ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਅੱਜ ਹਲਕੇ ਵਾਧੇ ਨਾਲ ਖੁੱਲ੍ਹਿਆ ਸੀ। ਸੈਂਸੈਕਸ ਕਰੀਬ 60 ਅੰਕਾਂ ਦੇ ਵਾਧੇ ਨਾਲ 31789 ਦੇ ਲੈਵਲ 'ਤੇ ਅਤੇ ਨਿਫਟੀ 7 ਅੰਕਾਂ ਦੇ ਮਾਮੂਲੀ ਵਾਧੇ ਨਾਲ 9924 ਦੇ ਪੱਧਰ 'ਤੇ ਖੁੱਲ੍ਹਿਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 161.74 ਅੰਕ ਯਾਨੀ 0.51 ਫੀਸਦੀ ਵਧ ਕੇ 31,892.23 'ਤੇ ਅਤੇ ਨਿਫਟੀ 56.50 ਅੰਕ ਭਾਵ 0.57 ਫੀਸਦੀ ਵਧ ਕੇ 9,974.40 ਬੰਦ ਹੋਇਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਜੋਸ਼
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਚੰਗਾ ਜੋਸ਼ ਨਜ਼ਰ ਆਇਆ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 1 ਫੀਸਦੀ ਵਧ ਕੇ ਬੰਦ ਹੋਇਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ. ਈ. ਸਮਾਲਕੈਪ ਇੰਡੈਕਸ 0.8 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਇਆ ਹੈ।
ਆਟੋ ਇੰਡੈਕਸ 'ਚ ਵਾਧਾ
ਆਟੋ, ਮੈਟਲ, ਮੀਡੀਆ, ਫਾਰਮਾ ਅਤੇ ਰਿਐਲਟੀ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਖਰੀਦਦਾਰੀ ਦੇਖਣ ਨੂੰ ਮਿਲੀ। ਨਿਫਟੀ ਦੇ ਆਟੋ ਇੰਡੈਕਸ 'ਚ 2 ਫੀਸਦੀ, ਮੈਟਲ ਇੰਡੈਕਸ 'ਚ 2 ਫੀਸਦੀ, ਮੀਡੀਆ ਇੰਡੈਕਸ 'ਚ 2 ਫੀਸਦੀ ਅਤੇ ਫਾਰਮਾ ਇੰਡੈਕਸ 'ਚ 2.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੈਂਕ ਨਿਫਟੀ 0.5 ਫੀਸਦੀ ਵਧ ਕੇ 24,343 ਦੇ ਪੱਧਰ 'ਤੇ ਬੰਦ ਹੋਇਆ। ਹਾਲਾਂਕਿ ਅੱਜ ਆਈ. ਟੀ. ਸ਼ੇਅਰਾਂ 'ਚ ਦਬਾਅ ਦੇਖਣ ਨੂੰ ਮਿਲਿਆ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ, ਜਾਣੋ ਕਿੰਨੀ ਵਧੀ ਕੀਮਤ?
NEXT STORY