ਕਰਾਚੀ- ਕਿਸੇ ਵੀ ਦੇਸ਼ ’ਚ ਹਵਾਈ ਯਾਤਰਾ ਨੂੰ ਬਹੁਤ ਹੀ ਸਾਵਧਾਨੀ ਅਤੇ ਜਾਂਚ ਤੋਂ ਬਾਅਦ ਸ਼ੁਰੂ ਕੀਤਾ ਜਾਂਦਾ ਹੈ ਪਰ ਪਾਕਿਸਤਾਨ ਦਾ ਮਾਮਲਾ ਥੋੜ੍ਹਾ ਵੱਖਰਾ ਹੈ। ਇੱਥੇ ਲਾਹੌਰ ਤੋਂ ਕਰਾਚੀ ਲਈ ਹਵਾਈ ਯਾਤਰਾ ਦੀ ਟਿਕਟ ਕਰਾਉਣ ਵਾਲੇ ਇਕ ਯਾਤਰੀ ਨੂੰ ਏਅਰਲਾਈਨ ਨੇ ਕਰਾਚੀ ਦੀ ਬਜਾਏ ਸਾਊਦੀ ਅਰਬ ਦੇ ਜੇਦਾਹ ਏਅਰਪੋਰਟ ’ਤੇ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ : ਇਸ ਹਫ਼ਤੇ PF ਅਕਾਊਂਟ 'ਚ ਆ ਸਕਦਾ ਹੈ ਵਿਆਜ਼, ਇੰਝ ਚੈੱਕ ਕਰੋ Balance
ਗਲਤੀ ਦਾ ਅਹਿਸਾਸ ਉਦੋਂ ਹੋਇਆ, ਜਦੋਂ ਵਿਅਕਤੀ ਨੇ 2 ਘੰਟੇ ਦੀ ਉਡਾਣ ਤੋਂ ਬਾਅਦ ਪੁੱਛਿਆ ਕਿ ਆਖਿਰ ਅਜੇ ਤੱਕ ਕਰਾਚੀ ਕਿਉਂ ਨਹੀਂ ਆਇਆ? ਰਿਪੋਰਟ ਦੇ ਅਨੁਸਾਰ ਜੇਦਾਹ ਪਹੁੰਚਣ ਵਾਲੇ ਯਾਤਰੀ ਦੀ ਪਛਾਣ ਸ਼ਾਹਜ਼ੈਨ ਵਜੋਂ ਹੋਈ ਹੈ। ਉਸ ਨੇ ਇਸ ਗਲਤੀ ਲਈ ਪਾਕਿਸਤਾਨ ਏਅਰਲਾਈਨ ’ਤੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ। ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਹਜ਼ੈਨ ਨੇ ਸਾਰੀ ਘਟਨਾ ਦੱਸੀ।
ਉਨ੍ਹਾਂ ਕਿਹਾ ਕਿ ਲਾਹੌਰ ਏਅਰਪੋਰਟ ’ਤੇ ਮੈਂ ਏਅਰ ਹੋਸਟੈੱਸ ਸਮੇਤ ਏਅਰਲਾਈਨ ਸਟਾਫ ਨੂੰ ਆਪਣੀ ਟਿਕਟ ਦਿਖਾਈ ਸੀ। ਇਸ ਤੋਂ ਬਾਅਦ ਜਦੋਂ ਮੈਂ ਅੰਦਰ ਗਿਆ ਤਾਂ ਇੱਕੋ ਟਰਮੀਨਲ ’ਚ 2 ਜਹਾਜ਼ ਖੜ੍ਹੇ ਸਨ। ਇਸ ਤੋਂ ਬਾਅਦ ਮੈਂ ਇਕ ਜਹਾਜ਼ ’ਚ ਚੜ੍ਹ ਗਿਆ। ਮੈਨੂੰ ਸੀਟ ਵੀ ਮਿਲ ਗਈ। ਇਸ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦੋਂ 2 ਘੰਟੇ ਬਾਅਦ ਵੀ ਕਰਾਚੀ ਨਹੀਂ ਆਇਆ। ਮੈਂ ਏਅਰ ਹੋਸਟੈੱਸ ਨੂੰ ਪੁੱਛਿਆ ਕਿ ਆਖਿਰ ਅਸੀਂ ਇੰਨੇ ਸਮੇਂ ਬਾਅਦ ਵੀ ਕਰਾਚੀ ਕਿਉਂ ਨਹੀਂ ਪਹੁੰਚੇ। ਇਸ ਤੋਂ ਬਾਅਦ ਉੱਥੇ ਹਫੜਾ-ਦਫੜੀ ਮਚ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ ਮੁੜ ਗੋਲੀਬਾਰੀ, ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ
NEXT STORY