ਬਿਜ਼ਨੈੱਸ ਡੈਸਕ :- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਜੇਕਰ ਵਪਾਰ ਸਮਝੌਤਾ ਨੇਪਰੇ ਚੜ੍ਹਦਾ ਹੈ, ਤਾਂ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ‘ਬਿਹਤਰ’ ਹੋਣਗੇ। ਉਨ੍ਹਾਂ ਕਿਹਾ ਕਿ ਗੱਲਬਾਤ ’ਚ ਤੇਜ਼ੀ ਨਾਲ ਪ੍ਰਗਤੀ ਦੀ ਉਮੀਦ ਦੇ ਸਾਹਮਣੇ ਜ਼ਮੀਨੀ ਹਕੀਕਤ ਕਿਤੇ ਵੱਧ ਗੁੰਝਲਦਾਰ ਰਹੀ ਹੈ। ਜੈਸ਼ੰਕਰ ਨੇ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਉੱਚ-ਪੱਧਰੀ ਹਫਤੇ ਦੀ ਸਮਾਪਤੀ ’ਤੇ ‘ਏਸ਼ੀਆ ਸੋਸਾਇਟੀ’ ਵੱਲੋਂ ਆਯੋਜਿਤ ਵਿਸ਼ੇਸ਼ ਗੱਲਬਾਤ ’ਚ ਭਾਰਤੀ-ਅਮਰੀਕੀ ਅਤੇ ਪ੍ਰਵਾਸੀ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਅਤੇ ਨੀਤੀ ਮਾਹਿਰਾਂ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ ਦੇ ‘ਡਿਸਟਿੰਗਵਿਸ਼ਡ ਫੈਲੋ’ ਅਤੇ ਸਾਬਕਾ ਅਮਰੀਕੀ ਰਾਜਦੂਤ ਡੈਨੀਅਲ ਰਸੇਲ ਦੀ ਪ੍ਰਧਾਨਗੀ ਹੇਠ ਹੋਈ ਗੱਲਬਾਤ ਦੌਰਾਨ ਜੈਸ਼ੰਕਰ ਤੋਂ ਭਾਰਤ-ਅਮਰੀਕਾ ਸਬੰਧਾਂ, ਖਾਸ ਕਰ ਕੇ ਪਿਛਲੇ ਇਕ ਸਾਲ ’ਚ ਵਪਾਰ ਅਤੇ ਡਿਊਟੀ ਨਾਲ ਜੁੜੇ ਘਟਨਾਕ੍ਰਮ ਅਤੇ ਦੋਪੱਖੀ ਸਬੰਧਾਂ ਨੂੰ ‘ਬਿਹਤਰ ਦਿਸ਼ਾ’ ’ਚ ਲੈ ਜਾਣ ਲਈ ਕੀ ਕੀਤੇ ਜਾਣ ਦੀ ਲੋੜ ਹੈ, ਇਸ ਬਾਰੇ ਪੁੱਛਿਆ ਗਿਆ। ਜੈਸ਼ੰਕਰ ਨੇ ਕਿਹਾ,‘‘ਜੇਕਰ ਮੈਂ ਸਬੰਧਾਂ ਦੀ ਗੱਲ ਕਰਾਂ ਤਾਂ ਦੁਨੀਆ ਦੇ ਇਕ ਵੱਡੇ ਹਿੱਸੇ ਲਈ ਅਮਰੀਕਾ ਨਾਲ ਸਬੰਧ ਨਿਭਾਉਣਾ ਕਾਫੀ ਔਖਾ ਰਿਹਾ ਹੈ। ਮੇਰਾ ਮਤਲਬ ਹੈ ਕਿ ਇਹ ਕੋਈ ਤਸੱਲੀ ਦੇਣ ਵਾਲੀ ਗੱਲ ਤਾਂ ਨਹੀਂ ਹੈ ਪਰ ਇਹੋ ਹਕੀਕਤ ਹੈ।’’
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੇ ਸਾਹਮਣੇ ਮੌਜੂਦ ਮੁੱਦਿਆਂ ’ਚੋਂ ਇਕ ਵਪਾਰ ਗੱਲਬਾਤ ਹੈ। ਗੱਲਬਾਤ ’ਚ ਸ਼ਾਮਲ ‘ਦਾਅ’ ਅਤੇ ‘ਗੁੰਝਲਤਾ’ ਵੱਲ ਇਸ਼ਾਰਾ ਕਰਦਿਆਂ ਜੈਸ਼ੰਕਰ ਨੇ ਕਿਹਾ,‘‘ਇਹ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਭਾਰਤ ਛੋਟੇ ਉਤਪਾਦਕਾਂ, ਛੋਟੇ ਖੇਤੀਬਾੜੀ ਉਤਪਾਦਕਾਂ ਅਤੇ ਛੋਟੀਆਂ ਫੈਕਟਰੀਆਂ ਵਾਲਿਆਂ ਦਾ ਦੇਸ਼ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਤੀ ਵਿਅਕਤੀ ਆਮਦਨ ਦੇ ਫਰਕ ਤੋਂ ਇਲਾਵਾ, ਉਤਪਾਦਨ ਦੀ ਪ੍ਰਕਿਰਤੀ ਅਤੇ ਸਮਾਜ ਦੀ ਪ੍ਰਕਿਰਤੀ ਵੀ ਬਹੁਤ ਵੱਖਰੀ ਹੈ।’’ ਉਨ੍ਹਾਂ ਕਿਹਾ,‘‘ਵਾਪਾਰ ਗੱਲਬਾਤ ਨੂੰ ਅੱਗੇ ਵਧਾਉਣ ਲਈ ਕਾਫੀ ਹੌਸਲੇ ਅਤੇ ਬਾਰੀਕੀਆਂ ’ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ ਦੇ ਤੇਜ਼ੀ ਨਾਲ ਅੱਗੇ ਵਧਣ ਦੀ ਉਮੀਦ ਨੂੰ ਅਜਿਹੀ ਜ਼ਮੀਨੀ ਹਕੀਕਤ ਦੀ ਕਸੌਟੀ ’ਤੇ ਪਰਖਿਆ ਗਿਆ, ਜੋ ਕਿਤੇ ਵੱਧ ਗੁੰਝਲਦਾਰ ਸੀ।’’
ਇਹ ਵੀ ਪੜ੍ਹੋ : ਢਹਿ-ਢੇਰੀ ਹੋ ਗਿਆ ਸੋਨਾ, 7 ਹਫਤਿਆਂ ਦੇ ਲੋਅ 'ਤੇ ਆਏ ਭਾਅ, ਚਾਂਦੀ ਵੀ ਡਿੱਗੀ ਧੜੰਮ
ਇਹ ਵੀ ਪੜ੍ਹੋ : ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਇਹ ਵੀ ਪੜ੍ਹੋ :
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤੀ IPO ਬਾਜ਼ਾਰ ਗੁਲਜ਼ਾਰ, ਲਗਾਤਾਰ ਤੀਜੇ ਬਲਾਕਬਸਟਰ ਸਾਲ ਵੱਲ ਵਧੇ ਕਦਮ
NEXT STORY