ਮੁੰਬਈ (ਇੰਟ.) – ਇੰਡੀਗੋ ਫਲਾਈਟ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਈ, ਜਦੋਂ ਇਸ ਫਲਾਈਟ ਦੇ ਅੰਦਰ ਸਫ਼ਰ ਕਰ ਰਹੀ ਇਕ ਔਰਤ ਨੇ ਗੰਭੀਰ ਦੋਸ਼ ਲਗਾਏ। ਮੁੰਬਈ ਦੀ ਇਕ ਮਹਿਲਾ ਯਾਤਰੀ ਨੇ ਇੰਡੀਗੋ ਫਲਾਈਟ ਵਿਚ ਆਪਣੇ ਨਾਲ ਗਲਤ ਵਤੀਰੇ ਦਾ ਗੰਭੀਰ ਦੋਸ਼ ਲਾਇਆ ਹੈ। ‘ਸੇਫਗੋਲਡ’ ਦੀ ਕੋ-ਫਾਊਂਡਰ ਰਿਆ ਚੈਟਰਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਉਹ ਇੰਡੀਗੋ ਫਲਾਈਟ ਵਿਚ ਸਫ਼ਰ ਕਰ ਰਹੀ ਸੀ। ਇਸ ਯਾਤਰਾ ਦੌਰਾਨ ਜਦੋਂ ਉਹ ਟਾਇਲਟ ਵਿਚ ਸੀ, ਉਸ ਸਮੇਂ ਕੋ-ਪਾਇਲਟ ਜ਼ਬਰਦਸਤੀ ਟਾਇਲਟ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋ ਗਿਆ।
ਪੜ੍ਹੋ ਇਹ ਵੀ - ਫਲਾਇਟ ਵਾਂਗ ਹੁਣ ਰੇਲ ਗੱਡੀ 'ਚ ਵੀ ਲੈ ਜਾ ਸਕੋਗੇ ਸਿਰਫ਼ ਇੰਨੇ ਬੈਗ, ਆ ਗਈ ਨਵੀਂ ਪਾਲਸੀ
ਰਿਆ ਮੁਤਾਬਕ ਕੋ-ਪਾਇਲਟ ਵਲੋਂ ਜ਼ਬਰਦਸਤੀ ਟਾਇਲਟ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋਣ ਦੀ ਵਾਪਰੀ ਇਸ ਘਟਨਾ ਨੇ ਉਸ ਨੂੰ ਡਰਾ ਕੇ ਰੱਖ ਦਿੱਤਾ ਅਤੇ ਉਹ ਖੁਦ ਨੂੰ ਅਸਰੁੱਖਿਅਤ ਅਤੇ ਅਪਮਾਨਿਤ ਮਹਿਸੂਸ ਕਰਨ ਲੱਗੀ। ਰਿਆ ਦਾ ਕਹਿਣਾ ਹੈ ਕਿ ਮਹਿਲਾ ਕਰੂ ਮੈਂਬਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਇਸ ਨੂੰ ਸਿਰਫ਼ ਅਸੁਵਿਧਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਕਰੂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਕੋ-ਪਾਇਲਟ ਨੇ ਕੁਝ ਨਹੀਂ ਦੇਖਿਆ ਹੋਵੇਗਾ। ਮਾਮਲੇ ’ਤੇ ਇੰਡੀਗੋ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਅਣਜਾਨੇ ਵਿਚ ਹੋਈ ਗਲਤੀ ਸੀ ਅਤੇ ਇਸ ਦੇ ਲਈ ਕੰਪਨੀ ਖੇਦ ਪ੍ਰਗਟ ਕਰਦੀ ਹੈ।
ਪੜ੍ਹੋ ਇਹ ਵੀ - ਹੁਣ ਹਵਾਈ ਅੱਡੇ 'ਤੇ ਖੁੱਲ੍ਹਣਗੇ ਬਾਰ! ਸਿਰਫ਼ ਇਸ ਸ਼ਹਿਰ 'ਚ NO ਐਂਟਰੀ, ਜਾਣੋ ਕਿਉਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ, ਘਰਾਂ 'ਚੋਂ ਨਿਕਲ ਕੇ ਬਾਹਰ ਨੂੰ ਭੱਜੇ ਲੋਕ
NEXT STORY