ਨਵੀਂ ਦਿੱਲੀ (ਭਾਸ਼ਾ) - ਭਾਰਤ ਦਾ ਸੰਯੁਕਤ ਅਰਬ ਅਮੀਰਾਤ, ਦੱਖਣੀ ਕੋਰੀਆ ਅਤੇ ਆਸਟ੍ਰੇਲੀਆ ਵਰਗੇ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਵਾਲੇ ਦੇਸ਼ਾਂ ਤੋਂ ਮਾਲ ਦੀ ਦਰਾਮਦ (ਇੰਪੋਰਟ) ਵਿੱਤੀ ਸਾਲ 2018-19 ਤੋਂ 2023-24 ਦੇ ਦਰਮਿਆਨ ਲੱਗਭਗ 38 ਫ਼ੀਸਦੀ ਵਧ ਕੇ 187.92 ਅਰਬ ਅਮਰੀਕੀ ਡਾਲਰ ਹੋ ਗਈ। ਆਰਥਿਕ ਖੋਜ ਸੰਸਥਾਨ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਅਨੁਸਾਰ ਐੱਫ. ਟੀ. ਏ. (ਮੁਕਤ ਵਪਾਰ ਸਮਝੌਤਾ) ਹਿੱਸੇਦਾਰਾਂ ਨੂੰ ਦੇਸ਼ ਦੀ ਬਰਾਮਦ 2018-19 ’ਚ 107.20 ਅਰਬ ਅਮਰੀਕੀ ਡਾਲਰ ਤੋਂ 2023-24 ’ਚ 14.48 ਫ਼ੀਸਦੀ ਵਧ ਕੇ 122.72 ਅਰਬ ਅਮਰੀਕੀ ਡਾਲਰ ਹੋ ਗਈ।
ਇਹ ਵੀ ਪੜ੍ਹੋ - ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ
ਖੋਜ ਸੰਸਥਾਨ ਨੇ ਕਿਹਾ, ‘‘ਭਾਰਤ ਦੀ ਦਰਾਮਦ ਵਿੱਤੀ ਸਾਲ 2018-19 ਤੋਂ 2023-24 ਦੇ ਦਰਮਿਆਨ ਲੱਗਭਗ 37.97 ਫ਼ੀਸਦੀ ਵਧ ਕੇ 187.92 ਅਰਬ ਅਮਰੀਕੀ ਡਾਲਰ ਹੋ ਗਈ। ਇਹ ਵਾਧਾ ਭਾਰਤ ਦੀ ਗਲੋਬਲ ਵਪਾਰ ਗਤੀਸ਼ੀਲਤਾ ’ਤੇ ਮੁਕਤ ਵਪਾਰ ਸਮਝੌਤਿਆਂ ਦੇ ਮਹੱਤਵਪੂਰਨ ਅਤੇ ਵੱਖ-ਵੱਖ ਪ੍ਰਭਾਵਾਂ ਨੂੰ ਦਰਸਾਉਂਦੀ ਹੈ।’’ ਅੰਕੜਿਆਂ ਅਨੁਸਾਰ ਪਿਛਲੇ ਵਿੱਤੀ ਸਾਲ ’ਚ ਸੰਯੁਕਤ ਅਰਬ ਅਮੀਰਾਤ ’ਚ ਭਾਰਤ ਦੀ ਬਰਾਮਦ 2023-24 ’ਚ 18.25 ਫ਼ੀਸਦੀ ਵਧ ਕੇ 35.63 ਅਰਬ ਅਮਰੀਕੀ ਡਾਲਰ ਹੋ ਗਈ, ਜਦਕਿ 2018-19 ’ਚ ਇਹ 30.13 ਅਰਬ ਅਮਰੀਕੀ ਡਾਲਰ ਸੀ। ਦਰਾਮਦ ਵਿੱਤੀ ਸਾਲ 2018-19 ’ਚ 29.79 ਅਰਬ ਅਮਰੀਕੀ ਡਾਲਰ ਤੋਂ 61.21 ਫ਼ੀਸਦੀ ਵਧ ਕੇ 48.02 ਅਰਬ ਅਮਰੀਕੀ ਡਾਲਰ ਹੋ ਗਈ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਐੱਫ. ਟੀ. ਏ. ਮਈ 2022 ’ਚ ਲਾਗੂ ਹੋਇਆ ਸੀ।
ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਇਨ੍ਹਾਂ ਦੇਸ਼ਾਂ ’ਚ ਵੀ ਵਧੀ ਦਰਾਮਦ-ਬਰਾਮਦ
ਇਸੇ ਤਰ੍ਹਾਂ ਆਸਟ੍ਰੇਲੀਆ, ਜਾਪਾਨ, 10 ਦੇਸ਼ਾਂ ਵਾਲੇ ਦੱਖਣ-ਪੂਰਬੀ ਏਸ਼ਿਆਈ ਸਮੂਹ ਆਸੀਆਨ ਅਤੇ ਦੱਖਣੀ ਕੋਰੀਆ ਨਾਲ ਵੀ ਐੱਫ. ਟੀ. ਏ. ਤੋਂ ਬਾਅਦ ਬਰਾਮਦ (ਐਕਸਪੋਰਟ) ਅਤੇ ਦਰਾਮਦ (ਇੰਪੋਰਟ) ’ਚ ਵਾਧਾ ਹੋਇਆ ਹੈ। ਭਾਰਤ ਵਿਸ਼ਵ ਵਪਾਰ ’ਚ 1.8 ਫ਼ੀਸਦੀ ਹਿੱਸੇਦਾਰੀ ਦੇ ਨਾਲ ਬਰਾਮਦ ’ਚ ਵਿਸ਼ਵ ਪੱਧਰ ’ਤੇ 17ਵੇਂ ਸਥਾਨ ’ਤੇ ਹੈ। ਦਰਾਮਦ ਦੇ ਮੋਰਚੇ ’ਤੇ ਗਲੋਬਲ ਵਪਾਰ ’ਚ 2.8 ਫ਼ੀਸਦੀ ਹਿੱਸੇਦਾਰੀ ਨਾਲ ਦੇਸ਼ 8ਵੇਂ ਸਥਾਨ ’ਤੇ ਹੈ।
2023-24 ’ਚ ਡਿੱਗੀ ਵਪਾਰਕ ਬਰਾਮਦ
ਵਿੱਤੀ ਸਾਲ 2023-24 ’ਚ ਹਾਲਾਂਕਿ ਭਾਰਤ ਦੀ ਵਪਾਰਕ ਬਰਾਮਦ 3.11 ਫ਼ੀਸਦੀ ਡਿੱਗ ਕੇ 437.1 ਅਰਬ ਅਮਰੀਕੀ ਡਾਲਰ ਹੋ ਗਈ ਅਤੇ ਦਰਾਮਦ ਵੀ 5.4 ਫ਼ੀਸਦੀ ਘਟ ਕੇ 677.2 ਅਰਬ ਅਮਰੀਕੀ ਡਾਲਰ ਰਹੀ।
ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਉਚੁਅਲ ਫੰਡ ਸੰਪਤੀਆਂ 'ਚ ਉੱਤਰ-ਪੂਰਬ ਦੀ ਹਿੱਸੇਦਾਰੀ 4 ਸਾਲਾਂ 'ਚ ਵਧ ਕੇ 40,324 ਕਰੋੜ ਹੋਈ
NEXT STORY