ਸ਼ੰਘਾਈ (ਵਿਸ਼ੇਸ਼) - ਚੀਨ ਦੇ ਸ਼ੇਅਰ ਬਾਜ਼ਾਰਾਂ ’ਚ ਹੋਣ ਵਾਲੇ ਵਿਦੇਸ਼ੀ ਨਿਵੇਸ਼ ਦਾ ਲਾਈਵ ਡਾਟਾ ਸੋਮਵਾਰ ਤੋਂ ਆਨਲਾਈਨ ਪਲੇਟਫਾਰਮਾਂ ’ਤੇ ਉਪਲੱਬਧ ਨਹੀਂ ਹੋਵੇਗਾ। ਚੀਨ ਨੇ ਇਹ ਕਦਮ ਸ਼ੇਅਰ ਬਾਜ਼ਾਰਾਂ ’ਚ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਕੀਤੀ ਜਾਣ ਵਾਲੀ ਸੈਲਿੰਗ ਦੇ ਕਾਰਨ ਹੋਣ ਵਾਲੀ ਸੰਭਾਵਿਤ ਗਿਰਾਵਟ ਨੂੰ ਸੰਭਾਲਣ ਲਈ ਚੁੱਕਿਆ ਹੈ। ਸ਼ੰਘਾਈ ਅਤੇ ਸ਼ੇਨੇਜ਼ਨ ਐਕਸਚੇਂਜ ਹਾਂਗਕਾਂਗ ਐਕਸਚੇਂਜ ਨਾਲ ਵਪਾਰਕ ਸਬੰਧ ਸਥਾਪਤ ਕਰ ਕੇ ਚੀਨੀ ਬਾਜ਼ਾਰਾਂ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦ-ਵੇਚ ਦੇ ਅੰਕੜਿਆਂ ਨੂੰ ਲੁਕਾਉਣ ਜਾ ਰਹੇ ਹਨ।
ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ ਸੋਨਾ-ਚਾਂਦੀ, ਚੈਕ ਕਰੋ ਅੱਜ ਦਾ ਰੇਟ
ਹਾਲਾਂਕਿ ਵਪਾਰਕ ਸੈਸ਼ਨ ਦੀ ਸਮਾਪਤੀ ਤੋਂ ਬਾਅਦ, ਇਹ ਦੋਵੇਂ ਐਕਸਚੇਂਜ ਦਿਨ ਭਰ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦ ਅਤੇ ਵਿਕਰੀ ਦੇ ਅੰਕੜੇ ਦਿਖਾਉਣਗੇ ਅਤੇ ਇਸ ਦੇ ਨਾਲ 10 ਸਭ ਤੋਂ ਵੱਧ ਵਪਾਰ ਕੀਤੇ ਸ਼ੇਅਰਾਂ ਬਾਰੇ ਵੀ ਜਾਣਕਾਰੀ ਦੇਣਗੇ। ਹਾਲਾਂਕਿ ਸਟਾਕ ਐਕਸਚੇਂਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਿਯਮ ਅੰਤਰਰਾਸ਼ਟਰੀ ਸਿਧਾਂਤਾਂ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਪਰ ਇਸ ਨੂੰ ਚੀਨ ਵੱਲੋਂ ਆਪਣੇ ਬਾਜ਼ਾਰਾਂ ’ਚ ਵਿਦੇਸ਼ੀ ਨਿਵੇਸ਼ਕਾਂ ਰਾਹੀਂ ਵਿਕਰੀ ਦੇ ਪ੍ਰਭਾਵ ਨੂੰ ਸੀਮਤ ਕਰਨ ਦੇ ਇਕ ਕਦਮ ਵਜੋਂ ਵੀ ਦੇਖਿਆ ਜਾ ਰਿਹਾ ਹੈ। ਬਾਜ਼ਾਰ ’ਚ ਇਸ ਖ਼ਬਰ ਦੇ ਆਉਣ ਤੋਂ ਬਾਅਦ ਚੀਨੀ ਬਾਜ਼ਾਰਾਂ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਨਿਵੇਸ਼ਕ ਇਸ ਨੂੰ ਚੀਨੀ ਬਾਜ਼ਾਰਾਂ ਲਈ ਚੰਗਾ ਫ਼ੈਸਲਾ ਮੰਨ ਰਹੇ ਹਨ।
ਇਹ ਵੀ ਪੜ੍ਹੋ - Gold Loan ਲੈਣ ਵਾਲੇ ਲੋਕਾਂ ਲਈ ਅਹਿਮ ਖ਼ਬਰ, RBI ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਸ਼ੰਘਾਈ ’ਚ ਜ਼ੈੱਡ ਸਟੋਨ ਇਨਵੈਸਟਮੈਂਟ ਮੈਨੇਜਮੈਂਟ ਕੰਪਨੀ ਦੇ ਫੰਡ ਮੈਨੇਜਰ ਚੈਨ ਸ਼ੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਕੁਝ ਫੰਡ ਮੈਨੇਜਰਾਂ ਦੇ ਵਪਾਰ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ ਪਰ ਚੰਗੇ ਨਿਵੇਸ਼ਕਾਂ ਲਈ ਅਜਿਹੇ ਅੰਕੜੇ ਜ਼ਿਆਦਾ ਮਾਇਨੇ ਨਹੀਂ ਰੱਖਦੇ। ਵਿਦੇਸ਼ੀ ਨਿਵੇਸ਼ਕਾਂ ਦੇ ਰੀਅਲ ਟਾਈਲ ਅੰਕੜਿਆਂ ਨੂੰ ਚੀਨੀ ਬਾਜ਼ਾਰ ’ਚ ਨਿਵੇਸ਼ਕਾਂ ਦਾ ਮੂਡ ਵਿਗਾੜਨ ਦਾ ਕਾਰਨ ਮੰਨਿਆ ਜਾ ਰਿਹਾ ਸੀ ਅਤੇ ਚੀਨੀ ਬਾਜ਼ਾਰ ਵੱਡੇ ਪੱਧਰ ’ਤੇ ਆਪਣੇ ਸਥਾਨਕ ਨਿਵੇਸ਼ਕਾਂ ਦੇ ਜ਼ੋਰ ’ਤੇ ਚੱਲਦਾ ਹੈ ਪਰ ਇਨ੍ਹਾਂ ਸਥਾਨਕ ਨਿਵੇਸ਼ਕਾਂ ਨੇ ਹਾਲ ਹੀ ਦੇ ਸਮੇਂ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਨੂੰ ਪ੍ਰਭਾਵਿਤ ਕੀਤਾ ਸੀ, ਜਿਸ ਕਾਰਨ ਕੁਝ ਨਿਵੇਸ਼ਕਾਂ ਨੇ ਸਰਕਾਰ ਤੋਂ ਅਜਿਹੇ ਰੀਅਲ-ਟਾਈਮ ਡਾਟਾ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ
ਚੀਨ ਦੀਆਂ ਦੋਵੇਂ ਐਕਸਚੇਂਜਾਂ ਨੇ ਇਸ ਫ਼ੈਸਲੇ ਦਾ ਐਲਾਨ 12 ਅਪ੍ਰੈਲ ਨੂੰ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਨੂੰ ਲਾਗੂ ਕਰਨ ਅਤੇ ਇਸ ਦੇ ਪ੍ਰਭਾਵ ਨੂੰ ਦੇਖਣ ਲਈ ਕੁਝ ਸਮਾਂ ਲੱਗ ਸਕਦਾ ਹੈ। ਸ਼ਨੀਵਾਰ ਨੂੰ ਹਾਂਗਕਾਂਗ ਸਟਾਕ ਐਕਸਚੇਂਜ ਨੇ ਦੱਸਿਆ ਕਿ ਰੀਅਲ-ਟਾਈਮ ਅੰਕੜਿਆਂ ਨੂੰ ਲੈ ਕੇ ਜਾਣਕਾਰੀ ’ਚ ਹੋ ਰਹੇ ਬਦਲਾਅ ਸੋਮਵਾਰ ਨੂੰ ਲਾਗੂ ਕੀਤਾ ਜਾਵੇਗਾ। ਚੀਨ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਹੈ ਅਤੇ ਫਰਵਰੀ ਮਹੀਨੇ ਤੋਂ ਇਸ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਹ ਵਾਧਾ ਚੀਨ ਸਰਕਾਰ ਵੱਲੋਂ ਚੁੱਕੇ ਗਏ ਕੁਝ ਕਦਮਾਂ ਅਤੇ ਸਰਕਾਰੀ ਫੰਡਾਂ ਨਾਲ ਕੀਤੀ ਖਰੀਦਦਾਰੀ ਕਾਰਨ ਹੋਇਆ ਹੈ, ਉਥੇ ਹੀ ਚੀਨ ਦੀ ਅਰਥਵਿਵਸਥਾ ’ਚ ਸੁਧਾਰ ਨੂੰ ਵੀ ਇਸ ਵਾਧੇ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਅਰਥਵਿਵਸਥਾ ਦੇ ਚੰਗੇ ਅੰਕੜਿਆਂ ਕਾਰਨ ਚੀਨੀ ਬਾਜ਼ਾਰ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਵਿਦੇਸ਼ੀ ਨਿਵੇਸ਼ਕ ਚੀਨ ’ਚ ਲਗਾਤਾਰ ਖਰੀਦਦਾਰੀ ਕਰ ਰਹੇ ਹਨ। ਇਸ ਮਹੀਨੇ ਵਿਦੇਸ਼ੀ ਨਿਵੇਸ਼ਕਾਂ ਨੇ ਚੀਨ ’ਚ 664 ਮਿਲੀਅਨ ਡਾਲਰ ਦੀ ਖਰੀਦਦਾਰੀ ਕੀਤੀ ਹੈ। ਹਾਲਾਂਕਿ ਚੀਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ ਅਮਰੀਕਾ ਵੱਲੋਂ ਚੀਨੀ ਉਤਪਾਦਾਂ ਖਾਸ ਤੌਰ ’ਤੇ ਇਲੈਕਟ੍ਰਿਕ ਕਾਰਾਂ ’ਤੇ ਡਿਊਟੀ ਲਗਾਉਣ ਦੀਆਂ ਖਬਰਾਂ ਕਾਰਨ ਚੀਨ ’ਚ ਵਿਦੇਸ਼ੀ ਨਿਵੇਸ਼ ਪ੍ਰਭਾਵਿਤ ਹੋ ਸਕਦਾ ਹੈ। ਅਪ੍ਰੈਲ ’ਚ ਚੀਨ ’ਚ ਕੁੱਲ ਕਾਰੋਬਾਰ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਹਿੱਸੇਦਾਰੀ ਲੱਗਭਗ 15 ਫ਼ੀਸਦੀ ਸੀ। ਚੀਨੀ ਸਰਕਾਰ ਵੱਲੋਂ 12 ਅਪ੍ਰੈਲ ਨੂੰ ਨਵੇਂ ਨਿਯਮ ਲਾਗੂ ਕਰਨ ਦੇ ਐਲਾਨ ਤੋਂ ਬਾਅਦ ਚੀਨੀ ਸ਼ੇਅਰ ਬਾਜ਼ਾਰ ’ਚ 5 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਾਜ਼ੀਲ 'ਚ ਕੁਦਰਤੀ ਆਫ਼ਤ, ਮਰਨ ਵਾਲਿਆਂ ਦੀ ਗਿਣਤੀ ਹੋਈ 143
NEXT STORY