ਨਵੀਂ ਦਿੱਲੀ— ਸਰਕਾਰੀ ਜਹਾਜ਼ ਕੰਪਨੀ ਨੇ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਕ ਮਹੱਤਵਪੂਰਨ ਫੈਸਲਾ ਕੀਤਾ ਹੈ। ਹੁਣ ਜੇਕਰ ਕੋਈ ਮੁਸਾਫਰ ਹਵਾਈ ਟਿਕਟ ਰੱਦ ਕਰਨਾ ਚਾਹੁੰਦਾ ਹੈ ਜਾਂ ਬੁਕਿੰਗ ਦੇ 24 ਘੰਟਿਆਂ ਅੰਦਰ ਉਸ 'ਚ ਕੋਈ ਬਦਲਾਵ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕੋਈ ਚਾਰਜ ਨਹੀਂ ਦੇਣਾ ਹੋਵੇਗਾ। 1 ਮਈ 2019 ਨੂੰ ਏਅਰ ਇੰਡੀਆ ਦਾ ਇਹ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ।
ਹਾਲਾਂਕਿ, ਇਹ ਸਹੂਲਤ ਤਾਂ ਹੀ ਉਪਲੱਬਧ ਹੋਵੇਗੀ, ਜੇਕਰ ਬੁਕਿੰਗ ਦੀ ਤਾਰੀਕ ਤੋਂ ਘੱਟੋ-ਘੱਟ ਸੱਤ ਦਿਨਾਂ ਮਗਰੋਂ ਫਲਾਈਟ ਰਵਾਨਾ ਹੋਣੀ ਹੈ। ਸਰਕਾਰੀ ਕੰਪਨੀ ਦਾ ਕਹਿਣਾ ਹੈ ਕਿ ਸਰਕਾਰ ਦੀ ਨਵੀਂ ਨੀਤੀ ਤਹਿਤ ਘਰੇਲੂ ਯਾਤਰੀ ਬਿਨਾਂ ਕਿਸੇ ਵਾਧੂ ਚਾਰਜ ਦੇ ਆਪਣੀ ਟਿਕਟ ਰੱਦ ਜਾਂ ਉਸ 'ਚ ਕੋਈ ਬਦਲਾਵ ਕਰਾ ਸਕਦੇ ਹਨ। ਇਸ ਦਾ ਫਾਇਦਾ ਸਿਰਫ ਓਹੀ ਯਾਤਰੀ ਉਠਾ ਸਕਦੇ ਹਨ, ਜਿਨ੍ਹਾਂ ਦੀ ਫਲਾਈਟ ਬੁਕਿੰਗ ਦੀ ਤਰੀਕ ਤੋਂ ਸੱਤ ਦਿਨ ਮਗਰੋਂ ਰਵਾਨਾ ਹੋਣੀ ਹੋਵੇਗੀ। ਉੱਥੇ ਹੀ, 24 ਘੰਟੇ ਤੋਂ ਬਾਅਦ ਟਿਕਟ ਰੱਦ ਕਰਵਾਉਣ ਜਾਂ ਉਸ 'ਚ ਕੋਈ ਬਦਲਾਵ ਕਰਵਾਉਣ 'ਤੇ ਇਹ ਸੁਵਿਧਾ ਮੁਫਤ ਨਹੀਂ ਮਿਲੇਗੀ।
ਹੀਰੋ ਮੋਟਰਕਾਰਪ ਦਾ ਚੌਥੀ ਤਿਮਾਹੀ 'ਚ ਸ਼ੁੱਧ ਮੁਨਾਫਾ ਹੋਇਆ 24 ਫੀਸਦੀ ਘਟ
NEXT STORY