ਅੰਮ੍ਰਿਤਸਰ (ਨੀਰਜ)-ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸਕੂਲੀ ਬੱਸਾਂ ਵਿਚ ਪਾਲਿਸੀ ਅਨੁਸਾਰ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਉਹ ਸਕੂਲਾਂ ਦੀ ਅਥਾਰਟੀ ਨਾਲ ਰਾਬਤਾ ਕਾਇਮ ਕਰ ਕੇ ਇਸ ਨੂੰ ਲਾਗੂ ਕਰਵਾਉਣ ਅਤੇ ਹਰੇਕ ਸਕੂਲ ਤੋਂ ਵਾਹਨਾਂ ਦੀ ਜਾਣਕਾਰੀ ਸੰਬੰਧੀ ਹਲਫੀਆ ਬਿਆਨ ਜ਼ਰੂਰ ਲਿਆ ਜਾਵੇ। ਉਹ ਸਕੂਲੀ ਬੱਸਾਂ/ਆਟੋਜ਼ ਦੀ ਜਾਂਚ ਨੂੰ ਯਕੀਨੀ ਬਣਾਉਣ। ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਸਾਰੇ ਇੰਡੀਕੇਟਰ ਵੀ ਚਾਲੂ ਹੋਣੇ ਚਾਹੀਦੇ ਹਨ। ਓਵਰਲੋਡਿਡ ਸਕੂਲੀ ਬੱਸਾਂ/ਆਟੋਜ਼ ਦੇ ਚਾਲਾਨ ਕੀਤੇ ਜਾਣ। ਹਰੇਕ ਬੱਸ ਵਿਚ ਡਰਾਈਵਰ ਯੂਨੀਫਾਰਮ ਵਿਚ, ਲਾਇਸੈਂਸ, ਹੈਲਪਰ ਦਾ ਹੋਣਾ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ! 20, 21 ਤੇ 22 ਅਗਸਤ ਨੂੰ...
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਸਕੂਲੀ ਡਰਾਇਵਰ ਨਿਯਮਾਂ ਦੀ ਉਲੰਘਣਾ ਕਰਦਾ ਦਿੱਸਦਾ ਹੈ ਤਾਂ ਹੈਲਪਲਾਈਨ ਨੰਬਰ 1098 ’ਤੇ ਇਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਡੀ. ਸੀ. ਨੇ ਸਕੂਲੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਕੂਲਾਂ ਵਿਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਸਲੋਗਲ ਮੇਕਿੰਗ, ਪੇਂਟਿੰਗ, ਕੁਇਜ਼ ਆਦਿ ਮੁਕਾਬਲੇ ਕਰਵਾਏ ਜਾਣ ਤਾਂ ਜੋ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਨਾਬਾਲਗ ਬੱਚਿਆਂ ਵਲੋਂ ਚਲਾਏ ਜਾ ਰਹੇ ਵਾਹਨਾਂ ’ਤੇ ਸਖ਼ਤੀ ਕੀਤੀ ਜਾਵੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਜੇਕਰ ਕੋਈ ਨਾਬਾਲਗ ਬੱਚਾ ਵਾਹਨ ਚਲਾਉਂਦਿਆਂ ਫੜ੍ਹਿਆ ਗਿਆ ਤਾਂ ਮਾਤਾ-ਪਿਤਾ ਨੂੰ ਵੀ ਤਿੰਨ ਸਾਲ ਤੱਕ ਦੀ ਸਜ੍ਹਾ ਹੋ ਸਕਦੀ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਧੀ ਨੂੰ ਮਿਲ ਕੇ ਘਰ ਆ ਰਹੇ ਸੇਵਾਮੁਕਤ ਸੂਬੇਦਾਰ ਦੀ ਦਰਦਨਾਕ ਮੌਤ
ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਤੋਂ ਵਸੂਲਿਆ 23 ਲੱਖ ਜੁਰਮਾਨਾ
ਮੀਟਿੰਗ ਦੌਰਾਨ ਏ. ਸੀ. ਪੀ. ਟ੍ਰੈਫਿਕ ਪਵਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਵਲੋਂ ਮਹੀਨਾ ਜੁਲਾਈ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 15435 ਚਾਲਾਨ ਕਰ ਕੇ 23 ਲੱਖ 23 ਹਜ਼ਾਰ 500 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਲੀ ਫਿਲਮ ਲਗਾਉਣ ਵਾਲਿਆਂ ਦੇ 450, ਬਿਨਾਂ ਹੈਲਮਟ ਦੇ 1584, ਬਿਨਾਂ ਸੇਫਟੀ ਬੈਲਟ ਦੇ 368 , ਬਿਨਾਂ ਲਾਇਸੈਂਸ ਦੇ 52, ਮੋਬਾਇਲ ਫੋਨ ਦੀ ਵਰਤੋਂ 167, 207 ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਨ ਤੇ 3, ਸ਼ਰਾਬ ਪੀ ਕੇ ਗੱਡੀ ਚਲਾਉਣ ਤੇ 7, ਤੇਜ ਰਫ਼ਤਾਰ ਦੇ 1, ਕਮਰਸ਼ੀਅਲ ਵਰਤੋਂ ਦੇ 1, ਪਰੈਸ਼ਰ ਹਾਰਨ ਦੇ 2, ਟਰਿਪਲ ਰਾਈਡਿੰਗ ਦੇ 281, ਲਾਲ ਬੱਤੀ ਜੰਪ ਦੇ 619, ਟਰੈਫਿਕ ਇਛਾਰੇ ਦੀ ਉਲੰਘਣਾ ਤੇ 2273, ਗਲਤ ਪਾਰਕਿੰਗ ਦੇ 6253, ਟੋਅ ਵਹੀਕਲਾਂ ਦੇ 1090, ਸਿਗਰਟ ਪੀਂਦੇ ਗੱਡੀ ਚਲਾਉਣ ਦੇ 1, ਬਿਨਾਂ ਇੰਸ਼ੋਰੈਂਸ ਦੇ 91, ਨੋ ਐਂਟਰੀ ਦੇ 2, ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ 48, ਬਿਨਾਂ ਨੰਬਰ ਪਲੇਟ ਦੇ 337, ਰੌਂਗ ਸਾਈਡ ਡਰਾਈਵਿੰਗ ਦੇ 1681, ਡੈਂਜਰਸ ਡਰਾਈਵਿੰਗ ਦੇ 65, ਓਵਰ ਹਾਈਟ ਦੇ 1, ਜ਼ੈਬਰਾ ਕਰਾਸਿੰਗ ਦੇ 38, ਸਮਾਨ ਵਾਲੀ ਗੱਡੀ ਤੇ ਸਵਾਰੀਆਂ ਦੀ ਢੋਆ ਢੁਆਈ ਦੇ 1, ਡਰਾਈਵਰ ਬਿਨਾਂ ਵਰਦੀ ਦੇ 4, ਬਿਨਾਂ ਰੂਟ ਪਰਮਿਟ ਸਕੂਲ ਵਹੀਕਲ ਦਾ 1, ਬੁਲੱਟ ਪਟਾਕੇ ਦੇ 6, ਸਕੂਲ ਵਹੀਕਲ ਓਵਰਲੋਡ ਦੇ 2, ਅਤੇ ਹੋਰ ਜ਼ੁਰਮ ਦੇ 6 ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ ਗਿਆ ਹੈ। ਇਸ ਮੌਕੇ ਰਿਜ਼ਨਲ ਟਰਾਂਸਪੋਰਟ ਸਕੱਤਰ ਖੁਸ਼ਦਿਲ ਸਿੰਘ, ਏ. ਡੀ. ਟੀ. ਓ ਸ਼ਾਲੂ ਅਰਚਨ, ਇੰਜੀਨੀਅਰ ਨੈਸ਼ਨਲ ਹਾਈਵੇ ਯੋਗੇਸ਼ ਯਾਦਵ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਤਰਨਜੀਤ ਸਿੰਘ, ਅਰਵਿੰਦਰ ਭੱਟੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਪਾਲ ਕੋਲ ਪਹੁੰਚਿਆ ਪੰਜਾਬ ਭਾਜਪਾ ਆਗੂਆਂ ਦੀ ਗ੍ਰਿਫ਼ਤਾਰੀ ਦਾ ਮਸਲਾ
NEXT STORY