ਨਵੀਂ ਦਿੱਲੀ - ਉੱਚੀਆਂ ਕੀਮਤਾਂ ਦੇ ਬਾਵਜੂਦ ਅਕਸ਼ੈ ਤ੍ਰਿਤੀਆ 'ਤੇ ਦੇਸ਼ ਭਰ ਵਿੱਚ ਸੋਨੇ ਦੇ ਗਹਿਣਿਆਂ, ਸਿੱਕਿਆਂ ਅਤੇ ਬਾਰਾਂ ਦੀ ਮੰਗ ਚੰਗੀ ਰਹਿਣ ਦੀ ਸੰਭਾਵਨਾ ਹੈ। ਦੁਨੀਆ ਦੇ ਕਈ ਦੇਸ਼ਾਂ 'ਚ ਤਣਾਅ ਦੇ ਵਿਚਕਾਰ, ਮਜ਼ਬੂਤ ਮੰਗ, ਨਿਵੇਸ਼ਕਾਂ ਦੀ ਸਕਾਰਾਤਮਕ ਭਾਵਨਾ ਅਤੇ ਰਿਟਰਨ ਦੇ ਮੱਦੇਨਜ਼ਰ, ਇਸ ਅਕਸ਼ੈ ਤ੍ਰਿਤੀਆ 'ਤੇ ਪਿਛਲੇ ਸਾਲ ਦੇ ਮੁਕਾਬਲੇ ਲਗਭਗ 14 ਫੀਸਦੀ ਜ਼ਿਆਦਾ ਸੋਨਾ ਵਿਕਣ ਦੀ ਉਮੀਦ ਹੈ। ਇਸ ਵਾਰ ਦੇਸ਼ ਭਰ ਵਿੱਚ 25 ਟਨ ਤੱਕ ਸੋਨਾ ਵਿਕ ਸਕਦਾ ਹੈ।
ਇਹ ਵੀ ਪੜ੍ਹੋ : ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਵੀ ਛੱਡਿਆ ਸਾਥ, 10 ਸਾਲਾ ਜਸਪ੍ਰੀਤ ਨੂੰ ਆਨੰਦ ਮਹਿੰਦਰਾ ਨੇ ਦਿੱਤੀ ਇਹ ਆਫ਼ਰ
ਆਲ ਇੰਡੀਆ ਜੇਮਸ ਐਂਡ ਜਵੈਲਰੀ ਡੋਮੇਸਟਿਕ ਕੌਂਸਲ ਦੇ ਚੇਅਰਮੈਨ ਸੰਯਮ ਮਹਿਰਾ ਨੇ ਕਿਹਾ ਕਿ ਇਸ ਅਕਸ਼ੈ ਤ੍ਰਿਤੀਆ 'ਤੇ ਸੋਨੇ ਦੀ ਮੰਗ ਵਧਣ ਦੇ ਕਈ ਕਾਰਨ ਹਨ। ਉਦਾਹਰਣ ਵਜੋਂ ਦੇਸ਼ ਦੀ ਆਰਥਿਕ ਸਥਿਤੀ ਮਜ਼ਬੂਤ ਹੈ। ਸੋਨੇ ਦੀਆਂ ਕੀਮਤਾਂ ਆਪਣੇ ਉੱਚੇ ਪੱਧਰ ਤੋਂ ਥੋੜ੍ਹੀ ਹੇਠਾਂ ਆਈਆਂ ਹਨ ਅਤੇ ਪਿਛਲੇ 15 ਦਿਨਾਂ ਵਿੱਚ ਇਸ ਵਿੱਚ ਕੋਈ ਵੱਡਾ ਉਤਰਾਅ-ਚੜ੍ਹਾਅ ਨਹੀਂ ਦਿਖਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਭਾਰਤੀ ਲੋਕ ਅਕਸ਼ੈ ਤ੍ਰਿਤੀਆ 'ਤੇ ਸੋਨਾ ਖਰੀਦਣਾ ਸ਼ੁਭ ਮੰਨਦੇ ਹਨ। ਇਨ੍ਹਾਂ ਕਾਰਨਾਂ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਦੇਸ਼ ਭਰ 'ਚ 25 ਟਨ ਤੱਕ ਸੋਨਾ ਵਿਕ ਸਕਦਾ ਹੈ। ਪਿਛਲੀ ਅਕਸ਼ੈ ਤ੍ਰਿਤੀਆ 'ਤੇ 22 ਟਨ ਸੋਨਾ ਵਿਕਿਆ ਸੀ। ਅਕਸ਼ੈ ਤ੍ਰਿਤੀਆ ਦਾ ਤਿਉਹਾਰ 10 ਮਈ ਨੂੰ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਬੈਨ ਹੋਏ ਅਧਿਆਪਕਾਂ ਦੇ ਮੋਬਾਈਲ ਫੋਨ, ਫੜ੍ਹੇ ਜਾਣ 'ਤੇ ਹੋਵੇਗੀ ਵੱਡੀ ਕਾਰਵਾਈ
ਹਲਕੇ ਗਹਿਣਿਆਂ ਦੀ ਮੰਗ ਰਹੇਗੀ
ਮਹਿਰਾ ਨੇ ਦੱਸਿਆ ਕਿ ਇਸ ਵਾਰ ਅਕਸ਼ੈ ਤ੍ਰਿਤੀਆ ਨੂੰ ਲੈ ਕੇ ਵਿਆਹ ਦਾ ਸੀਜ਼ਨ ਨਹੀਂ ਹੈ। ਅਗਲੇ ਦੋ ਮਹੀਨਿਆਂ ਤੱਕ ਦੇਸ਼ ਵਿੱਚ ਘੱਟ ਵਿਆਹ ਹੋਣਗੇ, ਜਿਸ ਕਾਰਨ ਲਾੜੀਆਂ ਲਈ ਭਾਰੀ ਗਹਿਣਿਆਂ ਦੀ ਮੰਗ ਨਹੀਂ ਹੋਵੇਗੀ। ਇਸ ਵਾਰ ਲੋਕ ਨਿਵੇਸ਼ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਆਤਮਿਕ ਭਰੋਸੇ ਲਈ ਹਲਕੇ ਗਹਿਣੇ ਖਰੀਦਣਗੇ।
ਇਹ ਵੀ ਪੜ੍ਹੋ : ਔਰਤ ਨੇ ਪੰਜ ਕੁੜੀਆਂ ਨੂੰ ਦਿੱਤਾ ਜਨਮ, ਡਾਕਟਰ ਨੇ ਕਿਹਾ ਮੇਰੇ ਲਈ ਪਹਿਲਾ ਤਜਰਬਾ
ਅਗਲੀ ਅਕਸ਼ੈ ਤ੍ਰਿਤੀਆ 'ਤੇ ਸੋਨਾ 80,000 ਰੁਪਏ ਤੱਕ ਪਹੁੰਚ ਜਾਵੇਗਾ
ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਜੈ ਕੇਡੀਆ ਨੇ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ 'ਚ ਤਣਾਅ, ਵਿਆਜ ਦਰਾਂ 'ਚ ਕਟੌਤੀ ਟਾਲਣ ਦੇ ਸੰਕੇਤਾਂ ਅਤੇ ਪਿਛਲੇ ਦੋ ਸਾਲਾਂ 'ਚ ਅਕਸ਼ੈ ਤ੍ਰਿਤੀਆ 'ਤੇ 19.26 ਫੀਸਦੀ ਤੱਕ ਦੇ ਰਿਟਰਨ ਨੂੰ ਦੇਖਦੇ ਹੋਏ ਸੋਨੇ 'ਚ ਨਿਵੇਸ਼ ਕਰਨਾ ਚੰਗਾ ਫੈਸਲਾ ਹੋਵੇਗਾ। ਅਗਲੇ ਸਾਲ ਅਕਸ਼ੈ ਤ੍ਰਿਤੀਆ 'ਤੇ ਸੋਨਾ 80,000 ਰੁਪਏ ਦੇ ਪੱਧਰ ਨੂੰ ਛੂਹ ਸਕਦਾ ਹੈ। 8 ਮਈ 2024 ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 72,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਇਸ ਸੰਦਰਭ 'ਚ ਇਹ ਅਗਲੀ ਅਕਸ਼ੈ ਤ੍ਰਿਤੀਆ ਤੱਕ 10.65 ਫੀਸਦੀ ਤੱਕ ਦਾ ਰਿਟਰਨ ਦੇ ਸਕਦਾ ਹੈ।
ਇਹ ਵੀ ਪੜ੍ਹੋ : ਚੀਨ ਦੀ ਇਸ ਹਰਕਤ ਕਾਰਨ ਦੁਨੀਆ ਭਰ 'ਚ ਲਗਾਤਰ ਵਧ ਰਹੀਆਂ ਸੋਨਾ ਦੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਮਹਿੰਗੇ ਹੋਏ ਸੋਨਾ-ਚਾਂਦੀ, ਜਾਣੋ ਕਿੰਨੇ ਵਧੇ ਕੀਮਤੀ ਧਾਤਾਂ ਦੇ ਭਾਅ
NEXT STORY