ਨਵੀਂ ਦਿੱਲੀ—ਆਪਣੇ ਅਨੋਖੇ ਟਵੀਟਸ ਦੇ ਲਈ ਮਸ਼ਹੂਰ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨਵੇਂ ਟੈਲੇਂਟ ਦੀ ਖੁੱਲ੍ਹ ਕੇ ਤਾਰੀਫ ਕਰਦੇ ਹਨ। ਉਹ ਹਮੇਸ਼ਾ ਸੋਸ਼ਲ ਮੀਡੀਆ ਦੇ ਰਾਹੀਂ ਇਸ ਟੈਲੇਂਟ ਨੂੰ ਪ੍ਰਮੋਟ ਕਰਦੇ ਹਨ। ਹੁਣ ਇਕ ਵਾਰ ਫਿਰ ਉਨ੍ਹਾਂ ਨੇ ਦੇਸੀ ਜੁਗਾੜ ਦੀ ਤਸਵੀਰ ਸ਼ੇਅਰ ਕੀਤੀ ਹੈ ਜੋ ਕੀ ਕਾਫੀ ਵਾਇਰਲ ਹੋ ਰਹੀ ਹੈ।
ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਟਰੇਨ ਦੀ ਇਕ ਪੁਰਾਣੀ ਬੋਗੀ ਦੀ ਤਸਵੀਰ ਸ਼ੇਅਰ ਕੀਤੀ ਹੈ। ਦਰਅਸਲ ਇਕ ਪਿੰਡ 'ਚ ਪੁੱਲ ਦੀ ਥਾਂ ਇਸ ਪੁਰਾਣੀ ਬੋਗੀ ਦੀ ਵਰਤੋਂ ਕੀਤੀ ਜਾ ਰਹੀ ਹੈ। ਮਹਿੰਦਰਾ ਨੇ ਲਿਖਿਆ ਹੈ ਕਿ ਹੁਣ ਇਹ ਇਕ ਸ਼ਾਨਦਾਰ ਵਿਚਾਰ ਹੈ। ਮੈਂ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਪੁੱਲਾਂ ਦੀ ਧਰਤੀ ਭਰੀ ਰਹੇ ਪਰ ਇਸ ਨਿਸ਼ਚਿਤ ਤੌਰ 'ਤੇ ਪੁਰਾਣੀਆਂ ਚੀਜ਼ਾਂ ਦੀ ਵਰਤੋਂ ਦਾ ਸ਼ਾਨਦਾਰ ਤਾਰੀਕਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸ ਨੂੰ ਪੇਂਟ ਕਰ ਦੇਣ ਨਾਲ ਇਹ ਬਹੁਤ ਸੁੰਦਰ ਬਣ ਜਾਵੇਗਾ।
ਦੱਸ ਦੇਈਏ ਕਿ ਆਨੰਦ ਮਦਿੰਦਰਾ ਟਵਿੱਟਰ 'ਤੇ ਸਭ ਤੋਂ ਜ਼ਿਆਦਾ ਸਰਗਰਮ ਬਿਜ਼ਨੈੱਸਮੈਨ ਹਨ। ਕਾਰੋਬਾਰੀ ਅਤੇ ਸਮਾਜਿਕ ਮੁੱਦਿਆਂ 'ਤੇ ਟਵੀਟ ਕਰਨ ਦੇ ਨਾਲ ਹੀ ਮਜ਼ੇਦਾਰ ਪੋਸ਼ਟ ਵੀ ਸ਼ੇਅਰ ਕਰਦੇ ਰਹਿੰਦੇ ਹਨ। ਟਵਿੱਟਰ 'ਤੇ ਉਨ੍ਹਾਂ ਦੇ 69 ਲੱਖ ਤੋਂ ਜ਼ਿਆਦਾ ਫੋਲੋਅਰ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਪਤਨੀ ਦੀ ਹਾਜ਼ਿਰ ਜਵਾਬੀ 'ਤੇ ਕਿਹਾ ਸੀ ਕਿ ਸਮਾਰਟ ਵਾਈਫ ਹੋਣ ਦਾ ਨੁਕਸਾਨ ਵੀ ਹੈ।
ਸਸਤੇ ਹੋਣਗੇ ਮਟਰ, ਸਰਕਾਰ ਨੇ ਦਰਾਮਦ 'ਤੇ ਹਟਾਈ ਪਾਬੰਦੀ
NEXT STORY