ਨਵੀਂ ਦਿੱਲੀ (ਇੰਟ.) - ਅਮਰੀਕਾ ਦੇ ਭਾਰਤ ’ਤੇ 25 ਫੀਸਦੀ ਟੈਰਿਫ ਲਾਉਣ ਵਿਚਾਲੇ ਰੁਪਏ ’ਚ ਵੀਰਵਾਰ (31 ਜੁਲਾਈ) ਨੂੰ ਲੱਗਭਗ 3 ਸਾਲਾਂ ’ਚ ਸਭ ਤੋਂ ਵੱਡੀ ਮਹੀਨਾਵਾਰ ਗਿਰਾਵਟ ਦਰਜ ਕੀਤੀ ਗਈ। ਟਰੰਪ ਟੈਰਿਫ ਨੂੰ ਲੈ ਕੇ ਚਿੰਤਾ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਖਰੀਦਦਾਰੀ ਨਾਲ ਰੁਪਏ ’ਤੇ ਦਬਾਅ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : UK ਜਾ ਕੇ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ, ਇਨ੍ਹਾਂ ਖੇਤਰਾਂ ਦੇ ਮਾਹਰਾਂ ਨੂੰ ਮਿਲੇਗੀ ਸੌਖੀ ਐਂਟਰੀ
ਡਾਲਰ ਦੇ ਮੁਕਾਬਲੇ ਰੁਪਿਆ ਵੀਰਵਾਰ ਨੂੰ 0.2 ਫੀਸਦੀ ਡਿੱਗ ਕੇ 87.59 ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਰੁਪਿਆ 87.74 ਦੇ ਪੱਧਰ ਤੱਕ ਤਿਲਕ ਗਿਆ ਸੀ। ਇਸ ਦੇ ਨਾਲ ਜੁਲਾਈ ਮਹੀਨੇ ’ਚ ਰੁਪਏ ’ਚ ਕਰੀਬ 2 ਫੀਸਦੀ ਦੀ ਗਿਰਾਵਟ ਆਈ ਹੈ। ਇਹ ਸਤੰਬਰ 2022 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ।
ਐਕਸਪਰਟਸ ਅਨੁਸਾਰ ਬੁੱਧਵਾਰ ਅਤੇ ਵੀਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੁਪਏ ਨੂੰ ਸਮਰਥਨ ਦੇਣ ਲਈ ਦਖਲ ਦਿੱਤਾ ਪਰ ਇਹ ਦਖਲ ਬਹੁਤ ਹਮਲਾਵਰ ਨਹੀਂ ਸੀ। ਜੇਕਰ ਅਮਰੀਕਾ-ਭਾਰਤ ਵਪਾਰ ਗੱਲਬਾਤ ’ਚ ਕੋਈ ਸਾਕਾਰਾਤਮਕ ਪ੍ਰਗਤੀ ਨਹੀਂ ਹੁੰਦੀ ਹੈ, ਤਾਂ ਰੁਪਿਆ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 87.95 ਤੋਂ ਵੀ ਹੇਠਾਂ ਜਾ ਸਕਦਾ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਵੀ ਦਬਾਅ ਵਧਾਇਆ। ਜੁਲਾਈ ’ਚ ਉਨ੍ਹਾਂ ਨੇ ਭਾਰਤੀ ਸ਼ੇਅਰ ਬਾਜ਼ਾਰ ’ਚੋਂ 2 ਅਰਬ ਡਾਲਰ ਦੀ ਨਿਕਾਸੀ ਕੀਤੀ ਹੈ।
ਇਹ ਵੀ ਪੜ੍ਹੋ : UPI ਲੈਣ-ਦੇਣ 'ਤੇ ਲਾਗੂ ਹੋਵੇਗਾ ਨਵਾਂ ਨਿਯਮ, ਕੱਲ੍ਹ ਤੋਂ ਦੇਣਾ ਪਵੇਗਾ ਵਾਧੂ ਚਾਰਜ, ਬੈਂਕ ਨੇ ਕੀਤਾ ਐਲਾਨ
ਵੀ. ਟੀ. ਮਾਰਕੀਟਸ ’ਚ ਕੌਮਾਂਤਰੀ ਰਣਨੀਤੀ ਪ੍ਰਮੁੱਖ ਰਾਸ ਮੈਕਸਵੈੱਲ ਨੇ ਕਿਹਾ,“ਹਾਲ ਹੀ ’ਚ ਡਾਲਰ ਦੇ ਮੁਕਾਬਲੇ ਰੁਪਿਆ ਦਬਾਅ ’ਚ ਰਿਹਾ ਹੈ। ਇਸ ਦੀ ਵੱਡੀ ਵਜ੍ਹਾ ਉੱਚੀਆਂ ਤੇਲ ਦੀਆਂ ਕੀਮਤਾਂ ਅਤੇ ਕੌਮਾਂਤਰੀ ਬੇਯਕੀਨੀਆਂ ਹਨ। ਡਾਲਰ-ਰੁਪਿਆ ਨੇ ਹਾਲ ਹੀ ’ਚ 87.00 ਦਾ ਪੱਧਰ ਤੋਡ਼ ਦਿੱਤਾ ਹੈ। ਇਹ ਪੱਧਰ ਹੁਣ ਨਜ਼ਦੀਕੀ ਭਵਿੱਖ ’ਚ ਅਹਿਮ ਸਪੋਰਟ ਬਣ ਗਿਆ ਹੈ, ਉਥੇ ਹੀ ਰੁਪਏ ਲਈ ਅਗਲਾ ਉਲਟ 88.00-88.20 ਦੇ ਆਸ-ਪਾਸ ਹੈ।
ਉਨ੍ਹਾਂ ਕਿਹਾ ਕਿ ਜੇਕਰ ਰੁਪਿਆ 88.20 ਤੋਂ ਉੱਤੇ ਕਮਜ਼ੋਰ ਹੁੰਦਾ ਹੈ, ਤਾਂ 90 ਦਾ ਮਨੋਵਿਗਿਆਨਕ ਪੱਧਰ ਚਰਚਾ ’ਚ ਆ ਸਕਦਾ ਹੈ ਪਰ 90 ਦੇ ਪਾਰ ਜਾਣਾ ਇਕ ਬੇਹੱਦ ਖਰਾਬ ਸਥਿਤੀ ’ਚ ਹੀ ਸੰਭਵ ਹੋਵੇਗਾ। ਇਸ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਉਛਾਲ, ਪੂੰਜੀ ਦਾ ਤੇਜ਼ੀ ਨਾਲ ਬਾਹਰ ਜਾਣਾ ਅਤੇ ਫੈੱਡਰਲ ਰਿਜ਼ਰਵ ਦੀ ਹਮਲਾਵਰ ਮੁਦਰਾ ਸਖਤੀ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ : ਟਰੰਪ ਦਾ ਟੈਰਿਫ ਬੰਬ : ਗਹਿਣਿਆਂ ਤੋਂ ਲੈ ਕੇ ਗੈਜੇਟ ਤੱਕ ਹਰ ਚੀਜ਼ ਹੋਵੇਗੀ ਮਹਿੰਗੀ, ਇੰਡਸਟਰੀ ਨੂੰ ਹੋਵੇਗਾ ਨੁਕਸਾਨ
‘ਯਾ ਵੈਲਥ’ ਦੇ ਡਾਇਰੈਕਟਰ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਰੁਪਏ ਦਾ ਅਗਲਾ ਸਪੋਰਟ ਲੈਵਲ 85 ਤੋਂ 83 ਦੇ ਆਸ-ਪਾਸ ਹੈ ਪਰ ਅਮਰੀਕਾ ਦੇ ਟੈਰਿਫ ਲਾਉਣ ਦੀ ਵਜ੍ਹਾ ਨਾਲ ਇਹ ਜਲਦ ਹੀ 89 ਤੋਂ 90 ਦਾ ਪੱਧਰ ਛੂਹ ਸਕਦਾ ਹੈ।
ਮਹਿੰਗਾਈ ਵਧਣ ਦਾ ਖਦਸ਼ਾ
ਰਾਸ ਮੈਕਸਵੈੱਲ ਅਨੁਸਾਰ ਭਾਰਤ ਆਪਣੀ ਜ਼ਰੂਰਤ ਦਾ ਕਰੀਬ 85 ਫੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ। ਅਜਿਹੇ ’ਚ ਰੁਪਏ ਦੀ ਗਿਰਾਵਟ ਨਾਲ ਤੇਲ ਮਹਿੰਗਾ ਹੋ ਜਾਂਦਾ ਹੈ, ਜਿਸ ਨਾਲ ਲਾਜਿਸਟਿਕਸ, ਖੁਰਾਕੀ ਅਤੇ ਨਿਰਮਾਣ ਲਾਗਤ ਵਧਦੀ ਹੈ। ਇਸ ਨਾਲ ਮਹਿੰਗਾਈ ’ਤੇ ਬਹੁਤ ਅਸਰ ਪੈਂਦਾ ਹੈ। ਉਨ੍ਹਾਂ ਕਿਹਾ,“ਜੇਕਰ ਰੁਪਿਆ ਲਗਾਤਾਰ ਕਮਜ਼ੋਰ ਹੁੰਦਾ ਰਿਹਾ, ਤਾਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਕੋਲ ਵਿਆਜ ਦਰਾਂ ਘਟਾ ਕੇ ਅਰਥਵਿਵਸਥਾ ਨੂੰ ਸਹਾਰਾ ਦੇਣ ਦੀ ਗੁੰਜਾਇਸ਼ ਘੱਟ ਹੋ ਜਾਵੇਗੀ।”
ਇਹ ਵੀ ਪੜ੍ਹੋ : ਸੋਨਾ ਹੋਇਆ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਕੀਮਤਾਂ
ਅਨੁਜ ਗੁਪਤਾ ਨੇ ਕਿਹਾ,“ਰੁਪਏ ’ਚ ਗਿਰਾਵਟ ਬਰਾਮਦ ਲਈ ਫਾਇਦੇਮੰਦ ਹੁੰਦੀ ਹੈ ਪਰ ਦਰਾਮਦ ਲਈ ਨੁਕਸਾਨਦਾਇਕ। ਇਸ ਦਾ ਸਭ ਤੋਂ ਜ਼ਿਆਦਾ ਅਸਰ ਕੱਚੇ ਤੇਲ ਅਤੇ ਖਾਣ ਵਾਲੇ ਤੇਲ ’ਤੇ ਪੈਂਦਾ ਹੈ। ਦਰਾਮਦ ਬਿੱਲ ਵਧਣ ਨਾਲ ਮਹਿੰਗਾਈ ’ਤੇ ਨਕਾਰਾਤਮਕ ਅਸਰ ਹੁੰਦਾ ਹੈ।”
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 550 ਤੋਂ ਵਧ ਅੰਕ ਡਿੱਗਾ ਤੇ ਨਿਫਟੀ 24,565 ਦੇ ਪਾਰ ਬੰਦ
NEXT STORY