ਨਵੀਂ ਦਿੱਲੀ—ਸੰਕਟਗ੍ਰਸਤ ਯੈੱਸ ਬੈਂਕ ਦਾ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ 'ਤੇ ਭਾਰੀ-ਭਰਕਮ ਕਰਜ਼ ਬਕਾਇਆ ਹੈ। ਰਿਲਾਇੰਸ ਗਰੁੱਪ ਨੇ ਬੁੱਧਵਾਰ ਨੂੰ ਕਿਹਾ ਕਿ ਉਸ 'ਤੇ ਯੈੱਸ ਬੈਂਕ ਦੇ ਜੋ ਵੀ ਕਰਜ਼ੇ ਹਨ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕੰਪਨੀ ਇਸ ਦਾ ਭੁਗਤਾਨ ਕਰੇਗੀ। ਰਿਲਾਇੰਸ ਗਰੁੱਪ ਨੇ ਇਕ ਬਿਆਨ 'ਚ ਕਿਹਾ ਕਿ ਉਹ ਆਪਣੀਆਂ ਸੰਪਤੀਆਂ ਵੇਚ ਕੇ ਯੈੱਸ ਬੈਂਕ ਦੇ ਤਮਾਮ ਕਰਜ਼ਿਆਂ ਦਾ ਭੁਗਤਾਨ ਕਰਨ ਦੇ ਲਈ ਪ੍ਰਤੀਬੰਧ ਹੈ। ਗਰੁੱਪ ਨੇ ਕਿਹਾ ਕਿ ਰਿਲਾਇੰਸ ਗਰੁੱਪ 'ਤੇ ਯੈੱਸ ਬੈਂਕ ਦੇ ਸਾਬਕਾ ਸੀ.ਈ.ਓ. ਰਾਣਾ ਕਪੂਰ, ਉਨ੍ਹਾਂ ਦੀ ਪਤਨੀ ਜਾਂ ਬੇਟੀਆਂ ਜਾਂ ਰਾਣਾ ਕਪੂਰ ਜਾਂ ਉਨ੍ਹਾਂ ਦੇ ਪਰਿਵਾਰ ਵਲੋਂ ਕੰਟਰੋਲ ਕਿਸੇ ਵੀ ਕੰਪਨੀ ਦੀ ਪ੍ਰਤੱਖ ਜਾਂ ਅਸਿੱਧੇ ਤੌਰ 'ਤੇ ਕੋਈ ਕਰਜ਼ ਨਹੀਂ ਹੈ।
ਵਿੱਤ ਮੰਤਰੀ ਨੇ ਦਿੱਤੀ ਜਾਣਕਾਰੀ
ਭਾਰਤੀ ਰਿਜ਼ਰਵ ਬੈਂਕ ਵਲੋਂ ਯੈੱਸ ਬੈਂਕ ਦੇ ਬੋਰਡ ਨੂੰ ਭੰਗ ਕਰਨ ਅਤੇ ਇਸ 'ਤੇ ਪਾਬੰਦੀ ਲਗਾਉਣ ਦਾ ਕਦਮ ਉਠਾਉਣ ਦੇ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਰਿਲਾਇੰਸ ਗਰੁੱਪ ਅਤੇ ਸੁਭਾਸ਼ ਚੰਦਰਾ ਦੇ ਅਸੈੱਲ ਗਰੁੱਪ 'ਤੇ ਬੈਂਕ ਦਾ ਵੱਡਾ ਕਰਜ਼ ਹੈ।
ਅਨਿਲ ਸੁਭਾਸ਼ 'ਤੇ 22 ਹਜ਼ਾਰ ਕਰੋੜ
ਯੈੱਸ ਬੈਂਕ ਦਾ 10 ਵੱਡੇ ਕਾਰੋਬਾਰੀ ਗਰੁੱਪਾਂ ਨਾਲ ਜੁੜੀਆਂ ਲਗਭਗ 44 ਕੰਪਨੀਆਂ ਦੇ ਕੋਲ ਕਥਿਤ ਤੌਰ 'ਤੇ 34,000 ਕਰੋੜ ਰੁਪਏ ਦਾ ਕਰਜ਼ ਫਸਿਆ ਹੋਇਆ ਹੈ। ਅਨਿਲ ਅੰਬਾਨੀ ਗਰੁੱਪ ਦੀਆਂ ਨੌ ਕੰਪਨੀਆਂ ਨੇ 12,800 ਕਰੋੜ ਰੁਪਏ ਅਤੇ ਅਸੈੱਲ ਗਰੁੱਪ ਨੇ 8,400 ਕਰੋੜ ਰੁਪਏ ਦਾ ਕਰਜ਼ ਲੈ ਰੱਖਿਆ ਹੈ।
ਇਨ੍ਹਾਂ ਕੰਪਨੀਆਂ 'ਤੇ ਭਾਰੀ ਕਰਜ਼
ਹੋਰ ਕੰਪਨੀਆਂ 'ਚ ਡੀ.ਐੱਚ.ਐੱਫ.ਐੱਲ. ਗਰੁੱਪ, ਦੀਵਾਨ ਹਾਊਜਿੰਗ ਫਾਈਨੈਂਸ ਕਾਰਪੋਰੇਸ਼ਨ, ਜੈੱਟ ਏਅਰਵੇਜ਼, ਕਾਕਸ ਐਂਡ ਕਿੰਗਸ ਅਤੇ ਭਾਰਤ ਇੰਫਰਾ ਨੇ ਵੀ ਯੈੱਸ ਬੈਂਕ ਤੋਂ ਚੰਗੀ-ਖਾਸੀ ਰਕਮ ਲੋਣ ਲੈ ਰੱਖਿਆ ਹੈ। ਰਿਲਾਇੰਸ ਨੇ ਕਿਹਾ ਕਿ ਯੈੱਸ ਬੈਂਕ ਦਾ ਰਿਲਾਇੰਸ ਗਰੁੱਪ 'ਤੇ ਜੋ ਵੀ ਕਰਜ਼ ਹੈ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨੂੰ ਚੁਕਤਾ ਕਰ ਦਿੱਤਾ ਜਾਵੇਗਾ।
SBI ਨੇ ਬਚਤ ਖਾਤੇ 'ਤੇ ਵੀ ਦੇ ਦਿੱਤਾ ਝਟਕਾ, ਤੁਹਾਡਾ ਵੀ ਹੈ ਖਾਤਾ ਤਾਂ ਪੜ੍ਹੋ ਖਬਰ
NEXT STORY