ਨਵੀਂ ਦਿੱਲੀ—ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਫੌਜੀਆਂ, ਵਿਦਿਆਰਥੀਆਂ ਅਤੇ ਸੀਨੀਅਰ ਨਾਗਰਿਕਾਂ ਲਈ ਮੂਲ ਕਿਰਾਏ 'ਚ ਸ਼ੁੱਕਰਵਾਰ ਨੂੰ 50 ਫੀਸਦੀ ਦੀ ਛੋਟ ਦਾ ਐਲਾਨ ਕੀਤਾ ਹੈ। ਏਅਰ ਲਾਈਨ ਨੇ ਅੱਜ ਦੱਸਿਆ ਕਿ ਇਹ ਸੁਵਿਧਾ ਸੇਵਾਰਤ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਲਈ ਹੋਵੇਗੀ ਇਸ ਤੋਂ ਇਲਾਵਾ ਯਾਤਰਾ ਦੇ ਸਮੇਂ 60 ਸਾਲ ਦੀ ਉਮਰ ਦੇ ਸਾਰੇ ਸੀਨੀਅਰ ਨਾਗਰਿਕ ਵੀ ਇਸ ਛੋਟ ਦਾ ਫਾਇਦਾ ਚੁੱਕ ਸਕਣਗੇ। ਵਿਦਿਆਰਥੀਆਂ ਦੇ ਲਈ ਉਮਰ ਸੀਮਾ 12 ਤੋਂ 26 ਸਾਲ ਰੱਖੀ ਗਈ ਹੈ।
ਕੇਂਦਰ ਜਾਂ ਸੂਬੇ ਸਰਕਾਰਾਂ ਵਲੋਂ ਮਾਨਤਾ ਪ੍ਰਾਪਤ ਮਤਲਬ ਕਿ ਸਹਾਇਤਾ ਪ੍ਰਾਪਤ ਸੰਸਥਾਨਾਂ 'ਚ ਘੱਟ ਤੋਂ ਘੱਟ ਇਕ ਸਾਲ ਦੀ ਪਾਠਕ੍ਰਮ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਵੀ ਇਹ ਸੁਵਿਧਾ ਮਿਲੇਗੀ। ਏਅਰ ਇੰਡੀਆ ਅਨੁਸਾਰ ਇਹ ਸੁਵਿਧਾ 1 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਇਹ ਘਰੇਲੂ ਮਾਰਗਾਂ 'ਤੇ ਇਕਨਾਮੀ ਸ਼੍ਰੇਣੀ ਲਈ ਮਾਨਤਾ ਪ੍ਰਾਪਤ ਹੋਵੇਗਾ ਅਤੇ ਮੂਲ ਕਿਰਾਏ ਦੀ ਚੁਣਿਦਾ ਸੀਮਾ 'ਤੇ ਲਾਗੂ ਹੋਵੇਗੀ। ਇਸ ਦੇ ਲਈ ਬੁਕਿੰਗ ਘੱਟ ਤੋਂ ਘੱਟ ਸੱਤ ਦਿਨ ਪਹਿਲਾਂ ਕਰਵਾਉਣੀ ਹੋਵੇਗੀ।
ਸੈਂਸੈਕਸ 161 ਅਤੇ ਨਿਫਟੀ 56 ਅੰਕ ਚੜ੍ਹ ਕੇ ਬੰਦ
NEXT STORY