ਨਵੀਂ ਦਿੱਲੀ — ਅਸਾਮ 'ਚ ਚਾਹ ਦੀ ਖੇਤੀ ਦੇ 200 ਸਾਲ ਪੂਰੇ ਹੋਣ 'ਤੇ ਚਾਹ ਉਤਪਾਦਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਦੱਸਣਾ ਲਾਜ਼ਮੀ ਹੈ ਕਿ ਅਸਾਮ ਜਿੱਥੇ ਦੇਸ਼ ਦਾ ਸਭ ਤੋਂ ਵੱਡਾ ਉਦਯੋਗ ਹੈ, ਉੱਥੇ ਇਹ ਆਪਣੀ ਭਰਪੂਰ ਰੰਗੀਨ ਅਤੇ ਖੁਸ਼ਬੂਦਾਰ ਚਾਹ ਲਈ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇੰਨਾ ਹੀ ਨਹੀਂ ਆਸਾਮ ਦਾ ਚਾਹ ਉਦਯੋਗ ਲੱਖਾਂ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰਦਾ ਹੈ। ਅਸਾਮ ਦੀ ਵੱਡੀ ਆਬਾਦੀ ਚਾਹ ਦੇ ਬਾਗਾਂ 'ਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਨਿਰਭਰ ਹੈ। ਅਸਾਮ ਆਰਥੋਡਾਕਸ ਅਤੇ ਸੀਟੀਸੀ (ਕ੍ਰਸ਼, ਟਿਅਰ, ਕਰਲ) ਦੋਵਾਂ ਕਿਸਮਾਂ ਦੀ ਚਾਹ ਲਈ ਪ੍ਰਸਿੱਧ ਹੈ।
ਇਹ ਵੀ ਪੜ੍ਹੋ : ਸਕੂਟਰ 'ਤੇ ਨਮਕੀਨ ਵੇਚਣ ਵਾਲੇ 'ਰਈਸ' ਸੁਬਰਤ ਰਾਏ ਤੇ ਹੋਰਾਂ ਨੂੰ ਲੱਗਾ ਕਰੋੜਾਂ ਦਾ ਜੁਰਮਾਨਾ
ਅੱਜ ਅਸਾਮ ਸਲਾਨਾ 700 ਮਿਲੀਅਨ ਕਿਲੋ ਚਾਹ ਦਾ ਉਤਪਾਦਨ ਕਰਦਾ ਹੈ। ਇਹ ਭਾਰਤ ਦੇ ਕੁੱਲ ਚਾਹ ਉਤਪਾਦਨ ਦਾ ਲਗਭਗ ਅੱਧਾ ਹਿੱਸਾ ਹੈ। ਰਾਜ 3,000 ਕਰੋੜ ਰੁਪਏ ਦੀ ਅੰਦਾਜ਼ਨ ਸਾਲਾਨਾ ਵਿਦੇਸ਼ੀ ਮੁਦਰਾ ਕਮਾਈ ਵੀ ਕਰਦਾ ਹੈ। ਸਮੁੱਚੇ ਵਿਸ਼ਵ ਚਾਹ ਉਤਪਾਦਨ ਵਿੱਚ ਭਾਰਤ ਦਾ ਯੋਗਦਾਨ 23 ਫੀਸਦੀ ਹੈ। ਜਿੱਥੋਂ ਤੱਕ ਰੁਜ਼ਗਾਰ ਦਾ ਸਵਾਲ ਹੈ, ਚਾਹ ਦੇ ਬਾਗਾਂ ਦੇ ਖੇਤਰ ਵਿੱਚ ਲਗਭਗ 12 ਲੱਖ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ।
ਇਸ ਤਰ੍ਹਾਂ ਹੋਈ ਚਾਹ ਦੀ ਖੋਜ
ਤੁਹਾਨੂੰ ਦੱਸ ਦੇਈਏ ਕਿ ਸਾਲ 1823 ਵਿੱਚ ਸਕਾਟਿਸ਼ ਰਾਬਰਟ ਬਰੂਸ ਨੇ ਇੱਕ ਦੇਸੀ ਚਾਹ ਦੇ ਪੌਦੇ ਦੀ ਖੋਜ ਕੀਤੀ ਸੀ। ਇਸ ਦੀ ਕਾਸ਼ਤ ਉੱਚੀ ਬ੍ਰਹਮਪੁੱਤਰ ਘਾਟੀ ਵਿੱਚ ਸਥਾਨਕ ਸਿੰਘਪੋ ਕਬੀਲੇ ਦੁਆਰਾ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਹੀ, 1833 ਵਿੱਚ, ਸਰਕਾਰ ਨੇ ਉਸ ਸਮੇਂ ਦੇ ਲਖੀਮਪੁਰ ਜ਼ਿਲ੍ਹੇ ਵਿੱਚ ਇੱਕ ਚਾਹ ਦਾ ਬਾਗ ਸ਼ੁਰੂ ਕੀਤਾ। ਭਾਰਤੀ ਚਾਹ 1823 ਤੋਂ ਦੁਨੀਆ ਭਰ ਵਿੱਚ ਮਸ਼ਹੂਰ ਹੈ। ਚਾਹ ਉਤਪਾਦਨ ਦੇ ਮਾਮਲੇ ਵਿੱਚ ਅਸਾਮ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ। ਇੱਥੋਂ ਦੀ ਚਾਹ ਵਿਦੇਸ਼ਾਂ ਵਿੱਚ ਵੀ ਜਾਂਦੀ ਹੈ।
ਇਹ ਵੀ ਪੜ੍ਹੋ : ਭੁੱਖਮਰੀ-ਵਿੱਤੀ ਸੰਕਟ ਦਰਮਿਆਨ ਪਾਕਿਸਤਾਨ 'ਤੇ ਟੁੱਟਿਆ ਮੁਸੀਬਤਾਂ ਦਾ ਨਵਾਂ ਪਹਾੜ, ਕੇਂਦਰੀ ਬੈਂਕ ਨੇ ਦੱਸਿਆ ਕੌੜਾ ਸੱਚ
200 ਸਾਲ ਦਾ ਜਸ਼ਨ
ਆਸਾਮ ਵਿੱਚ ਚਾਹ ਉਦਯੋਗ ਨੇ ਹੁਣ 200 ਸਾਲ ਪੂਰੇ ਕਰ ਲਏ ਹਨ। ਇਸ ਨੂੰ ਮਨਾਉਣ ਦਾ ਪਹਿਲਾ ਪ੍ਰੋਗਰਾਮ ਪਿਛਲੇ ਹਫ਼ਤੇ ਜੋਰਹਾਟ ਵਿੱਚ ਹੋਇਆ। ਇਸ ਦਾ ਆਯੋਜਨ ਨਾਰਥ ਈਸਟਰਨ ਟੀ ਐਸੋਸੀਏਸ਼ਨ (NETA) ਦੁਆਰਾ ਕੀਤਾ ਗਿਆ ਸੀ। ਇਸ ਮੌਕੇ ਚਾਹ ਖੋਜੀ ਤੇ ਲੇਖਕ ਪ੍ਰਦੀਪ ਬਰੂਹਾ ਵੱਲੋਂ ਲਿਖੀ ਪੁਸਤਕ ‘ਟੂ ਹੰਡਰੇਡ ਈਅਰਜ਼ ਆਫ ਅਸਾਮ ਟੀ 1823-2023: ਦਿ ਜੈਨੇਸਿਸ ਐਂਡ ਡਿਵੈਲਪਮੈਂਟ ਆਫ ਇੰਡੀਅਨ ਟੀ’ ਰਿਲੀਜ਼ ਕੀਤੀ ਗਈ। ਇਹ ਕਿਤਾਬ ਆਸਾਮ ਵਿੱਚ ਚਾਹ ਉਦਯੋਗ ਦੇ ਸਮੁੱਚੇ ਵਿਕਾਸ ਦੇ ਸਫ਼ਰ ਦਾ ਵਰਣਨ ਕਰਦੀ ਹੈ। ਇਸ ਦੇ ਨਾਲ ਹੀ ਚਾਹ ਦੀ ਖੇਤੀ ਨੂੰ ਵੀ ਸਿੱਖਿਆ ਵਜੋਂ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਰਦੀਆਂ ਦੇ ਮੌਸਮ 'ਚ ਘਟੀ ਸੁੱਕੇ ਮੇਵਿਆਂ ਦੀ ਸਪਲਾਈ, ਵਧ ਸਕਦੀਆਂ ਹਨ ਕੀਮਤਾਂ
ਚਾਹ ਬਾਗਾਂ ਦੇ ਮਜ਼ਦੂਰਾਂ ਦੀ ਘੱਟ ਤਨਖਾਹ ਸਭ ਤੋਂ ਵੱਡੀ ਸਮੱਸਿਆ
ਵੈਸੇ, ਅਸਾਮ ਦੇ ਚਾਹ ਦੇ ਬਾਗਾਂ ਵਿੱਚ ਅਜਿਹੀਆਂ ਕਈ ਸਮੱਸਿਆਵਾਂ ਹਨ, ਜਿਨ੍ਹਾਂ ਨਾਲ ਹਰ ਕੋਈ ਜੂਝ ਰਿਹਾ ਹੈ। ਚਾਹ ਬਾਗਾਂ ਦੇ ਮਜ਼ਦੂਰਾਂ ਦੀ ਘੱਟ ਉਜਰਤ ਸਭ ਤੋਂ ਵੱਡੀ ਸਮੱਸਿਆ ਹੈ। ਲੰਬੇ ਸੰਘਰਸ਼ ਤੋਂ ਬਾਅਦ ਹੁਣ ਚਾਹ ਬਾਗਾਂ ਦੇ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਗਿਆ ਹੈ। ਅਸਾਮ ਨੇ ਹਾਲ ਹੀ ਵਿੱਚ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਦੀ ਦਿਹਾੜੀ ਵਿੱਚ 27 ਰੁਪਏ ਦਾ ਵਾਧਾ ਕੀਤਾ ਹੈ। ਇਸੇ ਤਰ੍ਹਾਂ ਆਸਾਮ ਦੀ ਬਰਾਕ ਘਾਟੀ ਵਿੱਚ ਚਾਹ ਬਾਗਾਂ ਦੇ ਮਜ਼ਦੂਰਾਂ ਨੂੰ 210 ਰੁਪਏ ਪ੍ਰਤੀ ਦਿਨ ਅਤੇ ਬ੍ਰਹਮਪੁੱਤਰ ਘਾਟੀ ਵਿੱਚ ਕੰਮ ਕਰਨ ਵਾਲਿਆਂ ਨੂੰ 232 ਰੁਪਏ ਮਿਲਣਗੇ। 2021 ਵਿੱਚ ਸੂਬੇ ਦੀਆਂ ਚੋਣਾਂ ਤੋਂ ਠੀਕ ਪਹਿਲਾਂ, ਅਸਾਮ ਵਿੱਚ ਭਾਜਪਾ ਸਰਕਾਰ ਨੇ ਮਜ਼ਦੂਰੀ ਦਰ ਵਿੱਚ 38 ਰੁਪਏ ਦਾ ਵਾਧਾ ਕੀਤਾ ਸੀ।
ਆਸਾਮ 200 ਸਾਲ ਪੁਰਾਣੇ ਚਾਹ ਉਦਯੋਗ ਲਈ ਨਵੀਂ ਨੀਤੀ ਬਣਾਉਣ ਜਾ ਰਿਹਾ ਹੈ। ਸੂਬਾ ਸਰਕਾਰ ਅੰਤਰਰਾਸ਼ਟਰੀ ਚਾਹ ਦਿਵਸ 'ਤੇ ਸਾਲਾਨਾ ਚਾਹ ਤਿਉਹਾਰ ਮਨਾਉਣ ਦੀ ਵੀ ਯੋਜਨਾ ਬਣਾ ਰਹੀ ਹੈ। ਸਾਲਾਨਾ ਚਾਹ ਤਿਉਹਾਰ ਹਰ ਸਾਲ 21 ਮਈ ਨੂੰ ਮਨਾਇਆ ਜਾਂਦਾ ਹੈ। ਇਸ ਲਈ ਹਰ ਸਾਲ 50 ਲੱਖ ਰੁਪਏ ਰੱਖੇ ਜਾਣਗੇ।
ਇਹ ਵੀ ਪੜ੍ਹੋ : ਨਵੀਂ ਰਿਕਾਰਡ ਉੱਚਾਈ 'ਤੇ ਪਹੁੰਚੀ ਸੋਨੇ ਦੀ ਕੀਮਤ, ਚਾਂਦੀ 70 ਹਜ਼ਾਰ ਦੇ ਕਰੀਬ, ਜਾਣੋ ਤਾਜ਼ਾ ਰੇਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਾਰੂਤੀ ਦੇ ਗਾਹਕਾਂ ਨੂੰ ਵੱਡਾ ਝਟਕਾ, ਕੰਪਨੀ ਨੇ ਸਾਰੇ ਵਾਹਨਾਂ ਦੀਆਂ ਕੀਮਤਾਂ 'ਚ ਕੀਤਾ ਵਾਧਾ
NEXT STORY