ਨਵੀਂ ਦਿੱਲੀ - ਅਮਰੀਕੀ ਡਾਲਰ (USD) ਦੁਨੀਆ ਦੀਆਂ ਸਭ ਤੋਂ ਕੀਮਤੀ ਮੁਦਰਾਵਾਂ ਵਿੱਚੋਂ ਇੱਕ ਹੈ। ਡਾਲਰ ਦੁਨੀਆ ਭਰ ਵਿਚ ਆਪਣਾ ਦਬਦਬਾ ਬਣਾਉਣ 'ਚ ਕਾਮਯਾਬ ਹੋ ਰਿਹਾ ਹੈ। ਭਾਵੇਂ ਡਾਲਰ ਮੁਕਾਬਲੇ ਰੁਪਏ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਵਿੱਤ ਮੰਤਰੀ ਸੀਤਾਰਮਨ ਮੁਤਾਬਕ ਭਾਰਤ ਰੁਪਿਆ ਦੁਨੀਆ ਦੀਆਂ ਹੋਰ ਕਰੰਸੀਆਂ ਮੁਕਾਬਲੇ ਬਿਹਤਰ ਸਥਿਤੀ ਵਿਚ ਦੱਸਿਆ ਹੈ।
ਪਹਿਲਾਂ ਕਰੋਨਾ ਮਹਾਮਾਰੀ ਅਤੇ ਫਿਰ ਰੂਸ-ਯੂਕ੍ਰੇਨ ਦੀ ਜੰਗ ਕਾਰਨ ਦੁਨੀਆ ਭਰ ਦੀਆਂ ਕਰੰਸੀਆਂ ਵਿਚ ਵੱਡੇ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਦੁਨੀਆ ਭਰ ਦੀਆਂ ਕਰੰਸੀਆਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਨੇ ਡਾਲਰ ਦੀ ਮਜ਼ਬੂਤੀ ਲਈ ਵਿਆਜ ਦਰਾਂ ਵਿਚ ਵਾਧੇ ਸਮੇਤ ਕਈ ਕਦਮ ਚੁੱਕੇ ਹਨ। ਜਿਸ ਕਾਰਨ ਨਿਵੇਸ਼ਕਾਂ ਦਾ ਰੁਝਾਨ ਬਦਲਿਆ ਅਤੇ ਡਾਲਰ ਨੂੰ ਮਜ਼ਬੂਤੀ ਮਿਲੀ ਹੈ।
ਡਾਲਰ ਮੁਕਾਬਲੇ ਰੁਪਏ ਦੀ ਕੀਮਤ

ਇਕ ਸਾਲ ਪਹਿਲਾਂ 12 ਜੁਲਾਈ 2021 ਨੂੰ 1 ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 74.54 ਰੁਪਏ ਸੀ। ਫਿਰ ਇਸ ਤੋਂ ਬਾਅਦ 1 ਸਤੰਬਰ 2021 ਨੂੰ ਡਾਲਰ ਦੇ ਮੁਕਾਬਲੇ ਰੁਪਏ ਸੰਭਲਿਆ ਅਤੇ 73.01 ਦੇ ਪੱਧਰ 'ਤੇ ਪਹੁੰਚ ਗਿਆ। ਇਹ ਪੱਧਰ ਜ਼ਿਆਦਾ ਦਿਨ ਤੱਕ ਜਾਰੀ ਨਾ ਰਿਹਾ ਅਤੇ ਇਸ ਤੋਂ ਬਾਅਦ ਰੁਪਿਆ ਲਗਾਤਾਰ ਗਿਰਾਵਟ ਦਰਜ ਕਰਦਾ ਹੋਇਆ 13 ਅਕਤੂਬਰ ਨੂੰ ਡਾਲਰ ਦੇ ਮੁਕਾਬਲੇ 75.49 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ। ਪਿਛਲੇ ਸਾਲ ਰੁਪਏ ਨੇ 16 ਦਸੰਬਰ 2021 ਨੂੰ ਅਤੇ 8 ਮਾਰਚ 2022 ਨੂੰ ਵੱਡੀ ਗਿਰਾਵਟ ਦਰਜ ਕੀਤੀ। 13 ਜਨਵਰੀ 2022 ਨੂੰ ਰੁਪਿਆ ਥੋੜ੍ਹਾ ਸੰਭਲਿਆ ਅਤੇ 73.79 ਦੇ ਪੱਧਰ ਪਹੁੰਚ ਗਿਆ। ਇਸ ਦਿਨ ਬਾਅਦ ਰੁਪਇਆ ਲਗਾਤਾਰ ਟੁੱਟਦਾ ਹੀ ਰਿਹਾ ਅਤੇ ਹੁਣ ਇਹ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੱਕ ਪਹੁੰਚ ਗਿਆ ਹੈ।
ਪਿਛਲੇ ਸਾਲ ਜੁਲਾਈ ਮਹੀਨੇ ਵਿਚ 74.54 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰਨ ਵਾਲਾ ਰੁਪਿਆ ਡਾਲਰ ਦੇ ਮੁਕਾਬਲੇ ਅੱਜ ਲਗਾਤਾਰ ਗਿਰਾਵਟ ਦਰਜ ਕਰਦਾ ਹੋਇਆ 79.56 ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਹ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ 'ਤੇ ਖੜ੍ਹਾ ਹੈ।
ਅਮਰੀਕੀ ਡਾਲਰ ਮੁਕਾਬਲੇ ਆਸਟ੍ਰਲਿਅਨ ਡਾਲਰ ਦੀ ਸਥਿਤੀ

ਪਿਛਲੇ ਇਕ ਸਾਲ ਦਰਮਿਆਨ ਅਮਰੀਕੀ ਡਾਲਰ ਮੁਕਾਬਲੇ ਆਸਟ੍ਰੇਲਿਅਨ ਡਾਲਰ ਵਿਚ ਵੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਅੱਜ 1 ਡਾਲਰ ਦੇ ਮੁਕਾਬਲੇ ਆਸਟ੍ਰੇਲਿਅਨ ਡਾਲਰ ਦੀ ਕੀਮਤ 1.48 ਡਾਲਰ ਹੈ ਜਿਹੜਾ ਕਿ ਪਿਛਲੇ ਸਾਲ 12 ਜੁਲਾਈ 2021 ਨੂੰ 1.34 ਡਾਲਰ ਸੀ।
ਯੂਰੋ-ਡਾਲਰ ਵਿੱਚ ਉਤਰਾਅ-ਚੜ੍ਹਾਅ ਜਾਰੀ

ਆਮ ਤੌਰ 'ਤੇ ਯੂਰੋ ਅਤੇ ਡਾਲਰ ਵਧੇਰੇ ਕੀਮਤੀ ਮੁਦਰਾਵਾਂ ਲਈ ਜਾਣੇ ਜਾਂਦੇ ਹਨ। 12 ਜੁਲਾਈ 2022 ਨੂੰ ਯੂਰੋ (EUR) ਦੀ ਕੀਮਤ 1.004 US ਡਾਲਰ (USD)ਹੋ ਗਈ। ਯੂ.ਐੱਸ. ਡਾਲਰ ਆਮ ਤੌਰ 'ਤੇ 2021 ਅਤੇ 2022 ਵਿੱਚ ਯੂਰੋ ਦੇ ਮੁਕਾਬਲੇ ਮਜ਼ਬੂਤ ਹੋਇਆ ਹੈ।
ਬ੍ਰਿਟਿਸ਼ ਮੁਦਰਾ

ਬ੍ਰਿਟਿਸ਼ ਕਰੰਸੀ ਪੌਂਡ ਦੀ ਕੀਮਤ ਵੀ ਪਿਛਲੇ ਇੱਕ ਮਹੀਨੇ ਵਿੱਚ ਡਿੱਗੀ ਹੈ। ਖ਼ਬਰ ਲਿਖੇ ਜਾਣ ਤੱਕ ਅੱਜ (12 ਜੁਲਾਈ) ਨੂੰ 1 ਪੌਂਡ ਦੀ ਕੀਮਤ 94.24 ਰੁਪਏ ਰਹੀ ਜੋ ਕਿ 14 ਜੂਨ ਨੂੰ 93.55 ਰੁਪਏ ਸੀ। ਪਿਛਲੇ ਇੱਕ ਮਹੀਨੇ ਵਿੱਚ 16 ਜੂਨ ਨੂੰ ਸਭ ਤੋਂ ਵੱਧ ਵਾਧਾ 96.35 ਤੱਕ ਦੇਖਿਆ ਗਿਆ। ਫਿਲਹਾਲ ਇਹ ਕਰੰਸੀ ਵੀ ਡਾਊਨਸਾਈਡ 'ਤੇ ਹੈ। 11 ਜੁਲਾਈ ਨੂੰ ਇਸ ਦਾ ਮੁੱਲ 94.54 ਸੀ।
ਆਸਟ੍ਰੇਲੀਆਈ ਡਾਲਰ

ਆਸਟ੍ਰੇਲੀਆਈ ਡਾਲਰ ਵਿੱਚ ਵੀ ਪਿਛਲੇ ਇੱਕ ਮਹੀਨੇ ਵਿੱਚ ਅਸਥਿਰਤਾ ਦੇਖਣ ਨੂੰ ਮਿਲੀ ਹੈ। 14 ਜੂਨ ਨੂੰ 1 ਆਸਟ੍ਰੇਲੀਅਨ ਡਾਲਰ ਦੀ ਕੀਮਤ 53.74 ਰੁਪਏ ਸੀ। ਫਿਲਹਾਲ ਇਹ ਕਰੰਸੀ ਵੀ ਡਾਊਨਸਾਈਡ 'ਤੇ ਹੈ। 11 ਜੁਲਾਈ ਨੂੰ ਇਕ ਡਾਲਰ ਦੀ ਕੀਮਤ 53.57 ਰੁਪਏ ਸੀ।
ਯੂਰੋ ਮੁਦਰਾ

ਸਾਰੇ ਪ੍ਰਮੁੱਖ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦੀ ਤੁਲਨਾ ਕਰਦੇ ਹੋਏ, ਯੂਰੋ ਮੁਦਰਾ ਗਿਰਾਵਟ ਵਾਲੇ ਪਾਸੇ ਹੈ। 11 ਜੁਲਾਈ ਨੂੰ 1 ਯੂਰੋ ਦੀ ਕੀਮਤ 79.82 ਰੁਪਏ ਸੀ। ਇਹ 28 ਜੂਨ ਨੂੰ 83.12 ਰੁਪਏ ਦੇ ਮੁੱਲ ਨਾਲ ਸਭ ਤੋਂ ਉੱਚੇ ਪੱਧਰ 'ਤੇ ਸੀ। 4 ਜੁਲਾਈ ਤੋਂ 11 ਜੁਲਾਈ ਤੱਕ ਇਸ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ।
ਸਵਿਸ ਮੁਦਰਾ

ਜੇਕਰ ਤੁਸੀਂ ਸਵਿਸ ਕਰੰਸੀ ਫ੍ਰੈਂਕ ਦੀ ਤੁਲਨਾ ਕਰਦੇ ਹੋ, ਤਾਂ 14 ਜੂਨ ਨੂੰ ਭਾਰਤੀ ਮੁਦਰਾ ਵਿੱਚ ਇਸਦੀ ਕੀਮਤ 78.06 ਸੀ। ਪਿਛਲੇ ਇਕ ਮਹੀਨੇ 'ਚ 29 ਜੂਨ ਨੂੰ ਇਹ 82.74 ਦੇ ਸਭ ਤੋਂ ਉੱਚੇ ਅੰਕੜੇ ਨੂੰ ਛੂਹ ਗਿਆ ਸੀ ਪਰ ਇਸ ਤੋਂ ਬਾਅਦ ਸਵਿਸ ਕਰੰਸੀ ਦੀ ਕੀਮਤ 'ਚ ਫਿਰ ਗਿਰਾਵਟ ਆਈ ਹੈ। 11 ਜੁਲਾਈ ਨੂੰ ਇਹ ਡਿੱਗ ਕੇ 80.83 'ਤੇ ਆ ਗਿਆ।
ਰੂਸੀ ਮੁਦਰਾ

ਰੂਸੀ ਕਰੰਸੀ ਰੂਬਲ ਦੀ ਗੱਲ ਕਰੀਏ ਤਾਂ 14 ਜੂਨ ਨੂੰ ਭਾਰਤੀ ਕਰੰਸੀ ਵਿੱਚ ਇੱਕ ਰੂਬਲ ਦੀ ਕੀਮਤ 1.34 ਰੁਪਏ ਸੀ। ਪਿਛਲੇ ਇੱਕ ਮਹੀਨੇ ਵਿੱਚ, ਰੂਸੀ ਕਰੰਸੀ 8 ਅਤੇ 10 ਜੁਲਾਈ ਨੂੰ ਆਪਣੇ ਸਭ ਤੋਂ ਹੇਠਲੇ ਪੱਧਰ ਯਾਨੀ 1.22 ਰੁਪਏ 'ਤੇ ਸੀ। ਰੂਸੀ ਕਰੰਸੀ ਦਾ ਗ੍ਰਾਫ ਪਿਛਲੇ ਇੱਕ ਮਹੀਨੇ ਵਿੱਚ ਲਗਾਤਾਰ ਡਿੱਗ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
'ਚਾਲੂ ਵਿੱਤੀ ਸਾਲ ’ਚ ਹੋਟਲ ਉਦਯੋਗ ਦਾ ਮਾਲੀਆ ਤੇ ਮਾਰਜਨ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚਣ ਦੀ ਉਮੀਦ'
NEXT STORY