ਨਵੀਂ ਦਿੱਲੀ—ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਚਾਲੂ ਵਿੱਤੀ ਸਾਲ ਦੇ ਲਈ ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਾਧਾ ਦਰ ਦਾ ਅਨੁਮਾਨ ਘਟਾ ਦਿੱਤਾ ਹੈ। ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ 2019-20 'ਚ ਇਹ ਸੱਤ ਫੀਸਦੀ ਰਹਿ ਸਕਦੀ ਹੈ। ਏ.ਡੀ.ਬੀ. ਨੇ ਆਪਣੇ ਏਸ਼ੀਆਈ ਵਿਕਾਸ ਦ੍ਰਿਸ਼-2019 'ਚ ਕਿਹਾ ਕਿ ਵਿੱਤੀ ਸਾਲ 2018-19 ਦੇ ਫਿਸਕਲ ਘਾਟੇ ਨਾਲ ਜੁੜੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਭਾਰਤ ਦੀ ਆਰਥਿਕ ਵਾਧਾ ਦਰ 2019-20 'ਚ ਸੱਤ ਫੀਸਦੀ ਅਤੇ 2020-2021 'ਚ 7.2 ਫੀਸਦੀ ਰਹਿਣ ਦਾ ਅਨੁਮਾਨ ਹੈ। ਇਹ ਏ.ਡੀ.ਬੀ. ਦੇ ਅਪ੍ਰੈਲ 'ਚ ਜਤਾਏ ਅਨੁਮਾਨ ਤੋਂ ਘਟ ਹੈ। ਹਾਲਾਂਕਿ ਏ.ਡੀ.ਬੀ. ਨੇ ਦੱਖਣੀ ਏਸ਼ੀਆਈ ਖੇਤਰ ਦੇ ਵਾਧੇ 'ਚ ਤੇਜ਼ੀ ਦੇ ਅਨੁਮਾਨ ਨੂੰ ਬਰਕਰਾਰ ਰੱਖਿਆ ਹੈ। ਸਾਲ 2019 'ਚ ਇਸ ਖੇਤਰ ਦੀ ਆਰਥਿਕ ਵਾਧਾ ਦਰ 6.6 ਫੀਸਦੀ ਅਤੇ 2020 'ਚ 6.7 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਤੋਂ ਪਹਿਲਾਂ ਇਸ ਸਾਲ ਅਪ੍ਰੈਲ 'ਚ ਵੀ ਏ.ਡੀ.ਬੀ. ਨੇ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਘਟਾ ਕੇ 7.4 ਫੀਸਦੀ ਕੀਤਾ ਹੈ ਜੋ ਉਸ ਤੋਂ ਪਹਿਲਾਂ 7.6 ਫੀਸਦੀ ਸੀ।
ਮਹਿੰਗੇ ਹੋ ਸਕਦੇ ਹਨ ਕੁਕਿੰਗ ਤੇਲ, ਇੰਪੋਰਟ 'ਤੇ ਸੈੱਸ ਲਗਾਏਗੀ ਸਰਕਾਰ
NEXT STORY