ਨਵੀਂ ਦਿੱਲੀ— ਜੇਕਰ ਤੁਸੀਂ ਵਿਦੇਸ਼ ਘੁੰਮਣ-ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਵਧੀਆ ਮੌਕਾ ਹੋ ਸਕਦਾ ਹੈ। ਕਤਰ ਏਅਰਵੇਜ਼ ਨੇ ਦੁਨੀਆ ਭਰ ਦੇ ਸੈਰ-ਸਪਾਟਾ ਸਥਾਨਾਂ ਲਈ 50 ਫੀਸਦੀ ਤਕ ਸਸਤੇ ਟਿਕਟ ਦੇਣ ਦਾ ਆਫਰ ਲਾਂਚ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ 'ਸਕਾਈਟ੍ਰੈਕਸ ਏਅਰਲਾਈਨ ਆਫ ਦਿ ਯੀਅਰ-2017' ਦੇ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਸੇ ਖੁਸ਼ੀ 'ਚ ਕੰਪਨੀ ਨੇ ਆਪਣੇ ਉੱਚ ਕੋਟੀ ਦੀ ਉਡਾਣ ਸੇਵਾ ਦਾ ਸਸਤੇ 'ਚ ਅਨੰਦ ਲੈਣ ਦਾ ਆਫਰ ਦਿੱਤਾ ਹੈ।
ਕਤਰ ਏਅਰਵੇਜ਼ ਮੁਤਾਬਕ, ਇਸ ਆਫਰ ਤਹਿਤ ਸਸਤੇ ਟਿਕਟ ਦੀ ਬੁਕਿੰਗ 19 ਜੁਲਾਈ ਤਕ ਅਤੇ ਯਾਤਰਾ 10 ਦਸੰਬਰ ਤਕ ਕੀਤੀ ਜਾ ਸਕਦੀ ਹੈ। ਦੁਨੀਆ ਘੁੰਮਣ ਦੇ ਸ਼ੌਕੀਨ ਇਸ ਆਫਰ ਦਾ ਫਾਇਦਾ ਕਈ ਮਸ਼ਹੂਰ ਸੈਰ-ਸਪਾਟਾ ਸਥਾਨਾਂ ਦੀ ਸੈਰ ਲਈ ਲੈ ਸਕਦੇ ਹਨ। ਛੁੱਟੀਆਂ 'ਚ ਮੌਜ-ਮਸਤੀ ਵਾਲੀਆਂ ਦੁਨੀਆ ਭਰ ਦੀਆਂ ਥਾਵਾਂ 'ਚ ਜਿੱਥੇ-ਜਿੱਥੇ ਦੀਆਂ ਟਿਕਟਾਂ ਸਸਤੀਆਂ ਮਿਲ ਰਹੀਆਂ ਹਨ, ਉਨ੍ਹਾਂ 'ਚ ਨੀਸ ਅਤੇ ਡਬਲਿਨ ਵੀ ਸ਼ਾਮਲ ਹਨ। ਇੱਥੇ ਲਈ ਜੈੱਟ ਏਅਰਵੇਜ਼ ਨੇ ਹਾਲ ਹੀ 'ਚ ਉਡਾਣਾਂ ਸ਼ੁਰੂ ਕੀਤੀਆਂ ਹਨ।
ਕੰਪਨੀ ਅਜੇ ਕੁੱਲ 6 ਮਹਾਦੀਪਾਂ 'ਚ ਏਅਰਲਾਈਨ ਸਰਵਿਸ ਦੇ ਰਹੀ ਹੈ, ਜਿਨ੍ਹਾਂ 'ਚ ਕਈ ਥਾਵਾਂ ਲਈ ਸਸਤੇ ਟਿਕਟ ਮਿਲ ਰਹੇ ਹਨ। ਇਸੇ ਕ੍ਰਮ 'ਚ ਪੈਰਿਸ ਲਈ 48,726 ਰੁਪਏ, ਲੰਡਨ ਲਈ 49,946 ਰੁਪਏ ਜਦੋਂ ਕਿ ਫ੍ਰੈਂਕਫਰਟ ਲਈ 50,974 ਰੁਪਏ 'ਚ ਟਿਕਟ ਬੁੱਕ ਕਰਨ ਦੇ ਆਫਰਜ਼ ਹਨ। ਇਸੇ ਤਰ੍ਹਾਂ, ਜੈੱਟ ਏਅਰਵੇਜ਼ ਤੋਂ 65,980 ਰੁਪਏ 'ਚ ਸ਼ਿਕਾਗੋ, 68,410 ਰੁਪਏ 'ਚ ਨਿਊਯਾਰਕ, ਜਦੋਂ ਕਿ 76,863 ਰੁਪਏ 'ਚ ਹਿਊਸਟਨ ਦੀ ਯਾਤਰਾ ਕੀਤੀ ਜਾ ਸਕਦੀ ਹੈ। ਕੰਪਨੀ ਦੇ ਇਹ ਸਾਰੇ ਟਿਕਟ ਇਕਨਾਮੀ ਕਲਾਸ ਦੇ ਹਨ।
ਵਿਵਾਦ ਦੇ ਬਾਵਜੂਦ ਚੀਨੀ ਸੈਲਾਨੀਆਂ 'ਚ ਉਮੜ ਰਿਹਾ ਭਾਰਤ ਪ੍ਰੇਮ
NEXT STORY