ਨਵੀਂ ਦਿੱਲੀ—ਕਰਮਚਾਰੀ ਭਵਿੱਖ ਨਿਧੀ ਸੰਗਠਨ ਆਈ.ਪੀ.ਐੱਫ.ਓ. ਦੇ ਲਗਭਗ 60 ਲੱਖ ਪੈਨਸ਼ਨਰਸ ਨੂੰ ਕੇਂਦਰ ਸਰਕਾਰ ਵੱਡੀ ਰਾਹਤ ਦੇ ਸਕਦੀ ਹੈ। ਇਸ ਦੇ ਤਹਿਤ ਸਰਕਾਰ ਪੈਨਸ਼ਨਰਸ ਨੂੰ ਆਯੁਸ਼ਮਾਨ ਸਕੀਮ ਦਾ ਲਾਭ ਦੇਣ 'ਤੇ ਵਿਚਾਰ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸਕੀਮ ਦੇ ਤਹਿਤ ਪੈਨਸ਼ਨਰਸ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦਾ ਹੈਲਥ ਇੰਸ਼ੋਰੈਂਸ ਮੁਫਤ 'ਚ ਮਿਲੇਗਾ। ਭਾਵ ਉਹ ਇਕ ਸਾਲ 'ਚ 5 ਲੱਖ ਰੁਪਏ ਦਾ ਇਲਾਜ ਮੁਫਤ 'ਚ ਕਰਵਾ ਸਕਣਗੇ।
ਸੀ.ਬੀ.ਟੀ. ਮੈਂਬਰ ਨੇ ਕੀਤੀ ਹੈ ਮੰਗ
ਕੁਝ ਸਮਾਂ ਪਹਿਲਾਂ ਹੋਈ ਸੈਂਟਰਲ ਬੋਰਡ ਆਫ ਟਰੱਸਟੀਜ਼ ਦੀ ਮੀਟਿੰਗ 'ਚ ਸੀ.ਬੀ.ਟੀ. ਮੈਂਬਰ ਨੇ ਈ.ਪੀ.ਐੱਫ.ਓ. ਮੈਂਬਰਾਂ ਨੂੰ ਆਯੁਸ਼ਮਾਨ ਸਕੀਮ ਦੇ ਤਹਿਤ ਹੈਲਥ ਇੰਸ਼ੋਰੈਂਸ ਦਾ ਫਾਇਦਾ ਦੇਣ ਦੀ ਮੰਗ ਕੀਤੀ ਹੈ। ਸਰਕਾਰ ਇਸ ਮੰਗ 'ਤੇ ਵਿਚਾਰ ਕਰ ਰਹੀ ਹੈ। ਜੇਕਰ ਸਰਕਾਰ ਸੀ.ਬੀ.ਟੀ. ਮੈਂਬਰਾਂ ਦੀ ਮੰਗ ਨੂੰ ਮੰਨ ਲੈਂਦੀ ਹੈ ਤਾਂ ਲਗਭਗ 60 ਲੱਖ ਪੈਨਸ਼ਨਰ ਨੂੰ ਸਾਲਾਨਾ 5 ਲੱਖ ਰੁਪਏ ਦਾ ਹੈਲਥ ਇੰਸ਼ੋਰੈਂਸ਼ ਮੁਫਤ ਮਿਲ ਜਾਵੇਗਾ।
ਪੈਨਸ਼ਨਰਸ ਨੂੰ ਮੈਡੀਕਲ ਬੈਨੇਫਿਟ ਦੇਣ ਦਾ ਪਲਾਨ
ਈ.ਪੀ.ਐੱਫ.ਓ. ਪਿਛਲੇ ਕਾਫੀ ਸਮੇਂ ਤੋਂ ਆਪਣੇ ਪੈਨਸ਼ਨਰਸ ਨੂੰ ਇਲਾਜ ਦੀ ਸੁਵਿਧਾ ਦੇਣ ਦੀ ਸਕੀਮ 'ਤੇ ਕੰਮ ਕਰ ਰਿਹਾ ਹੈ। ਹਾਲਾਂਕਿ ਇਸ ਸਕੀਮ 'ਤੇ ਆਉਣ ਵਾਲਾ ਖਰਚ ਕੌਣ ਚੁੱਕੇਗਾ। ਇਸ 'ਤੇ ਕੋਈ ਫੈਸਲਾ ਨਹੀਂ ਹੋ ਪਾ ਰਿਹਾ ਹੈ। ਅਜਿਹੇ 'ਚ ਜੇਕਰ ਕੇਂਦਰ ਸਰਕਾਰ ਪੈਨਸ਼ਨਰਸ ਨੂੰ ਆਯੁਸ਼ਮਾਨ ਸਕੀਮ ਦਾ ਫਾਇਦਾ ਦੇਣ ਦਾ ਫੈਸਲਾ ਕਰਦੀ ਹੈ ਤਾਂ ਇਸ ਨਾਲ ਪੈਨਸ਼ਨਰਸ ਨੂੰ ਮੁਫਤ 'ਚ ਮੈਡੀਕਲ ਬੈਨੇਫਿਟ ਮਿਲ ਜਾਵੇਗਾ।
ਪੈਨਸ਼ਨਰਸ ਨੂੰ ਮਿਲ ਰਹੀ ਹੈ ਨਿਊਨਤਮ 1,000 ਰੁਪਏ ਪੈਨਸ਼ਨ
ਈ.ਪੀ.ਐੱਫ.ਓ. ਦੇ ਪੈਨਸ਼ਨਰਸ ਨੂੰ ਨਿਊਨਤਮ 1,000 ਰੁਪਏ ਪੈਨਸ਼ਨ ਮਿਲ ਰਹੀ ਹੈ। ਪੈਨਸ਼ਨਰਸ ਦਾ ਕਹਿਣਾ ਹੈ ਕਿ ਮੌਜੂਦਾ ਪੈਨਸ਼ਨ ਤੋਂ ਪਹਿਲਾਂ ਹੀ ਘੱਟ ਹੈ ਜਿਸ ਨਾਲ ਜ਼ਰੂਰੀ ਖਰਚ ਹੀ ਪੂਰੇ ਨਹੀਂ ਹੁੰਦੇ ਹਨ। ਅਜਿਹੇ 'ਚ ਪੈਨਸ਼ਨਰਸ ਇਲਾਜ ਦੇ ਲਈ ਪੈਸੇ ਦੀ ਵਿਵਸਥਾ ਕਿੰਝ ਕਰੀਏ।
ਪੰਜਾਬ 'ਚ ਲਗਜ਼ਰੀ ਗੱਡੀ ਦੇ ਸ਼ੌਕੀਨਾਂ ਦੀ ਲੱਗੀ ਮੌਜ, ਮਿਲ ਰਹੀ ਭਾਰੀ ਛੋਟ
NEXT STORY