ਨਵੀਂ ਦਿੱਲੀ : ਅਡਾਨੀ ਸਮੂਹ ਦੇ 5ਜੀ ਦੂਰਸੰਚਾਰ ਸੇਵਾਵਾਂ ਲਈ ਸਪੈਕਟ੍ਰਮ ਨਿਲਾਮੀ ’ਚ ਕਦਮ ਰੱਖਣ ਨਾਲ ਆਉਣ ਵਾਲੀ ਨਿਲਾਮੀ ’ਚ ਮੁਕਾਬਲੇਬਾਜ਼ੀ ਵਧੇਗੀ। ਵਿਸ਼ਲੇਸ਼ਕਾਂ ਨੇ ਇਹ ਸੰਭਾਵਨਾ ਜਤਾਈ ਹੈ। ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਨੇ ਸ਼ਨੀਵਾਰ ਪੁਸ਼ਟੀ ਕੀਤੀ ਕਿ ਉਹ ਦੂਰਸੰਚਾਰ ਸਪੈਕਟ੍ਰਮ ਦੀ ਦੌੜ ’ਚ ਸ਼ਾਮਲ ਹੋ ਗਿਆ ਹੈ। ਸਮੂਹ ਨੇ ਇਹ ਵੀ ਕਿਹਾ ਕਿ ਉਹ ਦੂਰਸੰਚਾਰ ਸਪੈਕਟ੍ਰਮ ਦੀ ਵਰਤੋਂ ਆਪਣੇ ਹਵਾਈ ਅੱਡਿਆਂ ਤੋਂ ਲੈ ਕੇ ਆਪਣੇ ਕਾਰੋਬਾਰਾਂ ਦਾ ਸਮਰਥਨ ਕਰਨ ਲਈ ਇਕ ਨਿੱਜੀ ਨੈੱਟਵਰਕ ਵਜੋਂ ਕਰੇਗਾ।
ਖ਼ਬਰ ਇਹ ਵੀ : ਸਿਮਰਜੀਤ ਬੈਂਸ 3 ਦਿਨਾ ਪੁਲਸ ਰਿਮਾਂਡ 'ਤੇ, ਉਥੇ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਐਲਾਨ, ਪੜ੍ਹੋ TOP 10
ਬੋਫਾ ਸਕਿਓਰਿਟੀਜ਼ ਨੇ ਅਡਾਨੀ ਸਮੂਹ ਦੀ 5ਜੀ ਨਿਲਾਮੀ ’ਚ ਬੋਲੀ ਲਾਉਣ ਦੀ ਯੋਜਨਾ ’ਤੇ ਨੂੰ ਲੈ ਕੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ, ‘‘ਅਸੀਂ ਮੌਜੂਦਾ ਦੂਰਸੰਚਾਰ ਕੰਪਨੀਆਂ ਲਈ ਇਸ ਖ਼ਬਰ ਨੂੰ ਨਕਾਰਾਤਮਕ ਮੰਨ ਰਹੇ ਹਾਂ। ਇਸ ਨਾਲ ਆਉਣ ਵਾਲੀ ਨਿਲਾਮੀ ਦੇ ਨਾਲ-ਨਾਲ ਲੰਬੀ ਮਿਆਦ ’ਚ ਖੇਤਰ ’ਚ ਮੁਕਾਬਲੇਬਾਜ਼ੀ ’ਚ ਵਾਧਾ ਹੋਵੇਗਾ।” ਉਥੇ ਹੀ ਬ੍ਰੋਕਰੇਜ ਕੰਪਨੀ ਸੀ.ਐੱਲ.ਸੀ. ਨੇ ਹੈਰਾਨੀ ਪ੍ਰਗਟਾਈ ਹੈ ਕਿ ਅਡਾਨੀ ਸਮੂਹ ਸਿੱਧੇ ਸਪੈਕਟ੍ਰਮ ਦੀ ਅਲਾਟਮੈਂਟ ਦੀ ਉਡੀਕ ਕੀਤੇ ਬਿਨਾਂ ਨਿਲਾਮੀ ’ਚ ਸਿੱਧੀ ਬੋਲੀ ਕਿਉਂ ਲਾਏਗਾ।
ਇਹ ਵੀ ਪੜ੍ਹੋ : ਭਾਜਪਾ ਦਾ ਵੱਡਾ ਬਿਆਨ, ਕਿਹਾ- ਰਾਘਵ ਚੱਢਾ ਹੀ ਹੋਣਗੇ ਹੁਣ ਅਸਲੀ ਮੁੱਖ ਮੰਤਰੀ
ਸੀ.ਐੱਲ.ਸੀ. ਨੇ ਆਪਣੀ ਰਿਪੋਰਟ 'ਚ ਕਿਹਾ, “ਅਡਾਨੀ ਸਮੂਹ ਦੇ ਨਿਲਾਮੀ ਵਿੱਚ ਬੋਲੀ ਲਗਾਉਣ ਨਾਲ ਸਪੈਕਟ੍ਰਮ ਦੇ ਮੁੱਲ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋਵੇਗੀ। ਪਹਿਲਾਂ ਇਹ ਮੁਕਾਬਲਾ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ ਵਿਚਕਾਰ ਮੰਨਿਆ ਜਾਂਦਾ ਸੀ।” ਇਸ ਤੋਂ ਇਲਾਵਾ ਕ੍ਰੈਡਿਟ ਸੂਇਸ ਨੇ 5ਜੀ ਸਪੈਕਟ੍ਰਮ ਲਈ ਬੋਲੀ ਲਗਾਉਣ ਦੀ ਅਡਾਨੀ ਸਮੂਹ ਦੀ ਯੋਜਨਾ 'ਤੇ ਵੀ ਸਵਾਲ ਚੁੱਕੇ ਹਨ।
ਇਹ ਵੀ ਪੜ੍ਹੋ : CM ਨੇ ਕੇਜਰੀਵਾਲ ਦੇ ਕਹਿਣ ’ਤੇ ਹਰਿਆਣਾ 'ਚ ਸਿਆਸੀ ਲਾਹਾ ਲੈਣ ਲਈ ਪੰਜਾਬ ਦੇ ਹੱਕ ਵੇਚੇ : ਅਕਾਲੀ ਦਲ
ਕ੍ਰੈਡਿਟ ਸੂਇਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਪ੍ਰਾਈਵੇਟ ਉੱਦਮੀਆਂ ਨੂੰ ਬਿਨਾਂ ਕਿਸੇ ਲਾਇਸੈਂਸ ਫੀਸ ਦੇ ਬਿਹਤਰ ਘੱਟ ਕੀਮਤ 'ਤੇ ਸਪੈਕਟ੍ਰਮ ਪ੍ਰਾਪਤ ਕਰਕੇ ਆਪਣੀ ਵਰਤੋਂ ਲਈ ਗੈਰ-ਜਨਤਕ ਨੈੱਟਵਰਕ ਸਥਾਪਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਇਸ ਲਈ ਅਡਾਨੀ ਗਰੁੱਪ ਦੇ ਸਪੈਕਟ੍ਰਮ ਨਿਲਾਮੀ 'ਚ ਹਿੱਸਾ ਲੈਣ ਪਿੱਛੇ ਕੋਈ ਤਰਕਸੰਗਤ ਕਾਰਨ ਨਜ਼ਰ ਨਹੀਂ ਆਉਂਦਾ। ਗੋਲਡਮੈਨ ਸਾਕਸ ਨੇ ਕਿਹਾ ਕਿ ਜੇਕਰ ਅਡਾਨੀ ਗਰੁੱਪ ਆਉਣ ਵਾਲੀ ਨਿਲਾਮੀ 'ਚ ਸਪੈਕਟ੍ਰਮ ਖਰੀਦਣ 'ਚ ਸਫਲ ਹੁੰਦਾ ਹੈ ਤਾਂ ਇਸ ਨਾਲ 5ਜੀ ਉੱਦਮ 'ਚ ਮੁਕਾਬਲਾ ਵਧੇਗਾ। ਇਸ ਦੇ ਨਾਲ ਹੀ ਗਰੁੱਪ ਲਈ ਅੱਗੇ ਜਾ ਕੇ ਖਪਤਕਾਰ ਮੋਬਾਈਲ ਸੇਵਾਵਾਂ ਦੇ ਕਾਰੋਬਾਰ ਵਿੱਚ ਪ੍ਰਵੇਸ਼ ਕਰਨ ਦਾ ਰਾਹ ਪੱਧਰਾ ਹੋਵੇਗਾ।
ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ ’ਚ ਬੰਦ ਮਜੀਠੀਆ ਨੂੰ ਮਿਲੇ ਸੁਖਬੀਰ ਬਾਦਲ ਤੇ ਹਰਸਿਮਰਤ, 2 ਘੰਟੇ ਕੀਤੀ ਮੁਲਾਕਾਤ (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮਰਸਿਡੀਜ਼-ਬੇਂਜ ਨੇ ਜੂਨ ਤਿਮਾਹੀ ’ਚ ਭਾਰਤ ’ਚ ਵੇਚੇ 7,573 ਵਾਹਨ
NEXT STORY