ਨੈਸ਼ਨਲ ਡੈਸਕ - ਏਅਰ ਇੰਡੀਆ ਨੇ ਸੋਮਵਾਰ ਨੂੰ ਆਪਣੀ ਸੋਧੀ ਹੋਈ ਨੀਤੀ ਦਾ ਵਿਰੋਧ ਕਰਨ ਲਈ ਹੋਰ ਮੈਂਬਰਾਂ ਨੂੰ ਉਕਸਾਉਣ ਦੇ ਦੋਸ਼ 'ਚ ਚਾਲਕ ਦਲ ਦੇ 10 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਅਗਲੇ ਮਹੀਨੇ ਵਿਸਤਾਰਾ ਦੇ ਨਾਲ ਰਲੇਵੇਂ ਤੋਂ ਪਹਿਲਾਂ, ਏਅਰ ਇੰਡੀਆ ਨੇ ਚਾਲਕ ਦਲ ਦੇ ਮੈਂਬਰਾਂ ਲਈ ਇੱਕ ਸੋਧੀ ਨੀਤੀ ਤਿਆਰ ਕੀਤੀ ਹੈ। 1 ਦਸੰਬਰ ਤੋਂ ਲਾਗੂ ਹੋਣ ਵਾਲੀ ਇਸ ਨੀਤੀ ਵਿੱਚ ਉਡਾਣਾਂ ਵਿਚਕਾਰ ਖਾਲੀ ਸਮੇਂ ਦੌਰਾਨ ਕਮਰੇ ਸਾਂਝੇ ਕਰਨ ਦੀ ਵਿਵਸਥਾ ਹੈ।
ਆਲ ਇੰਡੀਆ ਕੈਬਿਨ ਕਰੂ ਐਸੋਸੀਏਸ਼ਨ ਨੇ ਰੂਮ ਸ਼ੇਅਰਿੰਗ ਦੀ ਜ਼ਰੂਰਤ ਦਾ ਵਿਰੋਧ ਕੀਤਾ ਹੈ, ਇਸ ਨੂੰ 'ਗੈਰ-ਕਾਨੂੰਨੀ, ਕਾਨੂੰਨ ਵਿਚ ਗਲਤ ਅਤੇ ਕਈ ਮੋਰਚਿਆਂ 'ਤੇ ਅਯੋਗ ਸ਼ੁਰੂਆਤ' ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਕਿਰਤ ਮੰਤਰਾਲੇ ਦੇ ਦਖਲ ਦੀ ਵੀ ਮੰਗ ਕੀਤੀ ਹੈ।
ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਇਸ ਵਿਰੋਧ ਨੂੰ ਲੈ ਕੇ ਚਾਲਕ ਦਲ ਦੇ ਕੁਝ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਹੈ। ਘਟਨਾਕ੍ਰਮ ਤੋਂ ਜਾਣੂ ਇਕ ਸੂਤਰ ਨੇ ਕਿਹਾ ਕਿ 10 ਚਾਲਕ ਦਲ ਦੇ ਮੈਂਬਰਾਂ ਨੂੰ ਨੀਤੀ ਦਾ ਵਿਰੋਧ ਕਰਨ ਲਈ ਦੂਜਿਆਂ ਨੂੰ ਉਕਸਾਉਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਏਅਰ ਇੰਡੀਆ ਨੇ ਇਸ ਮੁੱਦੇ 'ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ।
SGPC ਪ੍ਰਧਾਨ ਬਣੇ ਧਾਮੀ, ਮਾਨਸਾ 'ਚ ਹੋਇਆ ਧਮਾਕਾ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY