ਨਵੀਂ ਦਿੱਲੀ (ਭਾਸ਼ਾ)-ਦੇਸ਼ ਦੀਆਂ ਪ੍ਰਮੁੱਖ ਇਲੈਕਟ੍ਰਾਨਿਕਸ ਕੰਪਨੀਆਂ ਨੇ ਰੂਮ ਏਅਰ ਕੰਡੀਸ਼ਨਰ (ਏ. ਸੀ.) ਦੀਆਂ ਕੀਮਤਾਂ ’ਚ 4,700 ਰੁਪਏ ਤੱਕ ਅਤੇ ਡਿਸ਼ਵਾਸ਼ਰ ਦੀਆਂ ਕੀਮਤਾਂ ਵਿਚ 8,000 ਰੁਪਏ ਤੱਕ ਦੀ ਕਟੌਤੀ ਕਰ ਦਿੱਤੀ ਹੈ। ਇਹ ਨਵੀਆਂ ਕੀਮਤਾਂ ਸੋਮਵਾਰ (22 ਸਤੰਬਰ) ਤੋਂ ਲਾਗੂ ਹੋਣਗੀਆਂ। ਕੰਪਨੀਆਂ ਨੂੰ ਉਮੀਦ ਹੈ ਕਿ ਇਸ ਹਫ਼ਤੇ ਸ਼ੁਰੂ ਹੋਣ ਵਾਲੇ ਨਰਾਤਿਆਂ ਤੇ ਆਉਣ ਵਾਲੇ ਤਿਉਹਾਰਾਂ ਦੇ ਮੌਸਮ ’ਚ ਉਨ੍ਹਾਂ ਦੀ ਵਿਕਰੀ ਦੁੱਗਣੀ ਹੋ ਜਾਵੇਗੀ।
ਜੀ. ਐੱਸ. ਟੀ. ਦਰਾਂ ’ਚ ਕਟੌਤੀ ਅਤੇ ਕੀਮਤਾਂ ’ਚ ਕਮੀ ਕਾਰਨ ਗਾਹਕ ਖਰੀਦਦਾਰੀ ਲਈ ਅੱਗੇ ਆਉਣਗੇ। ਵੋਲਟਾਸ, ਡਾਇਕਿਨ, ਗੋਦਰੇਜ ਅਪਲਾਇੰਸਿਜ਼, ਪੈਨਾਸੋਨਿਕ ਅਤੇ ਹਾਇਰ ਵਰਗੀਆਂ ਵੱਡੀਆਂ ਕੰਪਨੀਆਂ ਨੇ ਨਵੀਆਂ ਕੀਮਤਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜੋ 22 ਸਤੰਬਰ ਤੋਂ ਲਾਗੂ ਹੋਣਗੀਆਂ।
ਜੀ.ਐੱਸ.ਟੀ. ਦਰਾਂ ਵਿਚ ਕਟੌਤੀ ਵੀ ਇਸ ਤਰੀਕ ਤੋਂ ਲਾਗੂ ਹੋਵੇਗੀ, ਜਿਸ ਦਾ ਸਿੱਧਾ ਫਾਇਦਾ ਗਾਹਕਾਂ ਨੂੰ ਹੋਵੇਗਾ। ਕੁਝ ਏ.ਸੀ. ਨਿਰਮਾਤਾਵਾਂ ਨੇ ਆਪਣੇ ਡੀਲਰਾਂ ਨਾਲ ਮਿਲ ਕੇ ਘਟੀਆਂ ਕੀਮਤਾਂ ’ਤੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀਆਂ ਸ਼ੁਰੂਆਤੀ ਪੜਾਅ ਵਿਚ ਗਾਹਕਾਂ ਤੋਂ ਮਿਲੇ ਸਕਾਰਾਤਮਕ ਹੁੰਗਾਰੇ ਤੋਂ ਉਤਸ਼ਾਹਿਤ ਹਨ।
2025 ਦੀਆਂ ਟਾਪ 5 ਸਭ ਤੋਂ ਸੁਰੱਖਿਅਤ ਕਾਰਾਂ : Bharat NCAP ਨੇ ਜਾਰੀ ਕੀਤੀ ਲਿਸਟ
NEXT STORY