਲਨ ਅਤੇ ਦੇਖਭਾਲ ਕਰੇਗੀ।
ਆਮਦਨ ਟੈਕਸ ਵਿਭਾਗ ਨੇ ਦੋ ਲੱਖ ਰੁਪਏ ਤੋਂ ਜ਼ਿਆਦਾ ਦੇ ਨਕਦ ਲੈਣ-ਦੇਣ 'ਤੇ ਦਿੱਤੀ ਚਿਤਾਵਨੀ
NEXT STORY