ਨਵੀਂ ਦਿੱਲੀ,(ਭਾਸ਼ਾ)– ਰਿਲਾਇੰਸ ਇੰਡਸਟ੍ਰੀਜ਼ ਲਿਮ. ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਡਿਜੀਟਲ ਕ੍ਰਾਂਤੀ ’ਚ ਮਦਦ ਨੂੰ ਲੈ ਕੇ ਦੇਸ਼ ’ਚ ਬ੍ਰਾਡਬੈਂਡ ਸੈਲੂਲਰ ਨੈੱਟਵਰਕ ਲਈ ਰਾਸ਼ਟਰੀ ਪਹਿਲ ਦੇ ਤੌਰ ’ਤੇ 5ਜੀ ਜਾਂ 5ਵੀਂ ਪੀੜ੍ਹੀ ਦੇ ਤਕਨਾਲੋਜੀ ਮਾਪਦੰਡ ਪੇਸ਼ ਕਰਨ ਦੀ ਵਕਾਲਤ ਕੀਤੀ ਹੈ।
ਉਨ੍ਹਾਂ ਨੇ ਬੁੱਧਵਾਰ ਨੂੰ ਇੰਡੀਆ ਮੋਬਾਇਲ ਕਾਂਗਰਸ (ਆਈ. ਐੱਮ.ਸੀ.) ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਨੂੰ 2ਜੀ ਤੋਂ 4ਜੀ ਅਤੇ 5ਜੀ ਤਕ ਵਧਣ ਦਾ ਕੰਮ ਛੇਤੀ ਤੋਂ ਛੇਤੀ ਪੂਰਾ ਕਰਨਾ ਚਾਹੀਦਾ ਹੈ। ਅੰਬਾਨੀ ਨੇ ਕਿਹਾ ਕਿ ਸਮਾਜਿਕ-ਆਰਥਿਕ ਸਥਿਤੀ ਦੇ ਲਿਹਾਜ ਨਾਲ ਸਭ ਤੋਂ ਹੇਠਾਂ ਆਉਣ ਵਾਲੇ ਲੱਖਾਂ ਭਾਰਤੀਆਂ ਨੂੰ 2ਜੀ ਤਕ ਸੀਮਤ ਰੱਖਣ ਦਾ ਮਤਲਬ ਉਨ੍ਹਾਂ ਨੂੰ ਡਿਜੀਟਲ ਕ੍ਰਾਂਤੀ ਦੇ ਲਾਭਾਂ ਤੋਂ ਵਾਂਝਾ ਕਰਨਾ ਹੈ।
ਅੰਬਾਨੀ ਨੇ ਸਮਾਰਟਫੋਨ ’ਤੇ ਸਬਸਿਡੀ ਦੇਣ ਲਈ ਯੂ. ਐੱਸ.ਓ. (ਯੂਨੀਵਰਸਲ ਸਰਵਿਸ ਆਬਲੀਗੇਸ਼ਨ) ਫੰਡ ਦਾ ਇਸਤੇਮਾਲ ਕਰਨ ਦੀ ਵਕਾਲਤ ਕੀਤੀ। ਦੂਰਸੰਚਾਰ ਸੇਵਾ ਪ੍ਰੋਵਾਈਡਰ ਕੰਪਨੀਆਂ ਵਲੋਂ ਭੁਗਤਾਨ ਕੀਤੀ ਜਾਣ ਵਾਲੀ ਲਾਈਸੈਂਸ ਫੀਸ ਦਾ ਪੰਜ ਫੀਸਦੀ ‘ਯੂਨੀਵਰਸਲ ਸਰਵਿਸ ਆਬਲੀਗੇਸ਼ਨ’ ਫੰਡ ’ਚ ਜਾਂਦਾ ਹੈ।
ਭਾਰਤ ਦੇ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ’ਚ ਅਹਿਮ ਭੂਮਿਕਾ ਨਿਭਾਏਗਾ ਮੋਬਾਇਲ ਉਦਯੋਗ : ਬਿਰਲਾ
NEXT STORY