ਨਵੀਂ ਦਿੱਲੀ (ਭਾਸ਼ਾ) - ਦੁਨੀਆ ਦੇ ਸਭ ਤੋਂ ਵੱਡੇ ਸੋਨਾ ਖਪਤਕਾਰ ਭਾਰਤ ’ਚ ਅੱਜ ਅਕਸ਼ੈ ਤ੍ਰਿਤੀਆ ਦੇ ਮੌਕੇ ’ਤੇ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ’ਚ ਤੇਜ਼ੀ ਆਈ। ਕੀਮਤਾਂ ਜ਼ਿਆਦਾ ਹੋਣ ਦੇ ਬਾਵਜੂਦ ਕੀਮਤੀ ਧਾਤੂ ਦੀ ਖਰੀਦ ਪ੍ਰਤੀ ਖਿੱਚ ਬਣੀ ਹੋਈ ਹੈ।
ਇਹ ਵੀ ਪੜ੍ਹੋ : Google Pay ਤੋਂ ਤੁਰੰਤ ਮਿਲੇਗਾ 10 ਲੱਖ ਦਾ ਪਰਸਨਲ ਲੋਨ, ਜਾਣੋ ਸ਼ਰਤਾਂ ਅਤੇ ਅਰਜ਼ੀ ਪ੍ਰਕਿਰਿਆ ਬਾਰੇ
ਗਹਿਣਾ ਵਿਕ੍ਰੇਤਾਵਾਂ ਦੇ ਸੰਗਠਨ ਆਲ ਇੰਡੀਆ ਜੈੱਮਜ਼ ਐਂਡ ਜਿਊਲਰੀ ਡੋਮੈਸਟਿਕ ਕੌਂਸਲ (ਜੀ. ਜੇ. ਸੀ.) ਨੇ ਸੰਭਾਵਨਾ ਪ੍ਰਗਟਾਈ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਮੁੱਲ ਦੇ ਲਿਹਾਜ਼ ਨਾਲ ਸੋਨੇ ਦੀ ਵਿਕਰੀ ’ਚ 35 ਫ਼ੀਸਦੀ ਦਾ ਵਾਧਾ ਦਰਜ ਕੀਤਾ ਜਾਵੇਗਾ। ਦਿਨ ਦੇ ਪਹਿਲੇ ਪਹਿਰ ’ਚ ਦੱਖਣ ਤੇ ਉੱਤਰ ਭਾਰਤ ’ਚ ਖਪਤਕਾਰਾਂ ਦੀ ਗਿਣਤੀ ਜ਼ਿਆਦਾ ਰਹੀ।
ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸੋਨੇ ਦੀਆਂ ਕੀਮਤਾਂ 99,500 ਰੁਪਏ ਤੋਂ 99,900 ਰੁਪਏ ਪ੍ਰਤੀ 10 ਗ੍ਰਾਮ ਦੇ ਵਿਚਾਲੇ ਰਹੀਆਂ, ਜੋ 2024 ’ਚ ਅਕਸ਼ੈ ਤ੍ਰਿਤੀਆ ’ਤੇ 72,300 ਰੁਪਏ ਤੋਂ 37.6 ਫ਼ੀਸਦੀ ਵੱਧ ਹੈ। ਜੀ. ਜੇ. ਸੀ. ਦੇ ਚੇਅਰਮੈਨ ਰਾਜੇਸ਼ ਰੋਕੜੇ ਨੇ ਦੱਸਿਆ ਕਿ ਜੋ ਖਪਤਕਾਰ ਉੱਚੀਆਂ ਕੀਮਤਾਂ ’ਤੇ ਸੋਨਾ ਖਰੀਦਣ ਤੋਂ ਝਿਜਕ ਰਹੇ ਸਨ, ਉਹ ਹੁਣ ਖਰੀਦਦਾਰੀ ਕਰ ਰਹੇ ਹਨ, ਕਿਉਂਕਿ ਕੀਮਤਾਂ ਉੱਚੇ ਪੱਧਰ ’ਤੇ ਜਾਣ ਤੋਂ ਬਾਅਦ ਲੱਗਭਗ ਸਥਿਰ ਹੋ ਗਈਆਂ ਹਨ।
ਇਹ ਵੀ ਪੜ੍ਹੋ : ਮਹਿੰਗਾਈ ਦਾ ਝਟਕਾ : Mother Dairy ਤੋਂ ਬਾਅਦ ਹੁਣ Verka ਨੇ ਵੀ ਵਧਾਈ ਦੁੱਧ ਦੀ ਕੀਮਤ
ਪਿਛਲੇ ਸਾਲ ਦੇ 20 ਟਨ ਦੇ ਪੱਧਰ ’ਤੇ ਸਥਿਰ ਰਹੇਗੀ ਵਿਕਰੀ
ਉਨ੍ਹਾਂ ਕਿਹਾ, ‘‘ਸਾਨੂੰ ਉਮੀਦ ਹੈ ਕਿ ਸੋਨੇ ਦੀ ਵਿਕਰੀ ਪਿਛਲੇ ਸਾਲ ਦੇ 20 ਟਨ ਦੇ ਪੱਧਰ ’ਤੇ ਸਥਿਰ ਰਹੇਗੀ। ਹਾਲਾਂਕਿ, ਮੁੱਲ ਦੇ ਸੰਦਰਭ ’ਚ ਸੋਨੇ ਦੀ ਵਿਕਰੀ ’ਚ 35 ਫ਼ੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਅਕਸ਼ੈ ਤ੍ਰਿਤੀਆ ’ਤੇ ਸੋਨਾ ਖਰੀਦਣਾ ਦੱਖਣ ਭਾਰਤ ’ਚ ਵਿਆਪਕ ਤੌਰ ’ਤੇ ਪ੍ਰਚਲਿਤ ਪ੍ਰੰਪਰਾ ਹੈ, ਜੋ ਵਧਦੀ ਜਾਗਰੂਕਤਾ ਦੇ ਨਾਲ ਹੌਲੀ-ਹੌਲੀ ਪੂਰੇ ਦੇਸ਼ ’ਚ ਫੈਲ ਗਈ ਹੈ। ਵਰਲਡ ਗੋਲਡ ਕੌਂਸਲ (ਭਾਰਤ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸਚਿਨ ਜੈਨ ਨੇ ਕਿਹਾ, ‘‘ਸੋਨੇ ਦੀਆਂ ਕੀਮਤਾਂ ’ਚ ਵਾਧੇ ਕਾਰਨ ਖਰੀਦ ਸਮਰੱਥਾ ਪ੍ਰਭਾਵਿਤ ਹੋਈ ਹੈ। ਹਾਲਾਂਕਿ, ਅਕਸ਼ੈ ਤ੍ਰਿਤੀਆ ਕਾਰਨ ਖਰੀਦਦਾਰੀ ਦਾ ਰੁਝਾਨ ਮਜ਼ਬੂਤ ਹੈ। ਖਪਤਕਾਰ ਖਰੀਦਦਾਰੀ ਕਰਨਗੇ।’’
ਇਹ ਵੀ ਪੜ੍ਹੋ : Gold ਖ਼ਰੀਦਣ ਤੋਂ ਪਹਿਲਾਂ ਜਾਣੋ ਇਹ ਨਿਯਮ, ਨਕਲੀ ਗਹਿਣਿਆਂ ਤੋਂ ਬਚਾਏਗਾ HUID ਕੋਡ
ਖਪਤਕਾਰ ਧਾਰਨਾ ਹਾਂ-ਪੱਖੀ
ਪੀ. ਐੱਨ. ਜੀ. ਜਿਊਲਰਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੌਰਭ ਗਾਡਗਿਲ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ਰਿਕਾਰਡ ਉਚਾਈ ’ਤੇ ਪੁੱਜਣ ਦੇ ਬਾਵਜੂਦ ਖਪਤਕਾਰ ਧਾਰਨਾ ਹਾਂ-ਪੱਖੀ ਬਣੀ ਹੋਈ ਹੈ। ਸੋਨੇ, ਹੀਰੇ ਅਤੇ ਚਾਂਦੀ ਦੇ ਗਹਿਣਿਆਂ ’ਚ ਲਗਾਤਾਰ ਰੁਚੀ ਬਣੀ ਹੋਈ ਹੈ। ਗਾਡਗਿਲ ਨੇ ਕਿਹਾ, ‘‘ਹਾਲਾਂਕਿ ਮਾਤਰਾ ਦੇ ਹਿਸਾਬ ਨਾਲ ਵਾਧੇ ’ਚ 8 ਤੋਂ 9 ਫ਼ੀਸਦੀ ਦੀ ਮਾਮੂਲੀ ਗਿਰਾਵਟ ਵੇਖੀ ਜਾ ਸਕਦੀ ਹੈ ਪਰ ਮੁੱਲ ਦੇ ਹਿਸਾਬ ਨਾਲ ਸਾਨੂੰ 20-25 ਫ਼ੀਸਦੀ ਦੇ ਵਾਧੇ ਦੀ ਉਮੀਦ ਹੈ, ਜੋ ਬਾਜ਼ਾਰ ਦੇ ਮਜ਼ਬੂਤ ਹੋਣ ਦਾ ਇਕ ਚੰਗਾ ਸੰਕੇਤ ਹੈ।’’
ਸੋਨੇ ਦਾ ਭਾਅ 800 ਰੁਪਏ ਡਿੱਗਿਆ
ਕੌਮਾਂਤਰੀ ਬਾਜ਼ਾਰਾਂ ’ਚ ਕਮਜ਼ੋਰ ਰੁਖ਼ ਦਰਮਿਆਨ ਅੱਜ ਸੋਨੇ ਦਾ ਭਾਅ 800 ਰੁਪਏ ਘਟ ਕੇ 98,600 ਰੁਪਏ ਪ੍ਰਤੀ 10 ਗ੍ਰਾਮ ਰਹੀ। ਅਖਿਲ ਭਾਰਤੀ ਸਰਾਫਾ ਸੰਘ ਨੇ ਇਹ ਜਾਣਕਾਰੀ ਦਿੱਤੀ। ਉੱਥੇ ਹੀ, ਚਾਂਦੀ ਦੀ ਕੀਮਤ 2700 ਰੁਪਏ ਟੁੱਟ ਕੇ 99,000 ਰੁਪਏ ਪ੍ਰਤੀ ਕਿੱਲੋਗ੍ਰਾਮ ਰਹਿ ਗਈ।
ਵਿਦੇਸ਼ੀ ਬਾਜ਼ਾਰ ’ਚ ਹਾਜ਼ਰ ਸੋਨਾ 43.35 ਡਾਲਰ ਘਟ ਕੇ 3,273.90 ਡਾਲਰ ਪ੍ਰਤੀ ਔਂਸ ’ਤੇ ਰਿਹਾ। ਹਾਜ਼ਰ ਚਾਂਦੀ 1.83 ਫ਼ੀਸਦੀ ਘਟ ਕੇ 32.33 ਡਾਲਰ ਪ੍ਰਤੀ ਔਂਸ ’ਤੇ ਬੋਲੀ ਗਈ। ਕੋਟਕ ਸਕਿਓਰਿਟੀਜ਼ ਦੀ ਅਸਿਸਟੈਂਟ ਵਾਈਸ-ਪ੍ਰੈਜ਼ੀਡੈਂਟ ਕਾਇਨਾਤ ਚੈਨਵਾਲਾ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਾਹਨ ਟੈਰਿਫ ਦੇ ਅਸਰ ਨੂੰ ਘੱਟ ਕਰਨ ਦੇ ਮਕਸਦ ਨਾਲ ਇਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕਰਨ ਅਤੇ ਕਈ ਦੇਸ਼ਾਂ ਨਾਲ ਵਪਾਰ ਵਾਰਤਾ ’ਚ ਤਰੱਕੀ ਦਾ ਹਵਾਲਾ ਦੇਣ ਤੋਂ ਬਾਅਦ ਸੋਨੇ ’ਚ ਗਿਰਾਵਟ ਜਾਰੀ ਰਹੀ।’’
ਇਹ ਵੀ ਪੜ੍ਹੋ : ਗੰਨਾ ਕਿਸਾਨਾਂ ਲਈ ਵੱਡੀ ਖ਼ਬਰ , ਕੇਂਦਰ ਸਰਕਾਰ ਨੇ 15 ਰੁਪਏ ਵਧਾਇਆ FRP
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਤਰਰਾਸ਼ਟਰੀ ਹਵਾਈ ਯਾਤਰੀਆਂ ਦੀ ਵਧੀ ਚਿੰਤਾ! ਮਹਿੰਗੀ ਹੋ ਸਕਦੀ ਹੈ ਟਿਕਟ
NEXT STORY