ਮੁੰਬਈ (ਇੰਟ.) - 2022 ’ਚ ਭਾਰਤੀ ਸ਼ੇਅਰ ਬਾਜ਼ਾਰ ’ਚ ਆਈ. ਪੀ. ਓ. ਜ਼ਰੀਏ ਨਿਵੇਸ਼ਕਾਂ ਨੇ ਖੂਬ ਪੈਸੇ ਬਣਾਏ ਅਤੇ ਹੁਣ ਅਗਲੇ ਸਾਲ 2023 ’ਚ ਵੀ ਉਨ੍ਹਾਂ ਨੇ ਕਮਾਈ ਦੇ ਅਜਿਹੇ ਹੋਰ ਮੌਕੇ ਮਿਲਣਗੇ, ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ’ਚ ਕਈ ਆਈ. ਪੀ. ਓ. ਬਾਜ਼ਾਰ ’ਚ ਸਬਸਕ੍ਰਿਪਸ਼ਨ ਲਈ ਉਪਲੱਬਧ ਹੋਣਗੇ। ਪ੍ਰਾਈਮ ਡਾਟਾ ਬੇਸ ਦੇ ਅੰਕੜਿਆਂ ਅਨੁਸਾਰ ਲਗਭਗ 89 ਕੰਪਨੀਆਂ 2023 ’ਚ ਲਗਭਗ 1.4 ਖਰਬ ਰੁਪਏ ਜੁਟਾਉਣ ਲਈ ਦਲਾਲ ਸਟ੍ਰੀਟ ’ਤੇ ਦਸਤਕ ਦੇਣਗੀਆਂ। 2021 ’ਚ ਕੁਲ 63 ਫਰਮਾਂ ਨੇ ਭਾਰਤ ’ਚ ਆਈ. ਪੀ. ਓ. ਰਾਹੀਂ 1.19 ਖਰਬ ਰੁਪਏ ਜੁਟਾਏ, ਜਦੋਂਕਿ 2022 ’ਚ ਨਵੰਬਰ ਤਕ 33 ਕੰਪਨੀਆਂ ਨੇ 55,145.80 ਕਰੋੜ ਰੁਪਏ ਜੁਟਾਏ ਹਨ। ਇਥੇ ਉਨ੍ਹਾਂ ਕੰਪਨੀਆਂ ਦੇ ਨਾਂ ਹਨ ਜਿਨ੍ਹਾਂ ਨੂੰ ਆਈ. ਪੀ. ਓ. ਲਈ ਸੇਬੀ ਤੋਂ ਹਰੀ ਝੰਡੀ ਮਿਲ ਗਈ ਹੈ ਅਤੇ ਹੁਣ ਅਪਰੂਵਲ ਦਾ ਇੰਤਜ਼ਾਰ ਹੈ।
ਕੁਝ ਆਈ. ਪੀ. ਓ. ਨੇ ਦਿੱਤੇ ਤਕੜੇ ਰਿਟਰਨਸ
ਕੁਝ ਫੰਡ ਮੈਨੇਜਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ’ਚ ਆਈ. ਪੀ. ਓ. ਨੇ ਉਨ੍ਹਾਂ ਨੂੰ ਅਲਫਾ ਜੈਨਰੇਟ ਕਰਨ ’ਚ ਮਦਦ ਕੀਤੀ ਹੈ। ਭਾਰਤੀ ਬਾਜ਼ਾਰ ਸਮੇਂ ਦੇ ਨਾਲ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ। ਆਈ. ਡੀ. ਐੱਫ. ਸੀ. ਮਿਊਚੁਅਲ ਫੰਡ ਦੇ ਅਨੂਪ ਭਾਸਕਰ ਨੇ ਦੱਸਿਆ ਕਿ ਪਿੱਛਲੇ ਕੁਝ ਸਾਲਾਂ ’ਚ ਬਾਜ਼ਾਰ ਬਹੁਤ ਸਪਾਟ ਹੋ ਗਏ ਹਨ। ਹੁਣ ਐੱਚ. ਡੀ. ਐੱਫ. ਸੀ. ਵਰਗੇ ਬੈਂਕ ਨੂੰ ਲੱਭਣਾ ਆਸਾਨ ਨਹੀਂ ਹੈ, ਜਿਵੇਂ ਕਿ ਅਸੀਂ 2008 ’ਚ ਕੀਤਾ ਸੀ ਪਰ ਦਿਲਚਸਪ ਗੱਲ ਇਹ ਹੈ ਕਿ ਪਿੱਛਲੇ ਕੁਝ ਸਾਲਾਂ ’ਚ ਆਈ. ਪੀ. ਓ. ’ਚ ਅਲਫਾ ਜੈਨਰੇਸ਼ਨ ਆਇਆ ਹੈ। ਦਰਅਸਲ ਮਿਊਚੁਅਲ ਫੰਡ ’ਚ ‘ਅਲਫਾ’ ਨਿਵੇਸ਼ ਦੇ ਪ੍ਰਦਰਸ਼ਨ ਨੂੰ ਪ੍ਰਖਣ ਦਾ ਮਹੱਤਵਪੂਰਨ ਪੈਮਾਨਾ ਹੈ। ਅਲਫਾ ਨੂੰ ਸਮਝ ਕੇ ਇਹ ਪਤਾ ਲਾਇਆ ਜਾ ਸਕਦਾ ਹੈ ਿਕ ਕਿਸੇ ਸਕੀਮ ’ਚ ਨਿਵੇਸ਼ ਕਿੰਨਾ ਵਧੀਆ ਹੈ। ਪਿੱਛਲੇ ਕੁਝ ਆਈ. ਪੀ. ਓ. ’ਚ ਅਲਫਾ ਜੈਨਰੇਸ਼ਨ ਕਾਫੀ ਚੰਗਾ ਰਿਹਾ ਹੈ। ਹਾਲਾਂਕਿ ਫਿਰ ਵੀ ਕੁਝ ਨਿਵੇਸ਼ਕ ਹੁਣ ਆਈ. ਪੀ. ਓ. ’ਚ ਨਿਵੇਸ਼ ਕਰਨ ਤੋਂ ਘਬਰਾਉਂਦੇ ਹਨ ਕਿਉਂਕਿ ਪੇਟੀਐੱਮ, ਪਾਲਿਸੀ ਬਾਜ਼ਾਰ ਅਤੇ ਜ਼ੋਮੈਟੋ ਸਮੇਤ ਕੁਝ ਲਿਸਟਿਡ ਕੰਪਨੀਆਂ ਦੇ ਸ਼ੇਅਰ ਉਨ੍ਹਾਂ ਦੇ ਆਈ. ਪੀ. ਓ. ਪ੍ਰਾਈਸ ਤੋਂ ਹੇਠਾਂ ਟਰੇਡ ਕਰ ਰਹੇ ਹਨ।
ਸ਼ਰਾਬ ਦੀਆਂ ਕੀਮਤਾਂ 'ਚ 80 ਫ਼ੀਸਦੀ ਹਿੱਸਾ ਟੈਕਸ ਦਾ , ਡੂੰਘੇ ਸੰਕਟ ਦਾ ਸਾਹਮਣਾ ਕਰ ਰਿਹੈ ਉਦਯੋਗ
NEXT STORY