ਨਵੀਂ ਦਿੱਲੀ (ਇੰਟ.)– ਟਾਟਾ ਗਰੁੱਪ ਦੀ ਟਾਟਾ ਤਕਨਾਲੋਜੀ ਦੇ ਜਨਤਕ ਇਸ਼ੂ (ਆਈ. ਪੀ. ਓ.) ਨੂੰ ਨਿਵੇਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਭਰੋਸੇਮੰਦ ਗਰੁੱਪ ਅਤੇ ਮਜ਼ਬੂਤ ਫੰਡਾਮੈਂਟਲ ਵਾਲੀ ਕੰਪਨੀ ਦੇ ਆਈ. ਪੀ. ਓ. ’ਤੇ ਨਿਵੇਸ਼ਕਾਂ ਦੀ ਜ਼ਬਰਦਸਤ ਭੀੜ ਉਮੜ ਪਈ। ਆਈ. ਪੀ. ਓ. ਦੇ ਆਖਰੀ ਦਿਨ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਸ ਦੇ 69.93 ਗੁਣਾ ਸਬਸਕ੍ਰਾਈਬ ਹੋ ਗਏ ਹਨ। ਆਈ. ਪੀ. ਓ. ਵਿਚ ਰਿਟੇਲ ਨਿਵੇਸ਼ਕਾਂ ਦਾ ਕੋਟਾ 16 ਗੁਣਾ ਤੋਂ ਜ਼ਿਆਦਾ ਭਰ ਗਿਆ।
ਇਹ ਵੀ ਪੜ੍ਹੋ - ਬ੍ਰਿਟਿਸ਼ ਬੈਂਕ Barclays 'ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ, 2000 ਤੋਂ ਵੱਧ ਕਰਮਚਾਰੀਆਂ ਦੀ ਜਾਵੇਗੀ ਨੌਕਰੀ
ਦੱਸ ਦੇਈਏ ਕਿ ਟਾਟਾ ਗਰੁੱਪ ਦੇ ਆਈ. ਪੀ. ਓ. ਨੂੰ ਲੈ ਕੇ ਨਿਵੇਸ਼ਕਾਂ ’ਚ ਇੰਨਾ ਕ੍ਰੇਜ਼ ਸੀ ਕਿ ਇਹ ਇਸ਼ੂ ਖੁੱਲ੍ਹਣ (22 ਨਵੰਬਰ) ਦੇ ਅੱਧੇ ਘੰਟੇ ਵਿਚ ਓਵਰਸਬਸਕ੍ਰਾਈਬ ਹੋ ਗਿਆ। ਟਾਟਾ ਟੈੱਕ ਨੂੰ ਐਪਲੀਕੇਸ਼ਨ ਦੇ ਲਿਹਾਜ ਨਾਲ ਪ੍ਰਾਈਵੇਟ ਕੰਪਨੀਆਂ ਦੇ ਆਈ. ਪੀ. ਓ. ਵਿਚ ਹੁਣ ਤੱਕ ਦੇ ਸਭ ਤੋਂ ਵੱਧ ਯਾਨੀ 73.58 ਲੱਖ ਅਰਜ਼ੀਆਂ ਮਿਲੀਆਂ ਹਨ। ਐੱਲ. ਆਈ. ਸੀ. ਨੂੰ 73.38 ਲੱਖ ਆਈ. ਪੀ. ਓ. ਅਰਜ਼ੀਆਂ ਮਿਲੀਆਂ ਸਨ। ਪ੍ਰਾਈਵੇਟ ਕੰਪਨੀਆਂ ਵਿਚ ਸਭ ਤੋਂ ਵੱਧ 48 ਲੱਖ ਆਈ. ਪੀ. ਓ. ਅਰਜ਼ੀਆਂ ਰਿਲਾਇੰਸ ਪਾਵਰ ਨੂੰ ਮਿਲੀਆਂ ਸਨ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਦੱਸ ਦੇਈਏ ਕਿ ਟਾਟਾ ਤਕਨਾਲੋਜੀ ਦਾ ਆਈ. ਪੀ. ਓ. ਬੁੱਧਵਾਰ ਯਾਨੀ 22 ਨਵੰਬਰ ਨੂੰ ਖੁੱਲ੍ਹਾ। ਟਾਟਾ ਗਰੱਪ ਦੀ ਕੰਪਨੀ ਆਈ. ਪੀ. ਓ. ਰਾਹੀਂ 3042.5 ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ। ਇਸ ਲਈ ਪ੍ਰਾਈਸ ਬੈਂਡ 475-500 ਰੁਪਏ ਪ੍ਰਤੀ ਸ਼ੇਅਰ ਹੈ। ਇਸ ਤੋਂ ਪਹਿਲਾਂ ਟਾਟਾ ਗਰੁੱਪ ਦੀ ਕੰਪਨੀ ਦਾ ਆਈ. ਪੀ. ਓ. ਸਾਲ 2004 ਵਿਚ ਆਇਆ ਸੀ ਜੋ ਕਿ ਟੀ. ਸੀ. ਐੱਸ. ਦਾ ਸੀ। ਆਈ. ਪੀ. ਓ. ਰਾਹੀਂ ਕੰਪਨੀ 60,850,278 ਸ਼ੇਅਰ ਜਾਰੀ ਕਰੇਗੀ। ਇਹ ਇਸ਼ੂ ਪੂਰੀ ਤਰ੍ਹਾਂ ਆਫਰ ਫਾਰ ਸੇਲ (ਓ. ਐੱਫ. ਐੱਸ.) ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਲਨ ਮਸਕ ਭਾਰਤ ’ਚ ਕਰਨਗੇ 17,000 ਕਰੋੜ ਦਾ ਨਿਵੇਸ਼, ਨਾਲ ਹੀ ਰੱਖੀ ਇਹ ਸ਼ਰਤ
NEXT STORY