ਬਿਜ਼ਨੈੱਸ ਡੈਸਕ - ਸਾਲ 2026 ਦਾ ਆਗਾਜ਼ ਤਾਂ ਜ਼ੋਰਦਾਰ ਹੋਇਆ ਸੀ ਪਰ ਦੂਜੇ ਹੀ ਮਹੀਨੇ ’ਚ ਦੁਨੀਆ ’ਚ ਅਜਿਹੀ ਤਬਾਹੀ ਨਜ਼ਰ ਆਈ, ਜਿਸ ਦਾ ਅਸਰ ਅਜੇ ਤੱਕ ਵੀ ਦੇਖਣ ਨੂੰ ਮਿਲ ਰਿਹਾ ਹੈ। ਫਰਵਰੀ ’ਚ ਈਰਾਨ ਅਤੇ ਯੂ. ਐੱਸ. ਵਿਚਾਲੇ ਜੰਗ ਸ਼ੁਰੂ ਹੋਈ, ਜਿਸ ਦਾ ਅਸਰ ਪੂਰੀ ਦੁਨੀਆ ’ਚ ਦੇਖਿਆ ਗਿਆ। ਖਾਸ ਤੌਰ ’ਤੇ ਭਾਰਤ ’ਚ ਹਰ ਚੀਜ਼ ਦੀ ਕੀਮਤ ’ਚ ਵਾਧਾ ਹੋ ਗਿਆ। ਪਿਛਲੇ ਪੰਜ ਮਹੀਨਿਆਂ ਤੋਂ ਇਸ ਜੰਗ ਕਾਰਨ ਹੁਣ ਤੱਕ ਮਹਿੰਗਾਈ ਦੀ ਮਾਰ ਲੋਕਾਂ ’ਤੇ ਪੈ ਰਹੀ ਹੈ। ਈਰਾਨ ਅਤੇ ਅਮਰੀਕਾ ਵਿਚਾਲੇ ਜੰਗ ਦੀ ਸ਼ੁਰੂਆਤ 28 ਫਰਵਰੀ ਤੋਂ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਦੇ ਖਾਣ-ਪੀਣ ਦੀਆਂ ਚੀਜ਼ਾਂ ਤੇਲ, ਦਾਲ ਤੋਂ ਲੈ ਕੇ ਦੁੱਧ-ਖੰਡ ਤੱਕ ਦੇ ਭਾਅ ਤੇਜ਼ੀ ਨਾਲ ਵਧ ਰਹੇ ਹਨ। ਹਾਲ ਹੀ ’ਚ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਾਈਸ ਮੋਨੀਟਰਿੰਗ ਸਿਸਟਮ ਦੀ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਅਨੁਸਾਰ ਹੁਣ ਤੱਕ ਰਾਸ਼ਨ ਦੀਆਂ ਕੀਮਤਾਂ ’ਚ ਲੱਗਭਗ 99 ਫ਼ੀਸਦੀ ਤੱਕ ਦਾ ਵਾਧਾ ਦੇਖਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਬੁਕਿੰਗ ਤੋਂ ਬਾਅਦ 3 ਘੰਟਿਆਂ 'ਚ LPG ਸਿਲੰਡਰ ਦੀ ਮਿਲੇਗੀ ਡਿਲੀਵਰੀ, ਸ਼ੁਰੂ ਹੋਈ ਸਰਵਿਸ
ਤੇਲ ਅਤੇ ਦਾਲ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ
ਇਸ ਰਿਪੋਰਟ ਦੀ ਮੰਨੀਏ ਤਾਂ ਖਾਣ-ਪੀਣ ਦੀਆਂ ਮੁੱਖ 36 ਚੀਜ਼ਾਂ ’ਚੋਂ 35 ਦੇ ਭਾਅ ਵਧ ਗਏ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ ਤੇਜ਼ੀ ਨਾਲ ਭਾਅ ਤੇਲ ਅਤੇ ਦਾਲਾਂ ਦੇ ਵਧੇ ਹਨ। ਕੁਝ ਮਾਹਿਰਾਂ ਦੀ ਮੰਨੀਏ ਤਾਂ ਦਾਲਾਂ ਦੀਆਂ ਕੀਮਤਾਂ ’ਚ ਵਾਧੇ ਦਾ ਵੱਡਾ ਕਾਰਨ ਇਸ ਵਾਰ ਕਮਜ਼ੋਰ ਹੁੰਦਾ ਮਾਨਸੂਨ ਹੈ। ਜੁਲਾਈ ਦੇ ਆਖ਼ਿਰ ਤੱਕ ਸਾਉਣੀ ਦਾਲਾਂ ਦੀ ਫ਼ਸਲ ਪਿਛਲੇ ਸਾਲ ਦੇ ਮੁਕਾਬਲੇ ਲੱਗਭਗ 7 ਫ਼ੀਸਦੀ ਘੱਟ ਰਹੀ ਹੈ, ਜਿਸ ਕਾਰਨ ਉਤਪਾਦਨ ਘਟਿਆ ਅਤੇ ਦਰਾਮਦ ਵਧੀ ਹੈ।
ਇਹ ਵੀ ਪੜ੍ਹੋ : ਪਿਆਕੜਾਂ ਨੂੰ ਵੱਡਾ ਝਟਕਾ! ਭਾਰਤ 'ਚ ਮਸ਼ਹੂਰ Whisky ਤੇ Rum ਦੇ ਬ੍ਰਾਂਡਾਂ ਦੀ ਵਿਕਰੀ 'ਤੇ ਲੱਗੀ ਪਾਬੰਦੀ
ਫ਼ੈਸਟਿਵ ਸੀਜ਼ਨ ’ਤੇ ਹੋਰ ਵਧ ਸਕਦੇ ਹਨ ਭਾਅ
ਉਥੇ ਹੀ ਅਗਸਤ ਦੇ ਮਹੀਨੇ ਤੋਂ ਲਗਾਤਾਰ ਤਿਉਹਾਰਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਅਜਿਹੇ ’ਚ ਹੁਣ ਹੋਰ ਵੀ ਜ਼ਿਆਦਾ ਮਹਿੰਗਾਈ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ। ਸਾਉਣ ਅਜੇ ਚੱਲ ਹੀ ਰਿਹਾ ਹੈ। ਇਸ ਤੋਂ ਬਾਅਦ ਰੱਖੜੀ, ਤੀਜ, ਜਨਮ ਅਸ਼ਟਮੀ, ਗਣੇਸ਼ ਚਤੁਰਥੀ, ਨਰਾਤੇ, ਦੁਸਹਿਰਾ, ਦੀਵਾਲੀ ਆਉਣ ’ਚ ਸਮਾਂ ਨਹੀਂ ਲੱਗਦਾ ਹੈ। ਅਜਿਹੇ ’ਚ ਤਿਉਹਾਰਾਂ ਦੇ ਸਮੇਂ ’ਚ ਸਾਰੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਮੰਗ ਵਧਣ ਲੱਗਦੀ ਹੈ। ਜੇਕਰ ਗਲੋਬਲ ਪੱਧਰ ’ਤੇ ਅਜੇ ਜੋ ਹਾਲਾਤ ਬਣੇ ਹੋਏ ਹਨ, ਉਹ ਅਜਿਹੇ ਹੀ ਬਣੇ ਰਹੇ, ਤਾਂ ਮਹਿੰਗਾਈ ਹੋਰ ਵੀ ਜ਼ਿਆਦਾ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਇਹ ਵੀ ਪੜ੍ਹੋ : ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ
ਇਹ ਵੀ ਪੜ੍ਹੋ : ਲੋਕ ਸਭਾ 'ਚ 135 ਸਾਲ ਪੁਰਾਣਾ ਕਾਨੂੰਨ ਰੱਦ ਕਰਕੇ ਪਾਸ ਹੋਇਆ 'The Bankers’ Books Evidence Bill, 2026' ਬਿੱਲ
ਇਹ ਵੀ ਪੜ੍ਹੋ : ਪੈਟਰੋਲ ਦੀ ਕੀਮਤ ਹੁੰਦੀ 125 ਰੁਪਏ ਪ੍ਰਤੀ ਲੀਟਰ... ਸਰਕਾਰ ਦਾ ਦਾਅਵਾ
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
UPI ਪੇਮੈਂਟ 'ਤੇ ਕੋਈ ਚਾਰਜ ਲੱਗੇਗਾ ਜਾਂ ਨਹੀਂ? ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਪੂਰਾ ਸੱਚ
NEXT STORY