ਮੁੰਬਈ—ਰਿਲਾਇੰਸ ਗਰੁੱਪ ਦੇ ਪ੍ਰਧਾਨ ਅਨਿਲ ਅੰਬਾਨੀ ਵੀਰਵਾਰ ਨੂੰ ਮੁੰਬਈ 'ਚ ਯੈੱਸ ਬੈਂਕ ਦੇ ਪ੍ਰਮੋਟਰ ਰਾਣਾ ਕਪੂਰ ਅਤੇ ਹੋਰ ਦੇ ਖਿਲਾਫ ਧਨ-ਸ਼ੋਧਨ ਮਾਮਲੇ ਦੀ ਜਾਂਚ ਦੇ ਸੰਬੰਧ 'ਚ ਡਾਇਰੈਕਟੋਰੇਟ ਇਨਫੋਰਸਮੈਂਟ ਦੇ ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਨੁਮਾਨ ਹੈ ਕਿ ਜਾਂਚ ਏਜੰਸੀ ਧਨ ਸ਼ੋਧਨ ਨਿਵਾਰਣ ਐਕਟ (ਪੀ.ਐੱਮ.ਐੱਲ.ਏ.) ਦੇ ਤਹਿਤ 60 ਸਾਲਾਂ ਅੰਬਾਨੀ ਦਾ ਬਿਆਨ ਦਰਜ ਕਰੇਗੀ।
![PunjabKesari](https://static.jagbani.com/multimedia/11_50_122005871tt-ll.jpg)
ਦੱਸਿਆ ਜਾਂਦਾ ਹੈ ਕਿ ਅੰਬਾਨੀ ਦੀਆਂ ਨੌ ਗਰੁੱਪ ਕੰਪਨੀਆਂ ਨੇ ਯੈੱਸ ਬੈਂਕ ਤੋਂ ਲਗਭਗ 12,800 ਕਰੋੜ ਰੁਪਏ ਦਾ ਕਰਜ਼ ਲਿਆ ਸੀ, ਜਿਸ ਦੀ ਕਥਿਤ ਤੌਰ 'ਤੇ ਵਾਪਸੀ ਨਹੀਂ ਹੋ ਰਹੀ ਹੈ।
ਕੋਰੋਨਾ ਸਕੰਟ: ਆਟੋ ਕੰਪਨੀਆਂ ਦੇ 25,000 ਐਗਜ਼ੀਕਿਊਟਿਵ ਘਰੋਂ ਕਰਨਗੇ ਕੰਮ
NEXT STORY