ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਗਿਰਾਵਟ ਨਾਲ, ਜਦੋਂ ਕਿ ਚੀਨ ਦਾ ਬਾਜ਼ਾਰ ਸ਼ੰਘਾਈ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਨਿੱਕੇਈ 8.21 ਅੰਕ ਦੀ ਗਿਰਾਵਟ ਨਾਲ 21,284.08 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਉੱਥੇ ਹੀ ਸ਼ੰਘਾਈ ਕੰਪੋਜਿਟ 22 ਅੰਕ ਵਧ ਕੇ 3,158.67 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ ਸਪਾਟ 5 ਅੰਕ ਵਧ ਕੇ 10,281 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਹਾਂਗ ਕਾਂਗ ਦਾ ਬਾਜ਼ਾਰ ਹੈਂਗ ਸੇਂਗ 64.91 ਅੰਕ ਚੜ੍ਹ ਕੇ 30,245.14 'ਤੇ ਕਾਰੋਬਾਰ ਰਿਹਾ ਹੈ।
ਤਕਨਾਲੋਜੀ ਸੈਕਟਰ 'ਚ ਗਿਰਾਵਟ ਕਾਰਨ ਦੱਖਣੀ ਕੋਰੀਆਈ ਦਾ ਬੈਂਚਮਾਰਕ ਕੋਸਪੀ ਇੰਡੈਕਸ 0.31 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਸੈਮਸੰਗ ਇਲੈਕਟ੍ਰਾਨਿਕਸ 'ਚ 0.96 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਪੋਸਕੇ 'ਚ 1 ਫੀਸਦੀ ਦੀ ਗਿਰਾਵਟ ਨਾਲ ਜ਼ਿਆਦਾਤਰ ਸਟੀਲ ਸੈਕਟਰ ਵੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੇ ਇਲਾਵਾ ਸਟਰੇਟਸ ਟਾਈਮਜ਼ 'ਚ 0.25 ਫੀਸਦੀ ਕਮਜ਼ੋਰੀ ਦੇਖਣ ਨੂੰ ਮਿਲੀ। ਆਸਟ੍ਰੇਲੀਆ ਦੇ ਬਾਜ਼ਾਰ ਐੱਸ. ਐਂਡ. ਪੀ./ਏ. ਐੱਸ. ਐਕਸ.-200 'ਚ 0.25 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ 'ਚ ਭਾਰੀ ਵਜ਼ਨ ਵਾਲੇ ਵਿੱਤੀ ਸੈਕਟਰ 'ਚ ਗਿਰਾਵਟ ਦੇਖਣ ਨੂੰ ਮਿਲੀ।
ਟੈੱਕ ਸ਼ੇਅਰਾਂ 'ਚ ਤੇਜ਼ੀ, ਡਾਓ ਜੋਂਸ 1.7 ਫੀਸਦੀ ਚੜ੍ਹ ਕੇ ਬੰਦ
NEXT STORY