ਨਵੀਂ ਦਿੱਲੀ (ਇੰਟ.) : ਟਾਟਾ ਸੰਸ ਨਾਲ ਜੁੜਨ ਤੋਂ ਬਾਅਦ ਏਅਰ ਇੰਡੀਆ ਦੇ ਖੰਬ ਫੈਲ ਰਹੇ ਹਨ। ਏਅਰ ਇੰਡੀਆ ਆਪਣੀ ਜਹਾਜ਼ ਸੇਵਾਵਾਂ ਵਿੱਚ ਲਗਾਤਾਰ ਵਿਸਤਾਰ ਕਰ ਰਹੀ ਹੈ। ਜਹਾਜ਼ ਸੇਵਾਵਾਂ ਨੂੰ ਲੈ ਕੇ ਨਵੇਂ ਜਹਾਜ਼ਾਂ ਦੀ ਖ਼ਰੀਦ 'ਚ ਏਅਰ ਇੰਡੀਆ ਲਗਾਤਾਰ ਅੱਗੇ ਵਧ ਰਹੀ ਹੈ। ਹੁਣ ਏਅਰ ਇੰਡੀਆ ਨਾਲ ਐਵੀਏਸ਼ਨ ਸੈਕਟਰ ਦੀ ਸਭ ਤੋਂ ਵੱਡੀ ਡੀਲ ਕੀਤੀ ਹੈ। ਏਅਰ ਇੰਡੀਆ ਨੇ ਇਕ-ਦੋ ਨਹੀਂ ਸਗੋਂ 500 ਨਵੇਂ ਜਹਾਜ਼ਾਂ ਦੀ ਖ਼ਰੀਦ ਲਈ ਡੀਲ ਕੀਤੀ ਹੈ। ਏਅਰ ਇੰਡੀਆ ਨੂੰ ਵਰਲਡ ਕਲਾਸ ਬਣਾਉਣ ਲਈ ਕੰਪਨੀ ਨੇ 500 ਨਵੇਂ ਏਅਰਕ੍ਰਾਫਟ ਦਾ ਆਰਡਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਐਵੀਏਸ਼ਨ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਏਅਰਕ੍ਰਾਫਟ ਡੀਲ ਹੈ।
ਇਹ ਵੀ ਪੜ੍ਹੋ : ਅਡਾਨੀ ਵਿਵਾਦ 'ਤੇ ਬੋਲੇ ਵਿੱਤ ਮੰਤਰੀ ਸੀਤਾਰਮਨ, "ਭਾਰਤੀ ਰੈਗੂਲੇਟਰ ਤਜਰਬੇਕਾਰ, ਹਾਲਾਤ ’ਤੇ ਪਾ ਲੈਣਗੇ ਕਾਬੂ"
ਏਅਰ ਇੰਡੀਆ ਨੇ 100 ਅਰਬ ਡਾਲਰ ਤੋਂ ਜ਼ਿਆਦਾ ਵਿੱਚ ਇਹ ਡੀਲ ਕੀਤੀ ਹੈ। ਕੰਪਨੀ ਨੇ ਇਸਦੇ ਲਈ ਫਰਾਂਸ ਦੇ ਏਅਰਬੱਸ ਅਤੇ ਅਮਰੀਕਾ ਦੀ ਬੋਇੰਗ ਨਾਲ ਡੀਲ ਕੀਤੀ ਹੈ। ਖਬਰਾਂ ਦੀ ਮੰਨੀਏ ਤਾਂ ਏਅਰ ਇੰਡੀਆ ਨੇ 430 ਨੈਰੋ ਬਾਡੀ ਅਤੇ 70 ਵਾਈਡ ਬਾਡੀ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਇਸ ਵਿਚ 280 ਜਹਾਜ਼ ਏਅਰਬਸ ਤੋਂ ਖ਼ਰੀਦੇ ਜਾਣਗੇ, ਜਿਸ ਵਿੱਚ 210 ਸਿੰਗਲ-ਆਈਜਲ ਵਾਲੇ ਅਤੇ 40 ਵਾਈਡਬਾਡੀ ਵਾਲੇ ਜਹਾਜ਼ ਹੋਣਗੇ। ਏਅਰਬਸ ਤੋਂ ਇਲਾਵਾ ਬੋਇੰਗ ਤੋਂ 220 ਜਹਾਜ਼ ਖਰੀਦਣ ਦੀ ਤਿਆਰੀ ਹੈ। ਇਸ ਵਿਚ 737 ਮੈਕਸ ਨੈਰੋਬਾਡੀ ਜੈਟਸ, 787 ਵਾਈਡਬਾਡੀ 777 ਐਕਸ ਐੱਕਸ ਜਹਾਜ਼ ਸ਼ਾਮਲ ਹਨ।
ਰਿਪੋਰਟ ਅਨੁਸਾਰ ਏਅਰਬੱਸ ਤੇ ਏਅਰ ਇੰਡੀਆ ਨੇ ਸਮਝੌਤੇ 'ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਬੋਇੰਗ ਨੇ 27 ਜਨਵਰੀ ਨੂੰ ਏਅਰਲਾਈਨ ਦੇ ਨਾਲ ਆਪਣੇ ਸਮਝੌਤੇ ਲਈ ਸਹਿਮਤੀ ਦਿੱਤੀ ਸੀ। ਇਹ ਸੌਦਾ ਟਾਟਾ ਵੱਲੋਂ ਏਅਰ ਇੰਡੀਆ ਦੀ ਮਲਕੀਅਤ ਲੈਣ ਦੇ ਠੀਕ ਇਕ ਸਾਲ ਬਾਅਦ ਹੋਇਆ ਸੀ। ਏਅਰਬੱਸ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। 27 ਜਨਵਰੀ ਨੂੰ ਕਰਮਚਾਰੀਆਂ ਨੂੰ ਇੱਕ ਨੋਟ 'ਚ, ਏਅਰਲਾਈਨ ਨੇ ਕਿਹਾ ਕਿ ਉਹ "ਨਵੇਂ ਜਹਾਜ਼ਾਂ ਲਈ ਇਕ ਇਤਿਹਾਸਕ ਆਰਡਰ ਨੂੰ ਅੰਤਿਮ ਰੂਪ ਦੇ ਰਹੀ ਹੈ।"
ਅਡਾਨੀ ਵਿਵਾਦ 'ਤੇ ਬੋਲੇ ਵਿੱਤ ਮੰਤਰੀ ਸੀਤਾਰਮਨ, "ਭਾਰਤੀ ਰੈਗੂਲੇਟਰ ਤਜਰਬੇਕਾਰ, ਹਾਲਾਤ ’ਤੇ ਪਾ ਲੈਣਗੇ ਕਾਬੂ"
NEXT STORY