ਨਵੀਂ ਦਿੱਲੀ— ਜੇਕਰ ਤੁਸੀਂ ਏਅਰ ਇੰਡੀਆ 'ਚ ਸਫਰ ਕਰਨ ਜਾ ਰਹੇ ਹੋ ਤਾਂ ਆਪਣੇ ਸਾਮਾਨ ਦਾ ਭਾਰ ਜ਼ਰੂਰ ਜਾਂਚ ਲਓ ਕਿਉਂਕਿ ਲਿਮਟ ਤੋਂ ਵਧ ਸਾਮਾਨ ਲਿਜਾਣਾ ਮਹਿੰਗਾ ਪਵੇਗਾ। ਸਰਕਾਰੀ ਜਹਾਜ਼ ਕੰਪਨੀ ਸੋਮਵਾਰ ਤੋਂ ਵਾਧੂ ਚਾਰਜ ਵਸੂਲ ਕਰੇਗੀ। ਹੁਣ ਘਰੇਲੂ ਸਫਰ ਦੌਰਾਨ ਲਿਮਟ ਤੋਂ ਵਧ ਸਾਮਾਨ ਲਿਜਾਣ 'ਤੇ 500 ਰੁਪਏ ਚਾਰਜ ਲੱਗੇਗਾ। ਪਹਿਲਾਂ ਇਹ ਚਾਰਜ 400 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪਿਛਲੇ ਹਫਤੇ ਹੀ ਏਅਰ ਇੰਡੀਆ ਨੇ ਇਸ ਨੂੰ ਲੈ ਕੇ ਸਰਕੂਲਰ ਜਾਰੀ ਕੀਤਾ ਸੀ। ਇਹ ਨਵਾਂ ਚਾਰਜ ਏਅਰ ਇੰਡੀਆ ਦੀਆਂ ਸਾਰੀਆਂ ਫਲਾਈਟਸ 'ਤੇ ਲਾਗੂ ਹੋਵੇਗਾ। ਹਾਲਾਂਕਿ ਇਹ ਚਾਰਜ ਉਸ ਦੀ ਸਹਿਯੋਗੀ ਕੰਪਨੀ ਅਲਾਇੰਸ ਏਅਰ 'ਤੇ ਲਾਗੂ ਨਹੀਂ ਹੈ।
GST ਵੀ ਦੇਣਾ ਹੋਵੇਗਾ ਚਾਰਜ 'ਤੇ—

ਉੱਥੇ ਹੀ ਇਸ ਚਾਰਜ 'ਤੇ ਇਕਨਾਮੀ ਕਲਾਸ ਦੇ ਮੁਸਾਫਰਾਂ ਨੂੰ 5 ਫੀਸਦੀ ਅਤੇ ਹੋਰਾਂ ਨੂੰ 12 ਫੀਸਦੀ ਜੀ. ਐੱਸ. ਟੀ. ਵੀ ਦੇਣਾ ਹੋਵੇਗਾ। ਹਾਲਾਂਕਿ ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਤ੍ਰਿਪੁਰਾ, ਅਸਾਮ, ਮਣੀਪੁਰ, ਮੇਘਾਲਿਆ, ਨਗਾਲੈਂਡ, ਸਿੱਕਮ ਤੋਂ ਯਾਤਰਾ ਦੀ ਸ਼ੁਰੂਆਤ ਜਾਂ ਇੱਥੇ ਪਹੁੰਚਣ 'ਤੇ ਜੀ. ਐੱਸ. ਟੀ. ਨਹੀਂ ਦੇਣਾ ਹੋਵੇਗਾ। ਏਅਰ ਇੰਡੀਆ ਦੀ ਫਲਾਈਟ 'ਚ ਸਾਮਾਨ ਲਿਜਾਣ ਦੀ ਗੱਲ ਕਰੀਏ ਤਾਂ ਏਅਰ ਇੰਡੀਆ ਦੂਜੀਆਂ ਜਹਾਜ਼ ਕੰਪਨੀਆਂ ਦੇ ਮੁਕਾਬਲੇ ਜ਼ਿਆਦਾ ਛੋਟ ਦਿੰਦੀ ਹੈ। ਏਅਰ ਇੰਡੀਆ 'ਚ 25 ਕਿਲੋਗ੍ਰਾਮ ਭਾਰ ਤਕ ਸਾਮਾਨ ਲਿਜਾਣ 'ਤੇ ਕੋਈ ਵਾਧੂ ਚਾਰਜ ਨਹੀਂ ਦੇਣਾ ਪੈਂਦਾ ਹੈ, ਜਦੋਂ ਕਿ ਦੂਜੀਆਂ ਕੰਪਨੀਆਂ 15 ਕਿਲੋਗ੍ਰਾਮ ਤੋਂ ਵਧ ਸਾਮਾਨ ਲਿਜਾਣ 'ਤੇ ਚਾਰਜ ਕਰਦੀਆਂ ਹਨ।
RBI ਦੇ ਸਾਬਕਾ ਗਵਰਨਰ ਨੇ PNB ਘਪਲੇ 'ਤੇ ਸਰਕਾਰ ਲਗਾਈ ਝਾੜ
NEXT STORY