ਬਿਜ਼ਨੈੱਸ ਡੈਸਕ - ਭਾਰਤ ਤੇਜ਼ੀ ਨਾਲ ਨਵੀਂ ਉਦਯੋਗਿਕ ਤਾਕਤ ਵਜੋਂ ਉੱਭਰ ਰਿਹਾ ਹੈ। ਗਲੋਬਲ ਨਿਵੇਸ਼ ਬੈਂਕ ਜੈਫਰੀਜ਼ ਨੇ 9 ਸਤੰਬਰ ਨੂੰ ਜਾਰੀ ਆਪਣੀ ਰਿਪੋਰਟ ’ਚ ਇਸ ਨੂੰ ‘ਭਾਰਤ ਦੀ ਨਵੀਂ ਉਦਯੋਗਿਕ ਕ੍ਰਾਂਤੀ’ ਦੱਸਿਆ ਹੈ। ਰਿਪੋਰਟ ਅਨੁਸਾਰ ਵੱਡੇ ਘਰੇਲੂ ਬਾਜ਼ਾਰ, ਨਿੱਜੀ ਖੇਤਰ ਦੀ ਵਧਦੀ ਹਿੱਸੇਦਾਰੀ ਅਤੇ ਸਰਕਾਰ ਦੀ ਲਗਾਤਾਰ ਨੀਤੀਗਤ ਮਦਦ ਨਾਲ 6 ਹਾਈ-ਗ੍ਰੋਥ ਸੈਕਟਰ ਦੇਸ਼ ਦੀ ਉਦਯੋਗਿਕ ਤਸਵੀਰ ਬਦਲ ਸਕਦੇ ਹਨ। ਇਨ੍ਹਾਂ ’ਚ ਸਪੇਸ, ਸੈਮੀਕੰਡਕਟਰ, ਡਾਟਾ ਸੈਂਟਰ, ਇਲੈਕਟ੍ਰਾਨਿਕਸ, ਸੋਲਰ ਅਤੇ ਏਅਰੋਸਪੇਸ ਸ਼ਾਮਲ ਹਨ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਜੈਫਰੀਜ਼ ਮੁਤਾਬਕ ਨਿੱਜੀ ਕੰਪਨੀਆਂ ਲਈ ਨਵੇਂ ਖੇਤਰਾਂ ਦੇ ਦਰਵਾਜ਼ੇ ਖੋਲ੍ਹਣਾ, ਡਾਟਾ ਸੈਂਟਰ ਨੂੰ ਟੈਕਸ ਹਾਲੀਡੇ, ਸੈਮੀਕੰਡਕਟਰ, ਇਲੈਕਟ੍ਰਾਨਿਕਸ ਅਤੇ ਸੋਲਰ ਲਈ ਉਤਸ਼ਾਹ ਯੋਜਨਾਵਾਂ, ਸਥਾਨਕ ਉਤਪਾਦਨ ਨੂੰ ਉਤਸ਼ਾਹਿਤ ਕਰਨ ਵਾਲੇ ਉਪਾਅ ਅਤੇ ਸਰਕਾਰ ਵੱਲੋਂ ਜੀ. ਪੀ. ਯੂ. ਦੀ ਖਰੀਦ ਇਨ੍ਹਾਂ ਖੇਤਰਾਂ ਦੇ ਵਿਸਥਾਰ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਸ ਨਾਲ ਘਰੇਲੂ ਉਤਪਾਦਨ ਸਮਰੱਥਾ ਵਧਣ ਨਾਲ ਗਲੋਬਲ ਬਾਜ਼ਾਰ ’ਚ ਭਾਰਤ ਦੀ ਮੁਕਾਬਲੇਬਾਜ਼ੀ ਵੀ ਮਜ਼ਬੂਤ ਹੋ ਰਹੀ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਸਪੇਸ ਇਕਾਨਮੀ 2030 ਤੱਕ 45 ਅਰਬ ਡਾਲਰ
ਭਾਰਤ ਪਹਿਲਾਂ ਹੀ ਦੁਨੀਆ ਦੇ ਚੋਣਵੇਂ ਸਪੇਸ ਦੇਸ਼ਾਂ ’ਚ ਸ਼ਾਮਲ ਹੈ। ਰਿਪੋਰਟ ਅਨੁਸਾਰ ਦੇਸ਼ ਦੀ ਸਪੇਸ ਇਕਾਨਮੀ 2030 ਤੱਕ ਲੱਗਭਗ 5 ਗੁਣਾ ਵਧ ਕੇ 40-45 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਸਕਾਈਰੂਟ, ਪਿਕਸਲ ਅਤੇ ਅਗਨੀਕੁਲ ਵਰਗੀਆਂ ਨਿੱਜੀ ਕੰਪਨੀਆਂ ਵਪਾਰਕ ਸਰਗਰਮੀਆਂ ਵੱਲ ਵਧ ਰਹੀਆਂ ਹਨ, ਜਿਸ ਨਾਲ ਇਸ ਖੇਤਰ ’ਚ ਨਿੱਜੀ ਹਿੱਸੇਦਾਰੀ ਅਤੇ ਨਿਵੇਸ਼ ਵਧਣ ਦੀ ਉਮੀਦ ਹੈ।
ਸੈਮੀਕੰਡਕਟਰ ’ਚ 20 ਅਰਬ ਡਾਲਰ ਦਾ ਨਿਵੇਸ਼
ਸੈਮੀਕੰਡਕਟਰ ਖੇਤਰ ’ਚ ਭਾਰਤ ਦੀ ਪਹਿਲ ਹੁਣ ਜ਼ਮੀਨ ’ਤੇ ਦਿਖਾਈ ਦੇਣ ਲੱਗੀ ਹੈ। ਜੈਫਰੀਜ਼ ਅਨੁਸਾਰ ਲੱਗਭਗ 20 ਅਰਬ ਡਾਲਰ ਦਾ ਨਿਵੇਸ਼ ਸਾਹਮਣੇ ਆ ਚੁੱਕਾ ਹੈ। ਇਕ ਚਿੱਪ ਫੈਬ ਦਾ ਨਿਰਮਾਣ ਜਾਰੀ ਹੈ ਅਤੇ ਕਈ ਓ. ਐੱਸ. ਏ. ਟੀ. ਪ੍ਰਾਜੈਕਟ ਉਤਪਾਦਨ ਸ਼ੁਰੂ ਕਰਨ ਦੀ ਦਿਸ਼ਾ ’ਚ ਹਨ। ਲੱਗਭਗ 13 ਅਰਬ ਡਾਲਰ ਦੀ ਵਾਧੂ ਇਨਸੈਂਟਿਵ ਯੋਜਨਾ ਨਾਲ ਇਸ ਪੂਰੇ ਈਕੋਸਿਸਟਮ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਡਾਟਾ ਸੈਂਟਰ ਸਮਰੱਥਾ 10 ਗੀਗਾਵਾਟ ਤੱਕ ਪਹੁੰਚਣ ਦੀ ਉਮੀਦ
ਪਿਛਲੇ 5 ਸਾਲਾਂ ’ਚ ਭਾਰਤ ਦੀ ਡਾਟਾ ਸੈਂਟਰ ਸਮਰੱਥਾ ਲੱਗਭਗ 5 ਗੁਣਾ ਵਧ ਕੇ 2 ਗੀਗਾਵਾਟ ਹੋ ਗਈ ਹੈ। ਅਗਲੇ 5 ਸਾਲਾਂ ’ਚ ਇਸ ਦੇ ਲੱਗਭਗ 10 ਗੀਗਾਵਾਟ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਇਸ ਨਾਲ ਬਿਜਲੀ, ਕੂਲਿੰਗ, ਨਿਰਮਾਣ ਅਤੇ ਨੈੱਟਵਰਕਿੰਗ ਵਰਗੇ ਖੇਤਰਾਂ ’ਚ ਲੱਗਭਗ 45 ਅਰਬ ਡਾਲਰ ਦੇ ਨਿਵੇਸ਼ ਮੌਕੇ ਪੈਦਾ ਹੋ ਸਕਦੇ ਹਨ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ ! SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਇਨ੍ਹਾਂ ਅਹੁਦਿਆਂ ਲਈ ਬੈਂਕ ਕਰੇਗਾ 12,000 ਭਰਤੀਆਂ
ਇਲੈਕਟ੍ਰਾਨਿਕਸ ’ਚ ਅਸੈਂਬਲੀ ਤੋਂ ਅੱਗੇ ਵਧੇਗਾ ਭਾਰਤ
ਇਲੈਕਟ੍ਰਾਨਿਕਸ ਖੇਤਰ ’ਚ ਭਾਰਤ ਹੁਣ ਸਿਰਫ ਅਸੈਂਬਲੀ ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ। ਘਰੇਲੂ ਵੈਲਿਊ ਐਡੀਸ਼ਨ ਅਤੇ ਕੰਪੋਨੈਂਟ ਨਿਰਮਾਣ ਵਧਾਉਣ ’ਤੇ ਜ਼ੋਰ ਹੈ। ਰਿਪੋਰਟ ਅਨੁਸਾਰ ਮੋਬਾਈਲ ਕੰਪੋਨੈਂਟ ’ਚ ਘਰੇਲੂ ਵੈਲਿਊ ਐਡੀਸ਼ਨ ਅਗਲੇ 6 ਸਾਲਾਂ ’ਚ ਮੌਜੂਦਾ 20 ਫੀਸਦੀ ਤੋਂ ਘੱਟ ਪੱਧਰ ਤੋਂ ਵਧ ਕੇ ਲੱਗਭਗ 50 ਫੀਸਦੀ ਹੋ ਸਕਦਾ ਹੈ।
ਸੋਲਰ ਅਤੇ ਏਅਰੋਸਪੇਸ ’ਚ ਵੀ ਵੱਡੀਆਂ ਸੰਭਾਵਨਾਵਾਂ
ਭਾਰਤ ਲੱਗਭਗ 35 ਗੀਗਾਵਾਟ ਚਾਲੂ ਸੈੱਲ ਸਮਰੱਥਾ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੋਲਰ ਪੀ. ਵੀ. ਨਿਰਮਾਤਾ ਬਣ ਚੁੱਕਾ ਹੈ। ਲੱਗਭਗ 100 ਗੀਗਾਵਾਟ ਸਮਰੱਥਾ ਨਿਰਮਾਣ ਅਧੀਨ ਹੈ ਅਤੇ 2030 ਤੱਕ ਵੈਲਿਊ ਚੇਨ ਦਾ ਲੱਗਭਗ 90 ਫੀਸਦੀ ਹਿੱਸਾ ਸਥਾਨਕ ਹੋਣ ਦੀ ਉਮੀਦ ਹੈ। ਉੱਥੇ ਹੀ ਏਅਰੋਸਪੇਸ ’ਚ ਬੋਇੰਗ ਅਤੇ ਏਅਰਬੱਸ ਭਾਰਤ ਤੋਂ ਸਾਲਾਨਾ 1.4-1.6 ਅਰਬ ਡਾਲਰ ਦੀ ਖਰੀਦਦਾਰੀ ਕਰ ਰਹੇ ਹਨ। ਜੈਫਰੀਜ਼ ਅਨੁਸਾਰ ਲਾਗਤ ਮੁਕਾਬਲੇਬਾਜ਼ੀ ਅਤੇ ਕੁਸ਼ਲ ਇੰਜੀਨੀਅਰਿੰਗ ਪ੍ਰਤਿਭਾ ਭਾਰਤ ਨੂੰ ਗਲੋਬਲ ਹਵਾਬਾਜ਼ੀ ਸਪਲਾਈ ਸ਼੍ਰੇਣੀ ’ਚ ਹੋਰ ਮਜ਼ਬੂਤ ਸਥਿਤੀ ਦਿਵਾ ਸਕਦੀ ਹੈ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 27 ਪੈਸੇ ਡਿੱਗੀ
NEXT STORY