ਵਾਸ਼ਿੰਗਟਨ — ਭਾਰਤੀ ਮੂਲ ਦੇ ਅਰਥਸ਼ਾਸਤਰੀ ਆਭਾਸ ਝਾ ਨੂੰ ਦੱਖਣ ਏਸ਼ੀਆ 'ਚ ਵਿਸ਼ਵ ਬੈਂਕ ਦੇ ਇਕ ਮਹੱਤਵਪੂਰਨ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਝਾ ਨੂੰ ਮੌਸਮ ਵਿਚ ਤਬਦੀਲੀ ਅਤੇ ਆਫ਼ਤ ਪ੍ਰਬੰਧਨ ਲਈ ਮਹੱਤਵਪੂਰਣ ਜ਼ਿੰਮੇਵਾਰੀ ਸੌਂਪੀ ਗਈ ਹੈ। ਝਾ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਅਮਫਾਨ ਚੱਕਰਵਾਤ ਨੇ ਭਾਰਤ, ਪੱਛਮੀ ਬੰਗਾਲ, ਓਡੀਸ਼ਾ ਅਤੇ ਬੰਗਲਾਦੇਸ਼ ਵਿਚ ਜਾਨ-ਮਾਲ ਦਾ ਭਾਰੀ ਨੁਕਸਾਨ ਕੀਤਾ ਹੈ।
ਵਿਸ਼ਵ ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਏਸ਼ੀਆ ਵਿਚ ਜਲਵਾਯੂ ਤਬਦੀਲੀ ਅਤੇ ਬਿਪਤਾ ਪ੍ਰਬੰਧਨ ਬਾਰੇ ਬੈਂਕ ਦੇ ਪ੍ਰਕ੍ਰਿਆ ਪ੍ਰਬੰਧਕ ਵਜੋਂ ਝਾਅ ਦੀ ਸਭ ਤੋਂ ਵੱਡੀ ਤਰਜੀਹ ਦੱਖਣੀ ਏਸ਼ੀਆਈ ਖੇਤਰ ਦੇ ਬਿਪਤਾ ਦੇ ਜੋਖਮ ਪ੍ਰਬੰਧਨ ਅਤੇ ਜਲਵਾਯੂ ਤਬਦੀਲੀ ਟੀਮ ਨੂੰ ਵਿਸ਼ਵਵਿਆਪੀ ਵਿਵਹਾਰ ਦੀਆਂ ਸੀਮਾਵਾਂ ਨਾਲ ਜੋੜਣ ਅਤੇ ਤਾਲਮੇਲ ਨੂੰ ਉਤਸ਼ਾਹ ਦੇਣ ਦੀ ਹੋਵੇਗੀ।
ਬੈਂਕ ਨੇ ਕਿਹਾ ਕਿ ਗਲੋਬਲ ਲੀਡਸ ਅਤੇ ਗਲੋਬਲ ਸਲਿਊਸ਼ਨ ਗਰੁੱਪਸ ਦੇ ਨਾਲ ਮਿਲ ਕੇ ਆਭਾਸ ਝਾ ਕੰਮ ਕਰਨਗੇ ਤਾਂ ਜੋ ਵੱਡੇ ਪੱਧਰ 'ਤੇ ਨਨਵੀਨਤਾ ਅਤੇ ਉੱਚ ਗੁਣਵੱਤਾ ਨਾਲ ਵਾਧੇ ਦੇ ਹੱਲ ਅਤੇ ਇਨ੍ਹਾਂ ਦੇਸ਼ਾਂ ਦੀਆਂ ਸੇਵਾਵਾਂ ਲਈ ਵਿਸ਼ਵਵਿਆਪੀ ਗਿਆਨ ਅਤੇ ਉਨ੍ਹਾਂ ਦੇ ਪ੍ਰਵਾਹ ਨੂੰ ਵਾਧਾ ਦਿੱਤਾ ਜਾ ਸਕੇ।
ਕੌਣ ਹਨ ਆਭਾਸ ਝਾ
ਸਾਲ 2001 'ਚ ਝਾ ਵਰਲਡ ਬੈਂਕ ਨਾਲ ਜੁੜੇ। ਉਹ ਬੰਗਲਾਦੇਸ਼, ਭੂਟਾਨ, ਭਾਰਤ ਅਤੇ ਸ਼੍ਰੀ ਲੰਕਾ ਦੇ ਬੈਂਕ ਨਾਲ ਜੁੜੇ ਦਫਤਰ 'ਚ ਕਾਰਜਕਾਰੀ ਨਿਰਦੇਸ਼ਕ ਰਹਿ ਚੁੱਕੇ ਹਨ। ਉਨ੍ਹਾਂ ਨੇ ਲੈਟਿਨ, ਅਮਰੀਕੀ, ਕੈਰੇਬਿਅਨ, ਯੂਰਪ, ਮੱਧ ਏਸ਼ੀਆ, ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਭਾਰਤ, ਬੰਗਲਾਦੇਸ਼, ਪਾਕਿਸਤਾਨ, ਅਫਗਾਨੀਸਤਾਨ, ਸ਼੍ਰੀ ਲੰਕਾ, ਨੇਪਾਲ ਅਤੇ ਮਾਲਦੀਵ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸ ਸਮੇਂ ਆਈ.ਐਮ.ਐਫ. ਦੀ ਮੁੱਖ ਅਰਥਸ਼ਾਸਤਰੀ ਵੀ ਇਕ ਭਾਰਤੀ ਹੀ ਹਨ। ਗੀਤਾ ਗੋਪੀਨਾਥ ਨੇ ਸਾਲ 2019 'ਚ ਆਈ.ਐਮ.ਐਫ. ਚੀਫ ਇਕਨਾਮਿਸਟ ਦਾ ਅਹੁਦਾ ਸੰਭਾਲਿਆ ਹੈ। ਇਸ ਅਹੁਦੇ ਤੱਕ ਪਹੁੰਚਣ ਵਾਲੀ ਇਹ ਪਹਿਲੀ ਔਰਤ ਹੈ। ਉਨ੍ਹਾਂ ਦੇ ਨਾਮ ਦਾ ਐਲਾਨ ਅਕਤੂਬਰ 2018 ਵਿਚ ਹੀ ਹੋ ਗਿਆ ਸੀ। ਆਈ.ਐਮ.ਐਫ. ਦੀ ਸਾਬਕਾ ਪ੍ਰਬੰਧਕ ਨਿਰਦੇਸ਼ਕ ਕ੍ਰਿਸਟੀਨ ਲੇਗਾਰਡ ਨੇ ਗੀਤਾ ਦੇ ਨਾਮ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਗੀਤਾ ਨੂੰ ਦੁਨੀਆ ਦੇ ਬਿਹਤਰੀਨ ਅਰਥਸ਼ਾਸਤਰੀਆਂ ਵਿਚੋਂ ਇਕ ਦੱਸਿਆ ਸੀ।
Spicejet ਦੀਆਂ 6 ਉਡਾਣਾਂ ਲਈ ਇਨ੍ਹਾਂ ਮਾਰਗਾਂ ਦਾ ਸਮਾਂ ਸੂਚੀ ਜਾਰੀ
NEXT STORY