ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸੁਰੱਖਿਆ ਲਈ ਸਾਰੇ ਕੋਚਾਂ ਅਤੇ ਰੇਲ ਇੰਜਣਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਲਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਵਿਭਾਗ ਦੇ ਯਤਨਾਂ ਬਾਰੇ ਸੰਖੇਪ ਨਾਲ ਦੱਸਿਆ।
ਇਹ ਵੀ ਪੜ੍ਹੋ : ਬੰਦ ਹੋ ਜਾਵੇਗਾ 500 ਰੁਪਏ ਦਾ ਨੋਟ! ਸਰਕਾਰ ਨੇ ਦਿੱਤਾ ਵੱਡਾ ਅਪਡੇਟ
ਰੇਲਵੇ ਵਿਭਾਗ ਹਰ ਯਾਤਰੀ ਦੀ ਕਰੇਗਾ ਨਿਗਰਾਨੀ
ਉਨ੍ਹਾਂ ਦੱਸਿਆ ਕਿ ਹਰ ਇੰਜਣ 'ਚ ਉੱਨਤ ਪ੍ਰਣਾਲੀਆਂ ਨਾਲ ਲੈਸ 6 ਕੈਮਰੇ ਲਗਾਉਣ ਦੀ ਵਿਵਸਥਾ ਕੀਤਾ ਜਾ ਰਹੀ ਹੈ। ਇਹ ਕੈਮਰੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਅਤੇ ਘੱਟ ਰੌਸ਼ਨੀ ਵਿੱਚ ਵੀ ਚੰਗੀ ਫੁਟੇਜ ਪ੍ਰਦਾਨ ਕਰਨ ਦੇ ਯੋਗ ਹੋਣਗੇ। ਹਾਲਾਂਕਿ, ਕੈਮਰੇ ਇਸ ਤਰ੍ਹਾਂ ਲਗਾਏ ਜਾਣਗੇ ਕਿ ਯਾਤਰੀਆਂ ਦੀ ਨਿੱਜਤਾ ਬਣਾਈ ਰੱਖੀ ਜਾਵੇ। ਕੈਮਰੇ ਲਗਾ ਕੇ ਸ਼ਰਾਰਤੀ ਅਨਸਰਾਂ ਦੀ ਪਛਾਣ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਛਲਾਂਗ ਨਾਲ ਨਵੇਂ ਸਿਖ਼ਰ 'ਤੇ ਪਹੁੰਚੀ ਚਾਂਦੀ, ਸੋਨੇ ਦੀਆਂ ਕੀਮਤਾਂ 'ਚ ਭਾਰੀ ਵਾਧਾ
ਤਤਕਾਲ ਟਿਕਟ ਬੁਕਿੰਗ ਨਿਯਮਾਂ 'ਚ ਵੱਡਾ ਬਦਲਾਅ
ਰੇਲਵੇ ਤਤਕਾਲ ਟਿਕਟ ਬੁਕਿੰਗ ਲ਼ਈ ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਐਪ 'ਤੇ ਆਧਾਰ ਓਟੀਪੀ ਦੀ ਲੋੜ ਹੋਵੇਗੀ। ਇਸ ਨਾਲ ਦਲਾਲਾਂ ਜਾਂ ਨਕਲੀ ਏਜੰਟਾਂ ਦਖ਼ਲਅੰਦਾਜ਼ੀ ਰੋਕੀ ਜਾਵੇਗੀ ਹੈ। ਰੇਲਵੇ ਸਟੇਸ਼ਨ ਅਤੇ ਰੇਲਗੱਡੀਆਂ 'ਚ ਭੀੜ ਨੂੰ ਕੰਟਰੋਲ ਕਰਨ ਲਈ ਪਾਇਲਟ ਪ੍ਰੋਜੈਕਟ ਦਾ ਟ੍ਰਾਇਲ ਦਿੱਲੀ ਸਟੇਸ਼ਨ 'ਤੇ ਕੀਤਾ ਜਾ ਰਿਹਾ ਹੈ। ਟ੍ਰਾਇਲ ਤਹਿਤ ਗੈਰ-ਰਾਖਵੇਂ ਕੋਚ 'ਚ ਸਿਰਫ਼ 150 ਯਾਤਰੀਆਂ ਨੂੰ ਹੀ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ। ਟ੍ਰਾਇਲ ਸਫਲ ਹੋ ਜਾਣ ਤੋਂ ਬਾਅਦ ਇਸਨੂੰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਟ੍ਰਾਇਲ ਸਾਫਟਵੇਅਰ ਤਿੰਨ ਘੰਟਿਆਂ ਵਿੱਚ ਚੱਲਣ ਵਾਲੀਆਂ ਟ੍ਰੇਨਾਂ ਦੀਆਂ ਅਣਰਿਜ਼ਰਵ ਟਿਕਟਾਂ ਦੀ ਗਿਣਤੀ ਕਰਦਾ ਹੈ।
ਇਹ ਵੀ ਪੜ੍ਹੋ : 2 ਹਜ਼ਾਰ ਰੁਪਏ ਦੇ ਨੋਟ ਬਦਲੇ ਮਿਲ ਰਹੇ 1600 ਰੁਪਏ, ਵਿਭਾਗ ਦੀ ਗੁਪਤ ਜਾਂਚ 'ਚ ਕਈ ਵੱਡੇ ਖੁਲਾਸੇ
ਵਿਭਾਗ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ
ਦਰਅਸਲ ਫਰਵਰੀ ਵਿੱਚ ਮਹਾਂਕੁੰਭ ਦੌਰਾਨ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਿਆਨਕ ਹਾਦਸਾ ਹੋਇਆ ਸੀ। ਜਿਸ ਤੋਂ ਬਾਅਦ ਸਟੇਸ਼ਨ 'ਤੇ ਭੀੜ ਨੂੰ ਕੰਟਰੋਲ ਕਰਨ ਲਈ ਵਿਭਾਗ ਵਲੋਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਹੁਣ ਏਸੀ ਅਤੇ ਸਲੀਪਰ ਟ੍ਰੇਨਾਂ ਲਈ ਟਿਕਟਾਂ ਦੀ ਗਿਣਤੀ ਨਿਰਧਾਰਤ ਕਰ ਦਿੱਤੀ ਗਈ ਹੈ। ਵਰਤਮਾਨ ਵਿੱਚ ਗੈਰ-ਰਾਖਵੇਂ ਟਿਕਟਾਂ ਦੀ ਵਿਕਰੀ ਨੂੰ ਸੀਮਤ ਕਰਨ ਦਾ ਕੋਈ ਨਿਯਮ ਨਹੀਂ ਹੈ। ਉਨ੍ਹਾਂ ਦੀ ਵਿਕਰੀ ਲਗਾਤਾਰ ਜਾਰੀ ਹੈ। ਕਈ ਗੁਣਾ 350 ਤੋਂ ਵੱਧ ਯਾਤਰੀ ਗੈਰ-ਰਾਖਵੇਂ ਕੋਚ ਵਿੱਚ ਦਾਖਲ ਹੁੰਦੇ ਹਨ।
ਇਹ ਵੀ ਪੜ੍ਹੋ : 10 ਸਾਲਾਂ ਬਾਅਦ YouTube ਦਾ ਵੱਡਾ ਫੈਸਲਾ, ਹੁਣ ਨਹੀਂ ਦਿਖਾਈ ਦੇਣਗੇ ਇਹ Important Tab
ਸਿਰਫ਼ 150 ਗੈਰ-ਰਾਖਵੇਂ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ
ਜੇਕਰ ਪ੍ਰਯੋਗ ਸਫਲ ਹੁੰਦਾ ਹੈ, ਤਾਂ ਹਰੇਕ ਗੈਰ-ਰਾਖਵੇਂ ਕੋਚ ਵਿੱਚ ਸਿਰਫ਼ 150 ਟਿਕਟਾਂ ਜਾਰੀ ਕੀਤੀਆਂ ਜਾਣਗੀਆਂ। ਵਿਚਕਾਰਲੇ ਸਟੇਸ਼ਨਾਂ 'ਤੇ, ਕੋਚ ਦੀ ਸਮਰੱਥਾ ਦੇ ਅਨੁਸਾਰ ਸਿਰਫ 20% ਟਿਕਟਾਂ ਜਾਰੀ ਕੀਤੀਆਂ ਜਾਣਗੀਆਂ।
ਥਰਡ ਏਸੀ ਇੱਕ ਜਨਰਲ ਕੋਚ
ਨਿਯਮਾਂ ਦੀ ਅਣਦੇਖੀ ਉਸ ਵੇਲੇ ਜ਼ਿਆਦਾ ਹੁੰਦੀ ਹੈ ਜਦੋਂ ਥਰਡ ਏਸੀ ਕੋਚ 'ਚ ਅਣਰਿਜ਼ਰਵ ਟਿਕਟਾਂ ਵਾਲੇ ਯਾਤਰੀ ਦਾਖਲ ਹੁੰਦੇ ਹਨ। ਅਣਰਿਜ਼ਰਵ ਟਿਕਟਾਂ ਦੇ ਨਿਯਮਾਂ ਨਾਲ ਥਰਡ ਏਸੀ ਯਾਤਰੀਆਂ ਨੂੰ ਵੀ ਰਾਹਤ ਮਿਲੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਕਾਰਡ ਤੋੜਣਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਦਸੰਬਰ ਮਹੀਨੇ ਕਿੱਥੇ ਪਹੁੰਚਣਗੇ ਭਾਅ
NEXT STORY