ਮੁੰਬਈ-ਸੈਂਸੈਕਸ ਅਤੇ ਨਿਫਟੀ 'ਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਆਈ ਪਰ ਸੰਸਾਰਕ ਬਾਜ਼ਾਰਾਂ 'ਚ ਮਜ਼ਬੂਤੀ ਦੇ ਰੁਖ਼ ਅਤੇ ਵਿਦੇਸ਼ੀ ਪੂੰਜੀ ਦੀ ਆਵਕ ਦੀ ਵਜ੍ਹਾ ਨਾਲ ਬਾਅਦ 'ਚ ਦੋਵਾਂ ਸੂਚਕ ਅੰਕਾਂ 'ਚ ਵਾਧਾ ਹੋਇਆ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ 492.46 ਅੰਕ ਡਿੱਗ ਕੇ 59,215.62 ਅੰਕ 'ਤੇ ਆ ਗਿਆ ਸੀ। ਐੱਨ.ਐੱਸ.ਈ ਨਿਫਟੀ 170.35 ਅੰਕ ਦੀ ਗਿਰਾਵਟ ਦੇ ਨਾਲ 17,445.95 ਅੰਕ 'ਤੇ ਸੀ। ਹਾਲਾਂਕਿ ਬਾਅਦ 'ਚ ਦੋਵਾਂ ਹੀ ਸੂਚਕ ਅੰਕਾਂ 'ਚ ਵਾਧਾ ਹੋਇਆ। ਸੈਂਸੈਕਸ 177.91 ਅੰਕ ਚੜ੍ਹ ਕੇ 59,885.99 ਅੰਕ 'ਤੇ ਆ ਗਿਆ, ਜਦੋਂਕਿ ਨਿਫਟੀ 25.50 ਅੰਕ ਦੇ ਵਾਧੇ ਨਾਲ 17,605.95 ਅੰਕ 'ਤੇ ਸੀ। ਸੈਂਸੈਕਸ 'ਚ ਬਜਾਜ ਫਾਈਨੈਂਸ, ਐੱਨ.ਟੀ.ਪੀ.ਸੀ., ਏਸ਼ੀਅਨ ਪੇਂਟਸ, ਟਾਟਾ ਸਟੀਲ, ਐੱਚ.ਡੀ.ਐੱਫ.ਸੀ. ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਪਾਵਰ ਗ੍ਰਿਡ ਡਿੱਗਣ ਵਾਲੇ ਮੁੱਖ ਸ਼ੇਅਰਾਂ 'ਚ ਸ਼ਾਮਲ ਸਨ।
ਦੂਜੇ ਪਾਸੇ ਆਈ.ਟੀ.ਸੀ., ਅਲਟ੍ਰਾਟੈੱਕ ਸੀਮੈਂਟ, ਇੰਡਸਇੰਡ ਬੈਂਕ, ਟਾਈਟਨ ਅਤੇ ਮਾਰੂਤੀ 'ਚ ਵਾਧਾ ਦੇਖਿਆ ਗਿਆ।ਹੋਰ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਤੋਕੀਓ, ਸੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਦੇ ਨਾਲ ਸੌਦੇ ਕਰ ਰਹੇ ਸਨ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਲਾਭ ਦੇ ਨਾਲ ਬੰਦ ਹੋਏ ਸਨ। ਪਿਛਲੇ ਕਾਰੋਬਾਰ ਸੈਸ਼ਨ 'ਚ ਬੁੱਧਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ 'ਤੇ ਆਧਾਰਿਤ ਸੂਚਕਾਂਕ ਸੈਂਸੈਕਸ 158.18 ਅੰਕ ਭਾਵ 0.27 ਫੀਸਦੀ ਦੇ ਵਾਧੇ ਨਾਲ 59,708.08 ਅੰਕ 'ਤੇ ਬੰਦ ਹੋਇਆ ਸੀ। ਇਸ ਦੇ ਉਲਟ ਐੱਨ.ਐੱਸ.ਈ. ਦੇ ਸੂਚਕ ਅੰਕ ਨਿਫਟੀ 'ਚ 45.85 ਅੰਕ ਭਾਵ 0.26 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨਿਫਟੀ 17,616.30 ਅੰਕ ਦੇ ਪੱਧਰ 'ਤੇ ਬੰਦ ਹੋਇਆ ਸੀ।
ਜਦੋਂ ਬਜਟ ਭਾਸ਼ਣ ਦੌਰਾਨ ਫਿਸਲ ਗਈ ਵਿੱਤ ਮੰਤਰੀ ਸੀਤਾਰਮਨ ਦੀ ਜ਼ੁਬਾਨ, ਸਦਨ 'ਚ ਗੂੰਜਿਆ ਹਾਸਾ
NEXT STORY