ਨਵੀਂ ਦਿੱਲੀ - ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਪਹਿਲਾਂ ਤਾਂ ਵੀਰਵਾਰ ਸਵੇਰੇ 2 ਘੰਟੇ ਦੀ ਦੇਰੀ ਨਾਲ ਪਹੁੰਚੀ ਫਿਰ ਇਸ ਤੋਂ ਬਾਅਦ ਯਾਤਰੀਆਂ ਨੂੰ ਸਮਾਨ ਲਈ ਬੈਲਟ 'ਤੇ ਹੀ ਸੰਘਰਸ਼ ਕਰਨਾ ਪਿਆ। ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਪਾਇਆ ਗਿਆ। ਜਿਸ ਤੋਂ ਬਾਅਦ ਸਵੇਰੇ ਏਅਰਪੋਰਟ 'ਤੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਫਿਲਹਾਲ ਯਾਤਰੀ ਸਾਮਾਨ ਲੈਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : 20 ਸਾਲਾਂ 'ਚ ਪਹਿਲੀ ਵਾਰ ਡਾਲਰ ਦੇ ਬਰਾਬਰ ਆਈ Euro ਦੀ ਕੀਮਤ, ਜਾਣੋ ਕਾਰਨ
ਜਾਣੋ ਕੀ ਹੈ ਮਾਮਲਾ
ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਨੰਬਰ SG56 ਨੇ ਦੇਰੀ ਨਾਲ ਉਡਾਣ ਭਰੀ। ਇਹ ਫਲਾਈਟ ਦੁਬਈ ਦੇ ਸਮੇਂ ਮੁਤਾਬਕ ਰੋਜ਼ਾਨਾ ਰਾਤ 10.45 ਵਜੇ ਉਡਾਣ ਭਰਦੀ ਹੈ, ਪਰ ਬੁੱਧਵਾਰ ਰਾਤ ਨੂੰ ਇਸ ਫਲਾਈਟ ਨੇ 2 ਘੰਟੇ ਦੇਰੀ ਨਾਲ ਕਰੀਬ 12.41 ਵਜੇ ਉਡਾਣ ਭਰੀ। ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਸਵੇਰੇ 3.20 ਦੀ ਬਜਾਏ 5.07 ਵਜੇ ਪਹੁੰਚੀ। ਦੇਰ ਨਾਲ ਅੰਮ੍ਰਿਤਸਰ ਪਹੁੰਚਣ ਵਾਲੇ ਯਾਤਰੀਆਂ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋਈਆਂ। ਇਸ ਤੋਂ ਬਾਅਦ ਯਾਤਰੀਆਂ ਨੂੰ ਆਪਣਾ ਸਾਮਾਨ ਵਾਪਸ ਲੈਣ ਲਈ ਸੰਘਰਸ਼ ਕਰਨਾ ਪਿਆ।
ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ਯਾਤਰੀ ਨੇ ਦੱਸਿਆ ਕਿ ਦੁਬਈ ਤੋਂ ਫਲਾਈਟ ਲੇਟ ਹੋਣ ਦਾ ਕਾਰਨ ਯਾਤਰੀਆਂ ਦਾ ਸਮਾਨ ਹੀ ਸੀ। ਪਰ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਯਾਤਰੀਆਂ ਦਾ ਅੱਧਾ ਸਮਾਨ ਵੀ ਗਾਇਬ ਸੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਅਜੇ ਵੀ ਸਮਾਨ ਕਾਊਂਟਰ 'ਤੇ ਆਪਣੇ ਸਮਾਨ ਨੂੰ ਲੈ ਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਨ ਨਾ ਮਿਲਣ ਕਾਰਨ ਯਾਤਰੀਆਂ ਡਿਊਟੀ ਲਈ ਤਾਇਨਾਤ ਮੁਲਾਜ਼ਮਾਂ ਦੀ ਭਾਲ ਕੀਤੀ ਪਰ ਸਟਾਫ ਵਿਚ ਡਿਊਟੀ ਤੇ ਸਿਰਫ਼ 3 ਮੁਲਾਜ਼ਮ ਹੀ ਸਨ।
ਇਹ ਵੀ ਪੜ੍ਹੋ : ਡਾਲਰ ਮੁਕਾਬਲੇ ਰੁਪਏ 'ਚ ਆਈ ਭਾਰੀ ਗਿਰਾਵਟ, ਜਾਣੋ ਦੁਨੀਆ ਭਰ ਦੀਆਂ ਹੋਰ ਕੰਰਸੀਆਂ ਦਾ ਹਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ’ਚ ਚੀਨ ਦੀਆਂ ਮੋਬਾਇਲ ਕੰਪਨੀਆਂ ’ਤੇ ਈ. ਡੀ. ਦੀ ਵੱਡੀ ਕਾਰਵਾਈ
NEXT STORY