ਬਿਜ਼ਨੈੱਸ ਡੈਸਕ : ਦੁਨੀਆ ਦੇ ਦਿੱਗਜ ਨਿਵੇਸ਼ਕ ਵਾਰਨ ਬਫੇ ਅਤੇ ਬਾਸਕਟਬਾਲ ਦੇ ਸੁਪਰਸਟਾਰ ਸਟੀਫਨ ਕਰੀ ਨਾਲ ਦੁਪਹਿਰ ਦਾ ਖਾਣਾ ਖਾਣ ਦਾ ਮੌਕਾ ਹੁਣ ਇੱਕ ਖਾਸ ਬੋਲੀ ਜਿੱਤਣ ਵਾਲੇ ਨੂੰ ਮਿਲੇਗਾ। ਇੱਕ ਚੈਰਿਟੀ ਨਿਲਾਮੀ ਦੌਰਾਨ ਇੱਕ ਅਣਪਛਾਤੇ ਬੋਲੀਕਾਰ ਨੇ ਇਸ ਖਾਸ ਮੁਲਾਕਾਤ ਲਈ 9,000,100 ਡਾਲਰ (ਲਗਭਗ 75 ਕਰੋੜ ਰੁਪਏ ਤੋਂ ਵੱਧ) ਦੀ ਬੋਲੀ ਲਗਾਈ ਹੈ।
ਇਹ ਵੀ ਪੜ੍ਹੋ : 8ਵੇਂ ਤਨਖਾਹ ਕਮਿਸ਼ਨ ਤਹਿਤ ਸੈਲਰੀ 'ਚ ਇਤਿਹਾਸਕ ਵਾਧੇ ਦੀ ਤਿਆਰੀ! ਇਨ੍ਹਾਂ ਸੂਬਿਆਂ 'ਚ ਮੁਕੰਮਲ ਹੋਏ ਮੀਟਿੰਗਾਂ ਦੇ ਦੌਰ
7 ਮਹਿਮਾਨਾਂ ਨੂੰ ਨਾਲ ਲਿਜਾਣ ਦੀ ਮਿਲੇਗੀ ਇਜਾਜ਼ਤ
ਈ-ਬੇਅ (eBay) 'ਤੇ ਇੱਕ ਹਫ਼ਤੇ ਤੱਕ ਚੱਲੀ ਇਹ ਨਿਲਾਮੀ ਵੀਰਵਾਰ ਨੂੰ ਖਤਮ ਹੋਈ। ਜੇਤੂ ਬੋਲੀਕਾਰ, ਜਿਸਦੀ ਪਛਾਣ ਫਿਲਹਾਲ ਗੁਪਤ ਰੱਖੀ ਗਈ ਹੈ ਆਪਣੇ ਨਾਲ 7 ਹੋਰ ਮਹਿਮਾਨਾਂ ਨੂੰ ਲੈ ਕੇ ਜਾ ਸਕਦਾ ਹੈ। ਇਹ ਸ਼ਾਨਦਾਰ ਲੰਚ 24 ਜੂਨ ਨੂੰ ਨੇਬਰਾਸਕਾ ਦੇ ਓਮਾਹਾ ਵਿੱਚ ਹੋਵੇਗਾ, ਜਿੱਥੇ ਬਫੇ ਦੀ ਮਸ਼ਹੂਰ ਕੰਪਨੀ ਬਰਕਸ਼ਾਇਰ ਹੈਥਵੇਅ ਦਾ ਮੁੱਖ ਦਫਤਰ ਹੈ। ਇਸ ਦੌਰਾਨ ਸਟੀਫਨ ਕਰੀ ਦੀ ਪਤਨੀ ਆਇਸ਼ਾ ਕਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇਗੀ।
ਇਹ ਵੀ ਪੜ੍ਹੋ : ਨਵੇਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਜਾਣੋ ਕਿੱਥੋਂ ਤੱਕ ਪਹੁੰਚ ਸਕਦੇ ਹਨ ਭਾਅ
ਦਾਨ ਦੀ ਰਕਮ ਹੋਵੇਗੀ 225 ਕਰੋੜ ਰੁਪਏ ਤੋਂ ਪਾਰ
ਇਸ ਨਿਲਾਮੀ ਤੋਂ ਇਕੱਠੀ ਹੋਈ ਰਾਸ਼ੀ ਨੂੰ 'ਗਲਾਈਡ ਫਾਊਂਡੇਸ਼ਨ' (Glide Foundation) ਅਤੇ ਕਰੀ ਪਰਿਵਾਰ ਦੀ ਸੰਸਥਾ 'ਈਟ. ਲਰਨ. ਪਲੇ.' (Eat. Learn. Play.) ਵਿੱਚ ਵੰਡਿਆ ਜਾਵੇਗਾ। ਖਾਸ ਗੱਲ ਇਹ ਹੈ ਕਿ 95 ਸਾਲਾ ਵਾਰਨ ਬਫੇ ਨੇ ਦੋਵਾਂ ਸੰਸਥਾਵਾਂ ਲਈ ਬੋਲੀ ਦੇ ਬਰਾਬਰ ਦੀ ਰਕਮ ਆਪਣੀ ਜੇਬ ਵਿੱਚੋਂ ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ ਕੁੱਲ ਦਾਨ ਲਗਭਗ 27 ਮਿਲੀਅਨ ਡਾਲਰ (ਕਰੀਬ 225 ਕਰੋੜ ਰੁਪਏ) ਤੱਕ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਘਰੇਲੂ LPG ਸਿਲੰਡਰ ਦੀ ਡਿਲੀਵਰੀ ਲਈ OTP ਸਿਸਟਮ ਹੋਵੇਗਾ ਖ਼ਤਮ! BHC ਨੇ ਤੇਲ ਕੰਪਨੀਆਂ ਨੂੰ ਦਿੱਤੇ ਨਿਰਦੇਸ਼
ਕਿਉਂ ਕੀਤੀ ਜਾ ਰਹੀ ਹੈ ਇਹ ਨਿਲਾਮੀ?
'ਗਲਾਈਡ' ਸੰਸਥਾ ਸੈਨ ਫ੍ਰਾਂਸਿਸਕੋ ਵਿੱਚ ਗਰੀਬਾਂ, ਬੇਘਰਾਂ ਅਤੇ ਨਸ਼ਿਆਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਦੀ ਹੈ। ਬਫੇ ਆਪਣੀ ਪਹਿਲੀ ਪਤਨੀ ਸੁਜ਼ਨ (ਜਿਨ੍ਹਾਂ ਦੀ 2004 ਵਿੱਚ ਮੌਤ ਹੋ ਗਈ ਸੀ) ਦੇ ਇਸ ਸੰਸਥਾ ਨਾਲ ਜੁੜੇ ਹੋਣ ਕਾਰਨ ਸਾਲ 2000 ਤੋਂ ਇਸ ਦੀ ਮਦਦ ਕਰ ਰਹੇ ਹਨ। ਦੂਜੇ ਪਾਸੇ, ਸਟੀਫਨ ਅਤੇ ਆਇਸ਼ਾ ਕਰੀ ਦੀ ਸੰਸਥਾ ਬੱਚਿਆਂ ਦੀ ਖੁਰਾਕ, ਪੜ੍ਹਾਈ ਅਤੇ ਖੇਡਾਂ 'ਤੇ ਧਿਆਨ ਕੇਂਦਰਿਤ ਕਰਦੀ ਹੈ।
ਇਹ ਵੀ ਪੜ੍ਹੋ : EPFO ਦਾ ਕਰੋੜਾਂ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ: ਹੁਣ ਕਿਸੇ ਵੀ ਸਮੇਂ ਕਢਵਾ ਸਕੋਗੇ PF ਦੇ ਪੈਸੇ, ਜਾਣੋ ਨਵਾਂ ਸਿਸਟਮ
ਵਾਰਨ ਬਫੇ ਨੇ ਹਮੇਸ਼ਾ ਇਸ ਗੱਲ 'ਤੇ ਵਿਸ਼ਵਾਸ ਜਤਾਇਆ ਹੈ ਕਿ ਕਾਰੋਬਾਰ ਅਤੇ ਗੈਰ-ਲਾਭਕਾਰੀ ਸੰਸਥਾਵਾਂ ਮਿਲ ਕੇ ਸਮਾਜ ਵਿੱਚ ਵੱਡੀ ਤਬਦੀਲੀ ਲਿਆ ਸਕਦੀਆਂ ਹਨ। ਬਫੇ ਪਹਿਲਾਂ ਹੀ ਆਪਣੀ 143.5 ਬਿਲੀਅਨ ਡਾਲਰ ਦੀ ਲਗਭਗ ਸਾਰੀ ਦੌਲਤ ਦਾਨ ਕਰਨ ਦਾ ਅਹਿਦ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ : ਗੈਸ ਸਿਲੰਡਰ ਦੀ ਡਿਲੀਵਰੀ ਲਈ DAC ਸਿਸਟਮ ਹੈ ਲਾਜ਼ਮੀ, ਕੰਪਨੀਆਂ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਨਹੀਂ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! PM ਮੋਦੀ ਦੇ UAE ਦੌਰੇ ਮਗਰੋਂ ਆਈ ਰਾਹਤ ਭਰੀ ਖ਼ਬਰ
NEXT STORY