ਨਵੀਂ ਦਿੱਲੀ-ਸਾਮਾਨ ਡਲਿਵਰੀ ਵੇਲੇ ਫਰਾਡ ਨੂੰ ਲੈ ਕੇ ਈ-ਕਾਮਰਸ ਸੈਕਟਰ ਦੀ ਪ੍ਰਮੁੱਖ ਕੰਪਨੀ ਐਮਾਜ਼ੋਨ ਨੇ ਇਕ ਅਨੋਖਾ ਤਰੀਕਾ ਕੱਢਿਆ ਹੈ। ਐਮਾਜ਼ੋਨ ਨੇ ਆਪਣੇ ਡਲਿਵਰੀ ਬੁਆਏਜ਼ ਨੂੰ ਇਕ ਖਾਸ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ 'ਚ ਇਕ ਸੈਲਫੀ ਲੈ ਕੇ ਭੇਜਣ। ਇਸ ਨਾਲ ਸਮੇਂ-ਸਮੇਂ 'ਤੇ ਉਨ੍ਹਾਂ ਦੇ ਰਿਕਾਰਡ ਨੂੰ ਵੈਰੀਫਾਈ ਕੀਤਾ ਜਾ ਸਕੇ। ਹਾਲਾਂਕਿ ਸ਼ੁਰੂਆਤੀ ਦੌਰ 'ਚ ਇਹ ਨਿਰਦੇਸ਼ ਸਿਰਫ ਫਲੈਕਸ ਡਰਾਈਵਰਸ ਲਈ ਹੈ। ਐਮਾਜ਼ੋਨ ਦੀ ਸਭ ਤੋਂ ਤੇਜ਼ ਡਲਿਵਰੀ ਯਾਨੀ ਪ੍ਰਾਈਮ ਡਲਿਵਰੀ ਲਈ ਫਲੈਕਸ ਡਰਾਈਵਰਸ ਨੂੰ ਨਿਯੁਕਤ ਕੀਤਾ ਜਾਂਦਾ ਹੈ ਜੋ ਠੇਕੇ ਦੇ ਆਧਾਰ 'ਤੇ ਕੰਪਨੀ 'ਚ ਕੰਮ ਕਰਦੇ ਹਨ।
ਫਰਾਡ ਅਤੇ ਅਪਰਾਧਾਂ ਤੋਂ ਬਚਣ ਲਈ ਚੁੱਕਿਆ ਕਦਮ
ਫਲੈਕਸ ਡਰਾਈਵਰਸ ਸਾਮਾਨ ਦੀ ਡਲਿਵਰੀ ਆਪਣੇ ਵਾਹਨ ਰਾਹੀਂ ਕਰਦੇ ਹਨ ਅਤੇ ਉਨ੍ਹਾਂ ਨੂੰ ਪ੍ਰਤੀ ਘੰਟੇ 18.25 ਡਾਲਰ ਦਾ ਭੁਗਤਾਨ ਕੀਤਾ ਜਾਂਦਾ ਹੈ। 'ਦਿ ਵਰਜ' ਨਾਂ ਦੀ ਅੰਗਰੇਜ਼ੀ ਵੈੱਬਸਾਈਟ ਨੇ ਇਸ ਸਬੰਧ 'ਚ ਜਾਣਕਾਰੀ ਦਿੱਤੀ। ਐਮਾਜ਼ੋਨ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਕਿ ਇਕ ਹੀ ਅਕਾਊਂਟ ਨੂੰ ਇਕ ਤੋਂ ਜ਼ਿਆਦਾ ਲੋਕਾਂ ਵਲੋਂ ਇਸਤੇਮਾਲ ਨਾ ਕੀਤਾ ਜਾ ਸਕੇ। ਇਸ ਤਰ੍ਹਾਂ ਜੇਕਰ ਕਿਸੇ ਦੀ ਨਿਯੁਕਤੀ ਨਹੀਂ ਹੋਈ, ਉਹ ਸਾਮਾਨਾਂ ਦੀ ਡਲਿਵਰੀ ਨਹੀਂ ਕਰ ਸਕਣਗੇ। ਪਹਿਲਾਂ ਇਸ ਦਾ ਫਾਇਦਾ ਚੁੱਕ ਕੇ ਕਈ ਤਰ੍ਹਾਂ ਦੇ ਫਰਾਡ ਅਤੇ ਅਪਰਾਧਾਂ ਨੂੰ ਅੰਜਾਮ ਦੇਣ ਦੇ ਮਾਮਲੇ ਸਾਹਮਣੇ ਆਏ ਹਨ।
ਭਾਰਤ ਨੂੰ ਅਗਲੇ 5 ਸਾਲਾਂ 'ਚ ਆਰਥਿਕ ਸੁਧਾਰ ਦਾ ਕੰਮ ਪੂਰਾ ਕਰਨਾ ਹੋਵੇਗਾ : ਪਨਗੜੀਆ
NEXT STORY