ਨਵੀਂ ਦਿੱਲੀ— ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਵੇਸ਼ਕਾਂ ਦੀ ਨਜ਼ਰ ਇਸ ਹਫਤੇ ਬੀਜਿੰਗ 'ਚ ਚੀਨ ਤੇ ਅਮਰੀਕਾ ਵਿਚਕਾਰ ਦੁਬਾਰਾ ਸ਼ੁਰੂ ਹੋਣ ਜਾ ਰਹੀ ਗੱਲਬਾਤ 'ਤੇ ਹੈ। ਹਾਲਾਂਕਿ ਬਾਜ਼ਾਰ ਨੂੰ ਇਸ ਗੱਲਬਾਤ ਤੋਂ ਕੋਈ ਸਕਾਰਾਤਮਕ ਨਤੀਜਾ ਨਿਕਲਣ ਦੀ ਉਮੀਦ ਨਹੀਂ ਹੈ। ਉੱਥੇ ਹੀ, ਫੈਡਰਲ ਰਿਜ਼ਰਵ ਦੀ ਬੁੱਧਵਾਰ ਨੂੰ ਪਾਲਿਸੀ ਦਰਾਂ ਨੂੰ ਲੈ ਕੇ ਹੋਣ ਵਾਲੀ ਘੋਸ਼ਣਾ ਦੇ ਮੱਦੇਨਜ਼ਰ ਵੀ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 4.57 ਅੰਕ ਯਾਨੀ 0.16 ਫੀਸਦੀ ਦੀ ਗਿਰਾਵਟ ਨਾਲ 2,939.97 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 12 ਅੰਕ ਯਾਨੀ 0.11 ਫੀਸਦੀ ਡਿੱਗ ਕੇ 11,316 ਦੇ ਪੱਧਰ 'ਤੇ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 98.49 ਅੰਕ ਯਾਨੀ 0.5 ਫੀਸਦੀ ਦੀ ਕਮਜ਼ੋਰੀ 'ਚ 21,559 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਹਾਂਗਕਾਂਗ 'ਚ ਪੁਲਸ ਅਤੇ ਪ੍ਰ੍ਰਦਸ਼ਨ ਕਰ ਰਹੇ ਲੋਕਾਂ ਵਿਚਕਾਰ ਟਕਰਾਅ ਹੋਣ ਕਾਰਨ ਇੱਥੋਂ ਦਾ ਬਾਜ਼ਾਰ 282.98 ਅੰਕ ਯਾਨੀ 1.02 ਫੀਸਦੀ ਤਕ ਡਿੱਗਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 33.08 ਅੰਕ ਯਾਨੀ 1.6 ਫੀਸਦੀ ਦੀ ਗਿਰਾਵਟ 'ਚ 2,033 'ਤੇ ਕਾਰੋਬਾਰ ਕਰ ਰਿਹਾ ਹੈ।
ਪਿਛਲੇ ਹਫਤੇ ਮਜਬੂਤੀ 'ਚ ਬੰਦ ਹੋਏ ਸਨ US ਬਾਜ਼ਾਰ
ਸ਼ੁੱਕਰਵਾਰ ਯੂ. ਐੱਸ. ਬਾਜ਼ਾਰ ਹਰੇ ਨਿਸ਼ਾਨ 'ਚ ਬੰਦ ਹੋਏ ਸਨ। ਡਾਓ ਜੋਂਸ ਨੇ ਜਿੱਥੇ 51.47 ਅੰਕ ਯਾਨੀ 0.2 ਫੀਸਦੀ ਦੀ ਤੇਜ਼ੀ ਕੀਤੀ, ਉੱਥੇ ਹੀ ਇੰਟੈੱਲ ਅਤੇ ਅਲਫਾਬੇਟ ਦੇ ਤਿਮਾਹੀ ਵਿੱਤੀ ਨਤੀਜੇ ਸ਼ਾਨਦਾਰ ਰਹਿਣ ਨਾਲ ਐੱਸ. ਐਂਡ ਪੀ.-500 ਇੰਡੈਕਸ ਰਿਕਾਰਡ ਨਵੀਂ ਉਚਾਈ 'ਤੇ ਜਾ ਪੁੱਜਾ। ਸਟਾਰਬਕਸ ਅਤੇ ਮੈਕਡੌਨਲਡਜ਼ ਦੇ ਸਟਾਕਸ 'ਚ ਤੇਜ਼ੀ ਨਾਲ ਵੀ ਬਾਜ਼ਾਰ ਨੂੰ ਮਜਬੂਤੀ ਮਿਲੀ।
ਤਕਨਾਲੋਜੀ ਪ੍ਰਮੁੱਖ ਐੱਸ. ਐਂਡ ਪੀ.-500 ਇੰਡੈਕਸ 0.7 ਫੀਸਦੀ ਦੀ ਤੇਜ਼ੀ ਕਰਨ ਦੇ ਨਾਲ ਹੀ 3,025.86 ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ ਵੀ 1.1 ਫੀਸਦੀ ਦੀ ਬੜ੍ਹਤ ਨਾਲ ਆਲਟਾਈਮ ਹਾਈ 8,330.21 ਦੇ ਪੱਧਰ 'ਤੇ ਬੰਦ ਹੋਣ 'ਚ ਸਫਲ ਰਿਹਾ। ਡਾਓ ਜੋਂਸ 0.2 ਫੀਸਦੀ ਮਜਬੂਤ ਹੋ ਕੇ 27,192.45 ਦੇ ਪੱਧਰ 'ਤੇ ਬੰਦ ਹੋਇਆ।
IGI 'ਤੇ ਹੁਣ ਦੇਸ਼ ਦੇ ਸਭ ਤੋਂ ਉੱਚੇ ATC ਟਾਵਰ ਨਾਲ ਹੋਵੇਗੀ ਪਹਿਰੇਦਾਰੀ
NEXT STORY