ਨਵੀਂ ਦਿੱਲੀ— ਸਰਕਾਰ ਨੇ ਏਅਰਲਾਈਨਾਂ ਨੂੰ ਉਡਾਣਾਂ ਦੀ ਗਿਣਤੀ ਕੋਵਿਡ-19 ਤੋਂ ਪਹਿਲਾਂ ਵਾਲੇ ਪੱਧਰ ਦੇ 80 ਫ਼ੀਸਦੀ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ, ਜੋ ਹੁਣ ਤੱਕ 70 ਫ਼ੀਸਦੀ ਸੀ। ਵੀਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਦਿੱਤੀ।
ਕੋਵਿਡ-19 ਕਾਰਨ ਵੱਡੇ ਨੁਕਸਾਨ ਨਾਲ ਜੂਝ ਰਹੇ ਇਸ ਖੇਤਰ ਲਈ ਕ੍ਰਿਸਮਸ ਤੇ ਨਵੇਂ ਸਾਲ ਤੋਂ ਪਹਿਲਾਂ ਇਹ ਰਾਹਤ ਭਰਿਆ ਕਦਮ ਹੈ। ਹੁਣ ਏਅਰਲਾਈਨਾਂ ਪਹਿਲਾਂ ਨਾਲੋਂ ਵੱਧ ਸੀਟਾਂ ਲਈ ਬੁਕਿੰਗ ਲੈ ਸਕਣਗੀਆਂ। ਸਰਕਾਰ ਹਵਾਈ ਮੰਗ ਨੂੰ ਦੇਖਦੇ ਹੋਏ ਹੌਲੀ-ਹੌਲੀ ਉਡਾਣਾਂ ਨੂੰ ਪਹਿਲੇ ਪੱਧਰ 'ਤੇ ਲਿਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਇਸ ਸਰਕਾਰੀ ਬੈਂਕ ਨੇ ਐੱਫ. ਡੀ. ਦਰਾਂ 'ਚ ਕੀਤਾ ਇੰਨਾ ਵਾਧਾ
ਪੁਰੀ ਨੇ ਟਵੀਟ 'ਚ ਕਿਹਾ, ''ਘਰੇਲੂ ਉਡਾਣਾਂ 25 ਮਈ ਨੂੰ 30,000 ਮੁਸਾਫ਼ਰਾਂ ਨਾਲ ਦੁਬਾਰਾ ਸ਼ੁਰੂ ਹੋਈਆਂ ਸਨ ਅਤੇ ਹੁਣ 30 ਨਵੰਬਰ 2020 ਨੂੰ ਇਸ ਨੇ 2.52 ਲੱਖ ਦਾ ਅੰਕੜਾ ਛੂਹ ਲਿਆ ਹੈ।''
ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ ਵੱਡਾ ਵਾਧਾ, ਪੰਜਾਬ 'ਚ ਇੰਨੇ ਤੋਂ ਹੋਏ ਪਾਰ
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਦਿੱਤੀ ਗਈ ਨਵੀਂ ਛੋਟ ਮਗਰੋਂ ਹੁਣ ਏਅਰਲਾਈਨਾਂ ਨੂੰ ਡੀ. ਜੀ. ਸੀ. ਏ. ਵੱਲੋਂ ਹਰੀ ਝੰਡੀ ਮਿਲਣੀ ਬਾਕੀ ਹੈ। ਸ਼ਹਿਰੀ ਹਾਵਾਬਾਜ਼ੀ ਡਾਇਰੈਕਟੋਰਟ ਜਨਰਲ (ਡੀ. ਜੀ. ਸੀ. ਏ.) ਮੰਤਰਾਲਾ ਦੀ ਮਨਜ਼ੂਰੀ ਪਿੱਛੋਂ ਹੀ ਅਧਿਕਾਰਤ ਹਰੀ ਝੰਡੀ ਦਿੰਦਾ ਹੈ। ਕੋਵਿਡ-19 ਦੇ ਮੱਦੇਨਜ਼ਰ ਦੋ ਮਹੀਨਿਆਂ ਤੱਕ ਰਹੀ ਲੰਮੀ ਤਾਲਾਬੰਦੀ ਪਿੱਛੋਂ 25 ਮਈ ਨੂੰ ਘਰੇਲੂ ਉਡਾਣਾਂ ਨੂੰ ਮੁੜ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ ਸੀ। ਉਸ ਸਮੇਂ ਤੋਂ ਹਵਾਈ ਮੁਸਾਫ਼ਰਾਂ ਦੀ ਆਵਾਜਾਈ ਹੌਲੀ-ਹੌਲੀ ਵੱਧ ਰਹੀ ਹੈ। ਹੁਣ ਰੋਜ਼ਾਨਾ ਘਰੇਲੂ ਮੁਸਾਫ਼ਰਾਂ ਦੀ ਗਿਣਤੀ ਤਕਰੀਬਨ 2.50 ਲੱਖ ਹੋ ਗਈ ਹੈ। ਹਾਲਾਂਕਿ, ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਇਹ ਕਾਫ਼ੀ ਘੱਟ ਹੈ। ਡੀ. ਜੀ. ਸੀ. ਏ. ਦੇ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 'ਚ ਲਗਭਗ 52.7 ਲੱਖ ਯਾਤਰੀਆਂ ਨੇ ਘਰੇਲੂ ਏਅਰਲਾਈਨਾਂ 'ਚ ਸਫਰ ਕੀਤਾ, ਜੋ ਕਿ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੇ ਮੁਕਾਬਲੇ 57 ਫ਼ੀਸਦੀ ਘੱਟ ਹੈ।
ਇਹ ਵੀ ਪੜ੍ਹੋ- HDFC ਬੈਂਕ ਦੇ ਨਵੇਂ ਕ੍ਰੈਡਿਟ ਲਈ ਕਰਨਾ ਪੈ ਸਕਦਾ ਹੈ ਇੰਨਾ ਲੰਮਾ ਇੰਤਜ਼ਾਰ
'ਵੀ-ਆਕਾਰ' ਦਾ ਸੁਧਾਰ ਦਰਜ ਕਰ ਰਹੀ ਹੈ ਅਰਥਵਿਵਸਥਾ : ਵਿੱਤ ਮੰਤਰਾਲਾ
NEXT STORY