ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਪੁਲਸ ਵੱਲੋਂ 285 ਗ੍ਰਾਮ 76 ਮਿਲੀਗ੍ਰਾਮ ਹੈਰੋਇਨ ਸਮੇਤ 6 ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਆਦਿੱਤਿਆ ਨੇ ਦੱਸਿਆ ਕਿ ਸਿਟੀ ਪੁਲਸ ਗੁਰਦਾਸਪੁਰ ਨੇ ਦੋਸੀ ਅਰੁਣ ਪੁੱਤਰ ਰਾਜ ਕੁਮਾਰ ਵਾਸੀ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ। ਥਾਣਾ ਸਦਰ ਪੁਲਸ ਨੇ ਦੋਸੀ ਚਰਨਜੀਤ ਸਿੰਘ ਉਰਫ ਰੋਮੀ ਪੁੱਤਰ ਦਲਬੀਰ ਸਿੰਘ ਵਾਸੀ ਹਰਦੋਬਥਵਾਲਾ ਨੂੰ ਕਾਬੂ ਕਰਕੇ ਉਸ ਤੋਂ 3 ਗ੍ਰਾਮ ਹੈਰੋਇਨ ਅਤੇ ਦੋਸੀ ਅਮਿਤ ਕੁਮਾਰ ਉਰਫ ਬਿੱਲੀ ਪੁੱਤਰ ਸੁੱਚਾ ਰਾਮ ਵਾਸੀ ਸਿੱਧਵਾ ਜਮੀਤਾ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ
ਜਦਕਿ ਥਾਣਾ ਤਿੱਬੜ ਪੁਲਸ ਨੇ 265 ਗ੍ਰਾਮ ਹੈਰੋਇਨ , 4100 ਰੁਪਏ ਡਰੱਗ ਮਨੀ , ਇਕ ਆਈ. ਫੋਨ , ਇਕ ਕੰਪਿਊਟਰ ਕੰਡਾ ਸਮੇਤ ਕਾਰ ਚਾਲਕ ਲਵਦੀਪ ਸਿੰਘ ਉਰਫ ਲਾਲਾ ਪੁੱਤਰ ਮੁਖਤਿਆਰ ਸਿੰਘ ਵਾਸੀ ਹਸਨਪੁਰ ਕਲਾਂ ਬਟਾਲਾ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ। ਇਸ ਤੋਂ ਇਲਾਵਾ ਦੀਨਾਨਗਰ ਪੁਲਸ ਨੇ 7ਗ੍ਰਾਮ 76 ਮਿਲੀਗ੍ਰਾਮ ਹੈਰੋਇਨ ਸਮੇਤ ਦੋਸ਼ੀ ਸੂਰਜ ਕੁਮਾਰ ਉਰਫ ਲਾਰਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਗਾਂਧੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ। ਜਦਕਿ ਬਹਿਰਾਮਪੁਰ ਪੁਲਸ ਨੇ ਦੋਸ਼ੀ ਰਜੇਸ ਕੁਮਾਰ ਉਰਫ ਜੱਗੀ ਪੁੱਤਰ ਲੇਟ. ਸੁਰਿੰਦਰ ਕੁਮਾਰ ਵਾਸੀ ਸ਼ਾਂਸੀਆਂ ਮੁਹੱਲਾ ਬਹਿਰਾਮਪੁਰ ਨੂੰ ਕਾਬੂ ਕਰਕੇ ਉਸ ਤੋਂ 3 ਗ੍ਰਾਮ ਹੈਰੋਇਨ ਬਰਾਮਦ ਕਰਕੇ ਮਾਮਲਾ ਦਰਜ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੁਰਦਾਸਪੁਰ: ਮਕੌੜਾ ਪੱਤਣ 'ਤੇ ਫਿਰ ਫਸੇ ਲੋਕ, ਵੀਡੀਓ ਵਾਇਰਲ ਕਰਕੇ ਸੁਣਾਇਆ ਖੱਜਲ-ਖੁਆਰੀ ਦਾ ਕਿੱਸਾ
NEXT STORY