ਨਵੀਂ ਦਿੱਲੀ — ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ ਨੇ 1,500 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਹੈ। ਇਸ ਤੋਂ ਇਲਾਵਾ ਕੰਪਨੀ ਮਾਰਚ 'ਚ 1,000 ਕਰੋੜ ਰੁਪਏ ਹੋਰ ਅਦਾ ਕਰੇਗੀ। ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਡਾਨੀ ਸਮੂਹ ਦੀ ਕੰਪਨੀ ਨੇ ਸੋਮਵਾਰ ਨੂੰ ਵਪਾਰਕ ਕਾਗਜ਼ਾਂ ਦੀ ਮਿਆਦ ਪੂਰੀ ਹੋਣ 'ਤੇ SBI ਮਿਊਚਲ ਫੰਡ ਨੂੰ 1,000 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸੇ ਤਰ੍ਹਾਂ ਆਦਿਤਿਆ ਬਿਰਲਾ ਸਨ ਲਾਈਫ ਮਿਉਚੁਅਲ ਫੰਡ ਦਾ 500 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਗਿਆ ਹੈ।
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਭੁਗਤਾਨ ਨਕਦ ਬਕਾਏ ਅਤੇ ਕਾਰੋਬਾਰੀ ਸੰਚਾਲਨ ਤੋਂ ਹੋਣ ਵਾਲੀ ਕਮਾਈ ਤੋਂ ਕੀਤਾ ਗਿਆ ਸੀ। SBI MF ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਦੇ ਕੋਲ ਇਸ ਦਾ ਕੋਈ ਹੋਰ ਬਕਾਇਆ ਨਹੀਂ ਹੈ।
ਇਹ ਵੀ ਪੜ੍ਹੋ : Tata Motors ਤੇ Uber ਦਰਮਿਆਨ ਹੋਈ ਵੱਡੀ ਡੀਲ, 25000 EV ਕਾਰਾਂ ਦਾ ਦਿੱਤਾ ਆਰਡਰ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਚੜ੍ਹਿਆ
NEXT STORY