ਨੈਸ਼ਨਲ ਡੈਸਕ- ਐਪਲ ਨੇ ਵਿੱਤੀ ਸਾਲ 2025-26 ਦੀ ਅਪ੍ਰੈਲ-ਜੂਨ ਤਿਮਾਹੀ 'ਚ ਭਾਰਤ ਤੋਂ 5 ਬਿਲੀਅਨ ਡਾਲਰ ਤੋਂ ਵੱਧ ਮੁੱਲ ਦੇ ਆਈਫੋਨ ਨਿਰਯਾਤ ਕੀਤੇ ਹਨ। ਇਹ ਦੇਸ਼ ਦੇ ਕੁੱਲ ਸਮਾਰਟਫੋਨ ਨਿਰਯਾਤ ਦਾ ਲਗਭਗ 70 ਫੀਸਦੀ ਹੈ। ਫਾਕਸਕੌਨ ਅਤੇ ਟਾਟਾ ਇਲੈਕਟ੍ਰਾਨਿਕਸ ਦੇ ਉਤਪਾਦਨ ਵਧਾਉਣ ਨਾਲ ਭਾਰਤ ਦਾ ਕੁੱਲ ਸਮਾਰਟਫੋਨ ਨਿਰਯਾਤ ਜੂਨ ਤਿਮਾਹੀ 'ਚ 7 ਅਰਬ ਡਾਲਰ ਨੂੰ ਪਾਰ ਕਰ ਗਿਆ, ਜੋ ਪਿਛਲੇ ਵਿੱਤ ਸਾਲ ਦੀ ਸਮਾਨ ਤਿਮਾਹੀ ਦੇ 5 ਅਰਬ ਡਾਲਰ ਤੋਂ 40 ਫੀਸਦੀ ਵਧ ਹੈ।
ਭਾਰਤ ਦਾ ਕੁੱਲ ਸਮਾਰਟਫੋਨ ਨਿਰਯਾਤ ਜੂਨ ਤਿਮਾਹੀ 'ਚ 7 ਅਰਬ ਡਾਲਰ ਪਾਰ ਕਰ ਗਿਆ, ਜੋ ਪਿਛਲੇ ਸਾਲ ਦੀ ਸਮਾਨ ਤਿਮਾਹੀ ਦੇ 5 ਅਰਬ ਡਾਲਰ ਤੋਂ 40 ਫੀਸਦੀ ਵੱਧ ਹੈ। ਫਾਕਸਕੌਨ ਨੇ ਤਿਮਾਹੀ 'ਚ ਆਈਫੋਨ ਸ਼ਿਪਮੈਂਟ ਦਾ ਵੱਡਾ ਯੋਗਦਾਨ ਦਿੱਤਾ। ਇਸ ਤੋਂ ਬਾਅਦ ਟਾਟਾ ਇਲੈਕਟ੍ਰਾਨਿਕਸ ਦਾ ਹਿੱਸਾ ਰਿਹਾ। ਜ਼ਿਆਦਾਤਰ ਭਾਰਤ ਨਿਰਮਿਤ ਆਈਫੋਨ ਸੰਯੁਕਤ ਰਾਜ ਅਮਰੀਕਾ ਨੂੰ ਨਿਰਯਾਤ ਕੀਤੇ ਗਏ।
ਇਕ ਉਦਯੋਗ ਕਾਰਜਕਾਰੀ ਨੇ ਦੱਸਿਆ ਕਿ ਮੋਬਾਇਲ ਫੋਨ ਭਾਰਤ ਦੀ ਪ੍ਰਮੁੱਖ ਸਫ਼ਲਤਾ ਦੀਆਂ ਕਹਾਣੀਆਂ 'ਚੋਂ ਇਕ ਹੈ ਅਤੇ ਸਰਕਾਰ ਦਾ ਲਗਾਤਾਰ ਸਮਰਥਨ ਜ਼ਰੂਰੀ ਹੈ। ਖਾਸ ਕਰ ਕੇ ਚੀਨੀ ਪਾਬੰਦੀਆਂ ਦੇ ਮੱਦੇਨਜ਼ਰ, ਜੋ ਪੂੰਜੀ ਉਪਕਰਣਾਂ, ਦੁਰਲੱਭ ਖਣਿਜਾਂ ਅਤੇ ਹੁਨਰਮੰਦ ਚੀਨੀ ਤਕਨੀਕੀ ਕਰਮਚਾਰੀਆਂ ਦੀ ਉਪਲੱਬਧਤਾ ਨੂੰ ਪ੍ਰਭਾਵਿਤ ਕਰਦੇ ਹਨ। ਜੂਨ ਤਿਮਾਹੀ 'ਚ ਭਾਰਤ ਦੇ ਕੁੱਲ ਇਲੈਕਟ੍ਰਾਨਿਕਸ ਨਿਰਯਾਤ 'ਚ 2 ਅਰਬ ਡਾਲਰ ਦਾ ਵਾਧਾ ਪੂਰੀ ਤਰ੍ਹਾਂ ਸਮਾਰਟਫੋਨ ਨਾਲ ਆਇਆ ਹੈ।
ਵਿੱਤ ਸਾਲ 2024-25 'ਚ ਭਾਰਤ ਦਾ ਸਮਾਰਟਫੋਨ ਉਤਪਾਦਨ 64 ਅਰਬ ਡਾਲਰ ਰਿਹਾ, ਜਿਸ 'ਚ ਨਿਰਯਾਤ ਦਾ ਯੋਗਦਾਨ 24.1 ਅਰਬ ਡਾਲਰ ਰਿਹਾ, ਜੋ ਕੁੱਲ ਉਤਪਾਦਨ ਦਾ ਲਗਭਗ 38 ਫੀਸਦੀ ਹੈ। ਨਿਰਯਾਤ ਦੇ ਮਾਮਲੇ 'ਚ ਵਿੱਤ ਸਾਲ 2014-15 'ਚ ਸਮਾਰਟਫੋਨ 167ਵੇਂ ਸਥਾਨ 'ਤੇ ਸੀ, ਜੋ ਹੁਣ ਵਿੱਤ ਸਾਲ 2024-25 'ਚ ਇੰਜੀਨੀਅਰਿੰਗ ਸਮਾਨਾਂ ਅਤੇ ਪੈਟ੍ਰੋਲੀਅਮ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਨਿਰਯਾਤ ਸ਼੍ਰੇਣੀ ਬਣ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੋਨੇ ਦੀ ਸ਼ੁੱਧਤਾ ਨੂੰ ਲੈ ਕੇ ਬਦਲੇ ਕਈ ਅਹਿਮ ਨਿਯਮ; Gold Coin ਲਈ ਵੀ ਨਿਰਧਾਰਤ ਕੀਤੇ ਮਿਆਰ
NEXT STORY