ਗੈਜੇਟ ਡੈਸਕ- ਤਿਉਹਾਰਾਂ ਦੇ ਮੌਸਮ 'ਚ ਸਿਰਫ਼ ਮਾਰਕੀਟਾਂ ਹੀ ਨਹੀਂ, ਸਗੋਂ ਆਨਲਾਈਨ ਪਲੇਟਫਾਰਮਾਂ 'ਤੇ ਵੀ ਵੱਡੇ-ਵੱਡੇ ਆਫਰ ਆ ਰਹੇ ਹਨ। ਖ਼ਾਸ ਕਰਕੇ ਸਮਾਰਟਫੋਨ 'ਤੇ ਲੋਕਾਂ ਨੂੰ ਬੰਪਰ ਡੀਲਜ਼ ਮਿਲ ਰਹੀਆਂ ਹਨ। ਇਸ ਵਾਰ Samsung Galaxy Z Fold 6 5G 'ਤੇ ਜ਼ਬਰਦਸਤ ਛੋਟ ਦਾ ਮੌਕਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਫੈਸਟਿਵ ਸੀਜ਼ਨ ਤੋਂ ਪਹਿਲਾਂ ਜ਼ਬਰਦਸਤ ਆਫ਼ਰ! 4,590 'ਚ ਮਿਲ ਰਹੀ ਵਾਸ਼ਿੰਗ ਮਸ਼ੀਨ
ਇੰਨੀ ਘੱਟ ਕੀਮਤ 'ਤੇ ਮਿਲ ਰਿਹਾ ਹੈ ਫੋਲਡੇਬਲ ਫ਼ੋਨ
Samsung Galaxy Z Fold 6 ਦੀ ਲਾਂਚ ਕੀਮਤ 1,64,999 ਰੁਪਏ ਸੀ, ਪਰ ਹੁਣ ਐਮਾਜ਼ੋਨ 'ਤੇ ਇਹ ਫ਼ੋਨ ਸਿਰਫ਼ 1,24,999 ਰੁਪਏ 'ਚ ਖਰੀਦਣ ਦਾ ਮੌਕਾ ਹੈ। ਯਾਨੀ ਕਿ ਗਾਹਕਾਂ ਨੂੰ ਮਿਲ ਰਿਹਾ ਹੈ 40,000 ਰੁਪਏ ਦਾ ਵੱਡਾ ਡਿਸਕਾਊਂਟ। ਜੇ ਤੁਸੀਂ ਲੰਬੇ ਸਮੇਂ ਤੋਂ ਇਸ ਪ੍ਰੀਮੀਅਮ ਫ਼ੋਨ ਦੀ ਉਡੀਕ ਕਰ ਰਹੇ ਸੀ, ਤਾਂ ਇਹ ਸਭ ਤੋਂ ਵਧੀਆ ਮੌਕਾ ਹੈ।
ਇਹ ਵੀ ਪੜ੍ਹੋ : 2 ਦਿਨ ਬਾਅਦ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਸ਼ੁਰੂ ਹੋ ਜਾਵੇਗਾ ਗੋਲਡਨ ਟਾਈਮ!
ਬੈਂਕ ਆਫਰ ਨਾਲ ਹੋਰ ਵੀ ਸਸਤਾ
- ICICI ਬੈਂਕ ਦੇ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ 'ਤੇ ਗਾਹਕਾਂ ਨੂੰ 5% ਤੱਕ ਕੈਸ਼ਬੈਕ ਮਿਲੇਗਾ।
- ਇਸ ਨਾਲ ਫ਼ੋਨ ਦੀ ਅਸਲੀ ਕੀਮਤ ਲਗਭਗ 1,20,000 ਰੁਪਏ ਤੱਕ ਘੱਟ ਸਕਦੀ ਹੈ।
- EMI ਦਾ ਵੀ ਵਿਕਲਪ ਉਪਲਬਧ ਹੈ, ਜਿਸ ਨਾਲ ਤੁਸੀਂ ਸਿਰਫ਼ 10,417 ਰੁਪਏ ਪ੍ਰਤੀ ਮਹੀਨਾ ਤੋਂ ਭੁਗਤਾਨ ਸ਼ੁਰੂ ਕਰ ਸਕਦੇ ਹੋ।
ਐਕਸਚੇਂਜ ਆਫਰ
ਐਮਜ਼ੋਨ 'ਤੇ ਐਕਸਚੇਂਜ ਆਫਰ ਵੀ ਹੈ, ਜਿਸ ਨਾਲ ਤੁਸੀਂ ਆਪਣੇ ਪੁਰਾਣੇ ਫ਼ੋਨ ਦੇ ਬਦਲੇ 'ਚ 42,350 ਰੁਪਏ ਤੱਕ ਦਾ ਬੋਨਸ ਪ੍ਰਾਪਤ ਕਰ ਸਕਦੇ ਹੋ। ਹਾਲਾਂਕਿ, ਇਹ ਰਕਮ ਤੁਹਾਡੇ ਡਿਵਾਈਸ ਦੇ ਮਾਡਲ, ਬ੍ਰਾਂਡ ਅਤੇ ਹਾਲਤ 'ਤੇ ਨਿਰਭਰ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਰ-ਏ-ਪੰਜਾਬ : ਸਿੱਖੀ ਦੇ ਪਵਿੱਤਰ ਚਿੰਨ੍ਹਾਂ ਨਾਲ ਸਜੀ ਖਾਸ ਘੜੀ
NEXT STORY