ਨਵੀਂ ਦਿੱਲੀ— ਸੋਮਵਾਰ ਏਸ਼ੀਆਈ ਸਟਾਕਸ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰਾਂ ਦੀ ਨਜ਼ਰ ਫੈਡਰਲ ਰਿਜ਼ਰਵ ਦੀ ਇਸ ਮਹੀਨੇ ਹੋਣ ਵਾਲੀ ਪਾਲਿਸੀ ਮੀਟਿੰਗ 'ਤੇ ਹੈ। ਉੱਥੇ ਹੀ, ਕੱਚੇ ਤੇਲ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.8 ਫੀਸਦੀ ਡਿੱਗ ਕੇ 2,901.21 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 24 ਅੰਕ ਯਾਨੀ 0.2 ਫੀਸਦੀ ਦੀ ਕਮਜ਼ੋਰੀ ਨਾਲ 11,405 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਹਾਂਗਕਾਂਗ ਦਾ ਹੈਂਗ ਸੈਂਗ 182 ਅੰਕ ਯਾਨੀ 0.6 ਫੀਸਦੀ ਡਿੱਗ ਕੇ 28,583 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਜਪਾਨ ਦਾ ਬਾਜ਼ਾਰ ਨਿੱਕੇਈ 70 ਅੰਕ ਯਾਨੀ 0.3 ਫੀਸਦੀ ਦੀ ਗਿਰਾਵਟ 'ਚ 21,397 ਦੇ ਪੱਧਰ 'ਤੇ ਹੈ। ਇਸ ਦੇ ਇਲਾਵਾ ਦੱਖਣੀ ਕੋਰੀਆ ਦਾ ਕੋਸਪੀ 0.10 ਫੀਸਦੀ ਡਿੱਗਾ ਹੈ ਤੇ 2,091 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.7 ਫੀਸਦੀ ਦੀ ਗਿਰਾਵਟ 'ਚ 3,355 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਸ਼ੁੱਕਰਵਾਰ ਅਮਰੀਕੀ ਬਾਜ਼ਾਰ ਵੀ ਗਿਰਾਵਟ 'ਚ ਬੰਦ ਹੋਏ ਸਨ। ਨੈਸਡੈਕ ਕੰਪੋਜ਼ਿਟ ਤੇ ਐੱਸ. ਐਂਡ ਪੀ.-500 ਦੋਹਾਂ ਨੇ ਬੀਤੇ ਹਫਤੇ 1 ਫੀਸਦੀ ਤੋਂ ਵਧ ਦੀ ਗਿਰਾਵਟ ਦਰਜ ਕੀਤੀ। ਡਾਓ ਜੋਂਸ ਨੇ ਹਫਤੇ 'ਚ ਕੁੱਲ ਮਿਲਾ ਕੇ 0.6 ਫੀਸਦੀ ਦਾ ਨੁਕਸਾਨ ਦਰਜ ਕੀਤਾ।
345 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਲਾਗਤ 3.28 ਲੱਖ ਕਰੋੜ ਰੁਪਏ ਵਧੀ
NEXT STORY