ਨਵੀਂ ਦਿੱਲੀ— ਭਾਰਤ 'ਚ ਸਭ ਤੋਂ ਵੱਧ ਬਚਤ ਖਾਤਾਧਾਰਕਾਂ ਵਾਲੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਗਾਹਕਾਂ ਨੂੰ ਤਕੜਾ ਝਟਕਾ ਦਿੱਤਾ ਹੈ। ਤੁਹਾਡਾ ਵੀ ਭਾਰਤੀ ਸਟੇਟ ਬੈਂਕ 'ਚ ਖਾਤਾ ਹੈ ਤਾਂ ਹੁਣ ਤੁਹਾਨੂੰ ਇਸ 'ਚ ਪਹਿਲਾਂ ਨਾਲੋਂ ਘੱਟ ਵਿਆਜ ਮਿਲੇਗਾ।
ਬੈਂਕ ਨੇ ਇਕ ਲੱਖ ਰੁਪਏ ਤੋਂ ਘੱਟ ਵਾਲੇ ਬਚਤ ਖਾਤਾਧਾਰਕਾਂ ਲਈ ਵਿਆਜ ਦਰ 0.25 ਫੀਸਦੀ ਘਟਾ ਦਿੱਤੀ ਹੈ। ਇਸ ਤੋਂ ਪਹਿਲਾਂ ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ 0.10 ਫੀਸਦੀ ਕਟੌਤੀ ਕੀਤੀ ਸੀ, ਨਾਲ ਹੀ ਐੱਮ. ਸੀ. ਐੱਲ. ਆਰ. ਲਿੰਕਡ ਲੋਨ ਦਰਾਂ 'ਚ ਕਮੀ ਕਰਕੇ ਲੋਨ ਗਾਹਕਾਂ ਨੂੰ ਰਾਹਤ ਵੀ ਪ੍ਰਦਾਨ ਕੀਤੀ ਗਈ ਹੈ। ਭਾਰਤੀ ਸਟੇਟ ਬੈਂਕ ਕੋਲ 44.51 ਕਰੋੜ ਬਚਤ ਖਾਤੇ ਹਨ। ਇੰਨੇ ਬਚਤ ਖਾਤੇ ਦੇਸ਼ 'ਚ ਕਿਸੇ ਵੀ ਹੋਰ ਬੈਂਕ 'ਚ ਨਹੀਂ ਹਨ।
ਕਿੰਨੀ ਹੋਈ ਵਿਆਜ ਦਰ?
ਪਹਿਲਾਂ ਇਕ ਲੱਖ ਰੁਪਏ ਤੱਕ ਦੇ ਬੈਲੰਸ 'ਤੇ ਐੱਸ. ਬੀ. ਆਈ. ਸਾਲਾਨਾ 3.25 ਫੀਸਦੀ ਦਰ ਨਾਲ ਵਿਆਜ ਦੇ ਰਿਹਾ ਸੀ, ਜੋ ਹੁਣ ਘਟਾ ਕੇ 3 ਫੀਸਦੀ ਸਾਲਾਨਾ ਕਰ ਦਿੱਤਾ ਗਿਆ ਹੈ। ਉੱਥੇ ਹੀ, ਇਕ ਲੱਖ ਰੁਪਏ ਤੋਂ ਉਪਰ ਦੇ ਬੈਲੰਸ ਵਾਲੇ ਖਾਤਿਆਂ ਲਈ ਵਿਆਜ ਦਰ ਪਹਿਲਾਂ ਹੀ 3 ਫੀਸਦੀ ਸੀ। ਇਸ ਲਈ ਬਚਤ ਖਾਤੇ 'ਤੇ ਵਿਆਜ ਦਰ ਘਟਣ ਦਾ ਪ੍ਰਭਾਵ ਉਨ੍ਹਾਂ ਲੋਕਾਂ 'ਤੇ ਪਵੇਗਾ ਜਿਨ੍ਹਾਂ ਦੇ ਖਾਤੇ 'ਚ ਬੈਲੰਸ 1 ਲੱਖ ਰੁਪਏ ਤੋਂ ਘੱਟ ਹੈ। ਇਸ ਨਾਲ ਹੁਣ ਹਰ ਤਰ੍ਹਾਂ ਦੇ ਬਚਤ ਖਾਤੇ 'ਤੇ ਵਿਆਜ ਦਰ ਇਕ ਬਰਾਬਰ ਹੋ ਗਈ ਹੈ। ਇਸ ਵਿਚਕਾਰ ਵੱਡੀ ਰਾਹਤ ਇਹ ਵੀ ਹੈ ਕਿ ਐੱਸ. ਬੀ. ਆਈ. ਨੇ SMS ਸਰਵਿਸ 'ਤੇ ਗਾਹਕਾਂ ਤੋਂ ਲਿਆ ਜਾਣਾ ਵਾਲਾ ਚਾਰਜ ਵੀ ਖਤਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ ►ਸੈਂਸੈਕਸ 'ਚ 1,600 ਅੰਕ ਦੀ ਜ਼ੋਰਦਾਰ ਗਿਰਾਵਟ, ਤੁਹਾਡਾ ਵੀ ਲੱਗਾ ਹੈ ਪੈਸਾ? ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ ►SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ 'ਚ ਕਰ ਦਿੱਤੀ ਇੰਨੀ ਕਟੌਤੀ, ਦੇਖੋ ਲਿਸਟ ►ਥਾਈਲੈਂਡ ਲਈ ਵੀਜ਼ਾ ਮਿਲਣਾ ਬੰਦ, 'AIRPORT' ਤੋਂ ਮੁੜਨਾ ਪਵੇਗਾ ਖਾਲੀ ਹੱਥੀਂ ►AIR INDIA ਵੱਲੋਂ ਰੋਮ ਸਮੇਤ ਇਹ ਉਡਾਣਾਂ 'ਬੰਦ', ਤੁਹਾਡੀ ਤਾਂ ਨਹੀਂ ਟਿਕਟ ਬੁੱਕ
ਪੈਟਰੋਲ-ਡੀਜ਼ਲ ਹੋਇਆ ਸਸਤਾ, ਹੁਣ ਦੇਣੇ ਹੋਣਗੇ ਇੰਨੇ ਰੁਪਏ
NEXT STORY